ਨਦੀਮ ਪਰਮਾਰ

From Wikipedia, the free encyclopedia

Remove ads

ਕੈਨੇਡਾ ਨਿਵਾਸੀ ਕਵੀ, ਗਜ਼ਲਗੋ ਅਤੇ ਨਾਵਲਕਾਰ ਨਦੀਮ ਪਰਮਾਰ (ਕੁਲਵੰਤ ਪਰਮਾਰ - ਜਨਮ 9 ਜੂਨ 1936) ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖਦੇ ਹਨ। ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ ਰਹਿੰਦੇ ਹਨ ਅਤੇ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ।

ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋਂ ਨਦੀਮ ਪਰਮਾਰ ਨਾਲ ਕੀਤੀ ਇੰਟਰਵਿਊ 'ਤੇ ਆਧਾਰਿਤ ਹੈ।[1]

ਜੀਵਨ ਵੇਰਵਾ

ਨਦੀਮ ਪਰਮਾਰ ਦਾ ਜਨਮ 9 ਜੂਨ 1936 ਨੂੰ ਭਾਰਤੀ ਪਿੰਡ ਰਸਿਆਣਾ, ਜ਼ਿਲਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਉਹਨਾ ਦੇ ਬਚਪਨ ਦਾ ਕੁਝ ਹਿੱਸਾ ਹੋਤੀ ਮਰਦਾਨ, ਕਪੂਰਥਲਾ ਅਤੇ ਸ਼ੀਲਾਂਗ ਬੀਤਿਆ। ਸ਼ੀਲਾਂਗ ਵਿੱਚ ਉਹ ਮਿਸ਼ਨਰੀ ਸਕੂਲ ਵਿੱਚ ਪੜ੍ਹੇ, ਜਿੱਥੇ ਅੰਗਰੇਜ਼ੀ ਅਤੇ ਫਾਰਸੀ ਸਿੱਖੀ। ਉਹਨਾਂ ਦਾ ਜੱਦੀ ਪਿੰਡ ਪਾਂਛਟਾ, ਜਿਲ੍ਹਾਂ ਕਪੂਰਥਲਾ ਹੈ। 1949 ਵਿੱਚ ਉਹ ਫਗਵਾੜੇ ਆ ਗਏ। 1951 ਵਿੱਚ ਦਸਵੀਂ ਦੇ ਇਮਤਿਹਾਨ ਦੇ ਕੇ ਉਹ ਆਪਣੇ ਪਿਤਾ ਜੀ ਦੇ ਨਾਲ ਭੱਠੇ ਦੇ ਕੰਮ ਵਿੱਚ ਲੱਗ ਗਏ। ਇਸ ਹੀ ਸਾਲ ਪਰਮਾਰ ਜੀ ਨੇ ਰਾਮਗੜ੍ਹੀਆ, ਫਗਵਾੜਾ ਕਾਲਜ ਵਿੱਚ ਐਫ.ਐਸ.ਸੀ ਲਈ ਦਾਖਲਾ ਲਿਆ ਅਤੇ ਉੱਥੇ ਉਹਨਾਂ ਨੇ ਆਪਣੇ ਦੋਸਤਾਂ ਨਾਲ ਰਲ ਕੇ ਡਰਾਮਾ 'ਨਿਰਦੋਸ਼' ਕੀਤਾ। ਅਖੀਰ ਵਿੱਚ ਉਹਨਾਂ ਨੇ ਪੰਜਾਬ ਕਾਲਜ ਵਿੱਚੋਂ ਬੀ.ਐਸ.ਸੀ, ਬੀ.ਟੀ, ਬੀ.ਏ (ਉਰਦੂ) ਕਮਿਉਨੀਕੇਸ਼ਨ ਅਤੇ ਲੈਨਕੈਸਟਰ ਤੋਂ ਇੰਜੀਨੀਅਰ ਦੀ ਡਿਗਰੀ ਹਾਸਲ ਕੀਤੀ।

