ਧੁਨੀ ਵਿਉਂਤ
ਭਾਸ਼ਾ ਵਿਗਿਆਨ ਦੀ ਸ਼ਾਖ਼ਾ From Wikipedia, the free encyclopedia
Remove ads
ਧੁਨੀ ਵਿਉਂਤ ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸਦਾ ਸਬੰਧ ਭਾਸ਼ਾਵਾਂ ਵਿੱਚ ਧੁਨੀਆਂ ਦੇ ਸੰਗਠਨ ਨਾਲ ਹੈ। ਪਰੰਪਰਗਤ ਤੌਰ ਉੱਤੇ ਇਹ ਵਿਸ਼ੇਸ਼ ਭਾਸ਼ਾਵਾਂ ਵਿੱਚ ਧੁਨੀਮਾਂ ਦੇ ਪ੍ਰਬੰਧਾਂ ਦਾ ਅਧਿਐਨ ਕਰਦੀ ਹੈ।
ਇਤਿਹਾਸ

ਇਤਿਹਾਸ ਵਿੱਚ ਧੁਨੀ ਵਿਉਂਤ ਬਾਰੇ ਸਭ ਤੋਂ ਪਹਿਲਾ ਅਧਿਐਨ 4ਥੀ ਸਦੀ ਈ.ਪੂ. ਵਿੱਚ ਪਾਣਿਨੀ ਦੁਆਰਾ ਲਿਖੀ ਸੰਸਕ੍ਰਿਤ ਦੀ ਵਿਆਕਰਨ ਅਸ਼ਟਧਿਆਯੀ ਵਿੱਚ ਮਿਲਦਾ ਹੈ। ਅਸਲ ਵਿੱਚ ਅਸ਼ਟਧਿਆਯੀ ਦੀ ਸਹਾਇਕ ਪੁਸਤਕ ਸ਼ਿਵ ਸੂਤਰ ਵਿੱਚ ਸੰਸਕ੍ਰਿਤ ਭਾਸ਼ਾ ਦੇ ਧੁਨੀਮਾਂ ਦਾ ਜ਼ਿਕਰ ਕੀਤਾ ਗਿਆ ਹੈ।
ਆਧੁਨਿਕ ਕਾਲ ਵਿੱਚ ਪੌਲਿਸ਼ ਵਿਦਵਾਨ ਜਾਨ ਬੋਦੋਈਨ ਦੇ ਕੂਰਟਨੇ ਨੇ ਆਪਣੇ ਪੁਰਾਣੇ ਵਿਦਿਆਰਥੀ ਮਿਲਕੋਲਾਜ ਕੁਰਜੇਵਸਕੀ ਦੇ ਨਾਲ 1876 ਵਿੱਚ ਧੁਨੀਮ ਦਾ ਸੰਕਲਪ ਦਿੱਤਾ।[1] ਇਸਨੂੰ ਕੋਈ ਖ਼ਾਸ ਮਾਨਤਾ ਪ੍ਰਾਪਤ ਨਹੀਂ ਹੋਈ ਪਰ ਇਸ ਦੇ ਅਧਿਐਨ ਦਾ ਫ਼ਰਦੀਨਾ ਦ ਸੌਸਿਊਰ ਉੱਤੇ ਚੰਗਾ ਪ੍ਰਭਾਵ ਪਿਆ।
Remove ads
ਹੋਰ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads