ਧ੍ਰੁਵੀ ਉਪਗ੍ਰਹਿ ਲਾਂਚ ਵਾਹਨ

From Wikipedia, the free encyclopedia

Remove ads

ਧ੍ਰੁਵੀ ਉਪਗ੍ਰਹਿ ਲਾਂਚ ਵਾਹਨ (ਅੰਗ੍ਰੇਜ਼ੀ: Polar Satellite Launch Vehicle), ਜਾਂ ਪੀ.ਐਸ.ਐਲ.ਵੀ (ਅੰਗ੍ਰੇਜ਼ੀ: PSLV) ਭਾਰਤ ਦੀ ਪੁਲਾੜ ਸੰਸਥਾ ਇਸਰੋ ਦਾ ਪੁਲਾੜ ਵਾਹਨ ਹੈ ਜਿਸ ਨਾਲ ਪੁਲਾੜ ਵਿੱਚ ਉਪਗ੍ਰਹਿ ਭੇਜੇ ਜਾਂਦੇ ਹਨ। ਇਹ 2015 ਤੱਕ 93 ਉਪਗ੍ਰਹਿ (36 ਭਾਰਤੀ ਅਤੇ 57 ਵਿਦੇਸ਼ੀ) ਨੂੰ ਸਫਲਤਾਪੂਰਵਕ ਪੁਲਾੜ 'ਚ ਆਪਣੇ ਗ੍ਰਹਿ-ਪਥ 'ਤੇ ਭੇਜ ਚੁੱਕਿਆ ਹੈ। ਇਹਨਾਂ ਵਿਦੇਸ਼ੀ ਉਪਗ੍ਰਹਿਆ ਵਿੱਚੋਂ 17 ਉਪਗ੍ਰਹਿ ਕੈਨੇਡਾ, ਇੰਡੋਨੇਸ਼ੀਆ, ਸਿੰਗਾਪੁਰ, ਯੂਨਾਈਟਡ ਕਿੰਗਡਮ ਅਤੇ ਸੰਯੁਕਤ ਰਾਜ ਅਮਰੀਕਾ ਦੇਸ਼ਾਂ ਦੇ ਸਨ।[3]

ਵਿਸ਼ੇਸ਼ ਤੱਥ ਕੰਮ, ਨਿਰਮਾਤਾ ...
Remove ads

ਸਫਲਤਾਵਾਂ

ਪੀ.ਐਸ.ਐਲ.ਵੀ ਦੀ ਮਹਾਨ ਸਫਲਤਾ ਚੰਦ ਮਿਸ਼ਨ ਚੰਦ੍ਰਯਾਨ-1 ਅਤੇ ਮੰਗਲ ਪਾਂਧੀ ਮਿਸ਼ਨ 1 ਸੀ। ਇਸ ਦੀਆਂ ਸਫਲਤਾ ਵਿੱਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਪੀਐਸਐਲਵੀ-ਸੀ-23 ਰਾਕਟ ਨੂੰ ਦਾਗਿਆ ਗਿਆ। ਪੀਐਸਐਲਵੀ-ਸੀ-23 ਤੋਂ ਪੰਜ ਉਪਗ੍ਰਹਿ ਪੁਲਾੜ ’ਚ ਭੇਜੇ ਜਾ ਚੁੱਕੇ ਹਨ ਜਿਹਨਾਂ ’ਚ ਫਰਾਂਸ ਦਾ ਸਪਾਟ-7 ਵੀ ਸ਼ਾਮਲ ਹੈ। ਸਮੁੰਦਰੀ ਵਿਗਿਆਨ ਨਾਲ ਜੁੜੇ ਅਧਿਐਨਾਂ ਲਈ ਭਾਰਤ-ਫਰਾਂਸ ਉਪ ਗ੍ਰਹਿ ਸਰਲ ਦੇ ਨਾਲ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਇਸਰੋ ਦੇ ਰਾਕਿਟ ਪੀਐਸਐਲਵੀ ਸੀ-20 (ਪੋਲਰ ਸੈਟੇਲਾਈਟ ਲਾਂਚ ਵਹੀਕਲ) ਨਾਲ਼ 6 ਹੋਰ ਵਿਦੇਸ਼ੀ ਛੋਟੇ ਉਪ ਗ੍ਰਹਿਆਂ ਨੂੰ ਪੁਲਾੜ ‘ਚ ਭੇਜਿਆ ਚੁੱਕਿਆ ਹੈ। ਪੀਐਸਐਲਵੀ ਸੀ-20 ਨੂੰ ਇੱਥੋਂ 110 ਕਿਲੋਮੀਟਰ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ਦੇ ਪਹਿਲੇ ਲਾਂਚ ਪੈਡ ਤੋਂ ਛੱਡਿਆ ਗਿਆ। ਪੀਐਸਐਲਵੀ ਦੇ ਲਗਾਤਾਰ 21 ਸਫ਼ਲ ਪਰਖਾਂ ਦਾ ਰਿਕਾਰਡ ਰੱਖਣ ਵਾਲੇ ਪੀਐਸਐਲਵੀ ਦਾ ਇਹ 23ਵਾਂ ਮਿਸ਼ਨ ਹੈ। 9ਵੀਂ ਵਾਰ ਇਸਰੋ ਰਾਕਟ ਦੇ ਕੋਰ ਏਲੋਨ ਵੇਰੀਅੰਟ ਦਾ ਇਸਤੇਮਾਲ ਕੀਤਾ। ਸਰਲ ਦੇ ਨਾਲ ਛੋਟੇ ਉਪਗ੍ਰਹਿਆਂ ਯੂਨੀਬਰਾਈਟ ਅਤੇ ਬ੍ਰਾਈਟ (ਆਸਟਰੀਆ), ਆਊਸੈਟ-3, ਬ੍ਰਿਟੇਨ ਦੇ ਐਸਟੀਆਰਏਐਨਡੀ, ਕੈਨੇਡਾ ਦੇ ਨਿਓਸਸੈਟ ਅਤੇ ਕੈਨੇਡਾ ਦੇ ਹੀ ਲਘੂ ਉਪ ਗ੍ਰਹਿ ਸਫਾਇਰ ਨੂੰ ਲੈ ਕੇ ਉੜਾਨ ਭਰ ਚੁੱਕਾ ਹੈ। ਸੱਤ ਉਪ ਗ੍ਰਹਿਆਂ ਦਾ ਵਜ਼ਨ 700 ਕਿਲੋਗ੍ਰਾਮ ਹੈ ਅਤੇ 444 ਮੀਟਰ ਲੰਮੇ ਇਸ ਰਾਕਟ ਨੇ 227 ਟਨ ਵਜ਼ਨ ਲੈ ਕੇ ਉਡਾਨ ਭਰੀ। ਸਰਲ ਦਾ ਵਜ਼ਨ 400 ਕਿਲੋਗਰਾਮ ਅਤੇ ਬਾਕ਼ੀ ਛੋਟੇ 6 ਉਪਗ੍ਰਹਿਆਂ ਦਾ ਵਜ਼ਨ 300 ਗ੍ਰਾਮ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads