ਧਿਆਨ ਸਿੰਘ ਸ਼ਾਹ ਸਿਕੰਦਰ
ਪੰਜਾਬੀ ਕਵੀ, ਕਹਾਣੀਕਾਰਾ, ਖੋਜੀ From Wikipedia, the free encyclopedia
Remove ads
ਧਿਆਨ ਸਿੰਘ ਸ਼ਾਹ ਸਿਕੰਦਰ (ਜਨਮ 16 ਨਵੰਬਰ 1938) ਇੱਕ ਪੰਜਾਬੀ ਲੇਖਕ ਹਨ। ਜਿਨ੍ਹਾਂ ਨੇ 1971 ਵਿੱਚ "ਜਿੰਦ" ਕਾਵਿ ਸੰਗ੍ਰਿਹ ਨਾਲ ਆਪਣਾ ਅਦਬੀ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਨੇ ਸਾਹਿਤ ਦੀਆਂ ਕਈ ਵਿਧਾਵਾਂ ਵਿੱਚ ਸਾਹਿਤ ਸਿਰਜਨ ਕੀਤਾ ਅਤੇ ਕਾਵਿ-ਰੂਪ ਦੋਹੜਾ (ਇੱਕ ਖੋਜ) (1994) ਸਿਰਜ ਕੇ ਪੰਜਾਬੀ ਸੂਫ਼ੀ ਕਾਵਿ ਦੇ ਖੋਜ ਕਾਰਜ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ।



Remove ads
ਜੀਵਨ
ਧਿਆਨ ਸਿੰਘ ਸ਼ਾਹ ਸਿਕੰਦਰ 16 ਨਵੰਬਰ 1938 ਨੂੰ ਪਿੰਡ ਖੋਜੇਪੁਰ, ਗੁਰਦਾਸਪੁਰ, ਪੰਜਾਬ ਵਿੱਚ ਪੈਦਾ ਹੋਏ। ਇਨ੍ਹਾਂ ਦੇ ਦਾਦੇ ਦਾ ਨਾਂ ਸ. ਮੱਘਰ ਸਿੰਘ ਅਤੇ ਦਾਦੀ ਦਾ ਨਾਂ ਧਨ ਦੇਵੀ ਸੀ। ਇਨ੍ਹਾਂ ਦੇ ਪਿਤਾ ਜੀ ਦਾ ਨਾਂ ਸ. ਮੁਣਸ਼ਾ ਸਿੰਘ ਅਤੇ ਮਾਤਾ ਜੀ ਦਾ ਨਾਂ ਸਵਰਨ ਕੌਰ ਸੀ।[1]


ਆਪ ਕਿੱਤੇ ਵਜੋਂ ਅਧਿਆਪਕ ਸਨ ਤੇ 1996 ਤੋਂ ਸੇਵਾ ਮੁਕਤ ਹੋਏ। ਤ੍ਰੈ-ਮਾਸਕ ਮੈਗਜੀਨ ਰੂਪਾਂਤਰ ਦੀ ਸ਼ੁਰੂਆਤ ਕਰਨ ਵਾਲੇ ਸਵ. ਪਵੀਰਿੰਦਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਹੁਣ ਤੀਕ ਇਸ ਮੈਗਜੀਨ ਦੀ ਸੰਪਾਦਕੀ ਦੇ ਨਾਲ ਨਾਲ ਬਹੁਤੀਆਂ ਜਿਮੇਵਾਰੀਆਂ ਆਪ ਜੀ ਤੇ ਹੀ ਹਨ। ਅੱਜ ਕੱਲ ਆਪ ਇਸੇ ਸ਼ਹਿਰ ਦੀ ਚੜ੍ਹਦੀ ਬਾਹੀ ਮੁਗਰਾਲਾ ਰੋਡ ਤੇ ਨਵੀਂ ਬਣੀ ਰੂਪਾਂਤਰ ਕਲੋਨੀ ਵਿੱਚ ਆਪਣਾ ਘਰ ਬਣਾ ਕੇ ਰਹਿ ਰਹੇ ਹਨ ਅਤੇ ਲਗਾਤਾਰ ਸਾਹਿਤ ਨੂੰ ਹੋਰ ਅਮੀਰ ਕਰ ਰਹੇ ਹਨ।[2]
Remove ads
ਰਚਨਾਵਾਂ
- ਜਿੰਦ (ਕਾਵਿ-ਸੰਗ੍ਰਿਹ)— 1977
- ਕਾਵਿ-ਰੂਪ ਦੋਹੜਾ (ਇੱਕ ਖੋਜ)— 1994, 2000 , 2011, 2024
- ਦੋਹੜੇ 'ਰਾਹੀ' ਦੇ (ਸੰਪਾਦਨਾ)— 2002, 2024 ਬੀਰ ਤੇ ਉਹਦੀਆਂ ਕਹਾਣੀਆਂ (ਸੰਪਾਦਨਾ)— 2006
- ਰੋਸ਼ਨੀਆਂ ਦਾ ਦੇਸ਼ (ਮੇਰੀ ਵਲੈਤ ਫੇਰੀ) (ਸਫ਼ਰਨਾਮਾ)—2005, 2008
- ਫ਼ੱਕਰਨਾਮਾ (ਸੰਪਾਦਨਾ)—2008, 2012
- ਤਾਈ ਮਤਾਬੀ ਤੇ ਹੋਰ ਕਹਾਣੀਆਂ (ਕਹਾਣੀ-ਸੰਗ੍ਰਹਿ)—2012
- ਤਾਕਿ ਸਨਦ ਰਹੇ (ਸੰਪਾਦਕੀਆਂ)— 2015
- ਕਾਵਿ-ਰੰਗ-(ਕਾਵਿ-ਸੰਗ੍ਰਹਿ)— 2020[3]
- ਬਿਖੜੇ ਰਾਹਾਂ ਦਾ ਪਾਂਧੀ ( ਸ੍ਵੈ-ਜੀਵਨੀ)— 2021
- ਇੱਕ ਸੁਪਨਾ (ਸੰਵਿਧਾਨਕ ਸੇਧਾਂ)[4]— 2023
- ਘਟਨਾਵਾਂ (ਸੰਸਮਰਣ)[5]— 2024
- ਤਾਰਿਆਂ ਦੀ ਛਾਵੇਂ (ਨਾਵਲੈੱਟ)[6]— 2024
- ਵਿਸ਼ਵ ਦੇ ਮਹਾਨ ਚਿੰਤਕ (ਸੰਪਾਦਨਾ) — 2024
Remove ads
ਤਸਵੀਰਾਂ
ਹਵਾਲੇ
Wikiwand - on
Seamless Wikipedia browsing. On steroids.
Remove ads