ਨਦੀਮ ਪਰਮਾਰ ਜੀ ਦੇ ਪਿਤਾ ਜੀ ਦਾ ਨਾਂ ਸ਼੍ਰ ਲਖਮੀਰ ਸਿੰਘ ਅਤੇ ਮਾਤਾ ਜੀ ਦਾ ਨਾਂ ਦਵਿੰਦਰ ਕੌਰ ਸੀ। ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਹਨਾਂ ਨੇ 1959 ਵਿੱਚ ਅਨਟ੍ਰੇਂਡ ਟੀਚਰ ਬਤੌਰ ਪ੍ਰਾਈਵੇਟ ਪੱਟੀ ਹਾਈ ਸਕੂਲ ਹੁਸ਼ਿਆਰਪੁਰ ਵਿੱਚ ਕੰਮ ਕੀਤਾ। ਘੱਟ ਤਨਖ਼ਾਹ ਅਤੇ ਘਰ ਦੇ ਮਾੜੇ ਹਾਲਾਤ ਹੋਣ ਕਾਰਨ ਉਹ 1964 ਵਿੱਚ ਇੰਗਲੈਂਡ ਆ ਗਏ ਅਤੇ ਇੱਥੇ ਮਜ਼ਦੂਰੀ ਕੀਤੀ, ਨਾਲ ਹੀ ਇੰਜੀਨੀਅਰਿੰਗ ਕੀਤੀ। ਇੰਗਲੈਂਡ ਵਿੱਚ ਉਹ ਨੌ ਕੁ ਸਾਲ ਰਹੇ। ਇੱਥੇ ਉਹਨਾਂ ਨੇ ਜਰਨਲ ਇਲੈਕਟਰਿਕ ਕੰਪਨੀ ਨਾਲ ਸੀਨੀਅਰ ਇਲੈਕਟ੍ਰੌਨਿਕ ਇੰਜੀਨੀਅਰ ਦੇ ਤੌਰ 'ਤੇ ਕੰਮ ਕੀਤਾ। 1973 ਵਿੱਚ ਪਰਮਾਰ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਕੈਨੇਡਾ ਆ ਗਏ ਅਤੇ ਬਰਨਬੀ ਸ਼ਹਿਰ ਵਿੱਚ ਰਹਿਣ ਲੱਗ ਪਏ। ਉਹਨਾਂ ਦੀ ਪਤਨੀ ਦਾ ਨਾਂ ਸੁਰਜੀਤ ਕੌਰ ਹੈ ਅਤੇ ਉਹਨਾਂ ਦੇ ਦੋ ਬੱਚੇ ਹਨ।

Remove ads

ਸਾਹਿਤਕ ਸਫਰ

ਨਦੀਮ ਪਰਮਾਰ ਦਾ ਮਾਪਿਆ ਵੱਲੋਂ ਦਿੱਤਾ ਗਿਆ ਨਾਂ ਕੁਲਵੰਤ ਸਿੰਘ ਪਰਮਾਰ ਸੀ। ਉਹਨਾਂ ਦੇ ਗਜ਼ਲ ਲਿਖਣ ਅਤੇ ਗਾਉਣ ਦੇ ਤਜ਼ਰਬਿਆਂ ਨੂੰ ਦੇਖ ਕੇ ਉਹਨਾਂ ਦੇ ਗਜ਼ਲ ਉਸਤਾਦ ਨੇ ਉਹਨਾਂ ਦਾ ਨਾਂ ਕੁਲਵੰਤ ਤੋਂ ਨਦੀਮ ਪਰਮਾਰ ਰੱਖ ਦਿੱਤਾ। ਪਰਮਾਰ ਨੇ ਪਹਿਲਾਂ ਉਰਦੂ ਵਿੱਚ ਗਜ਼ਲ ਲਿੱਖੀ ਅਤੇ ਫਿਰ ਦੋਸਤਾਂ-ਮਿੱਤਰਾਂ ਦੇ ਕਹਿਣ 'ਤੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਇਕੱਲੀਆਂ ਗਜ਼ਲ ਅਤੇ ਨਾਵਲ ਹੀ ਨਹੀਂ ਸਗੋਂ ਉਰਦੂ ਵਿੱਚ ਕਹਾਣੀਆਂ, ਨਾਟਕ ਅਤੇ ਇਕਾਂਗੀ ਵੀ ਲਿਖੇ ਹਨ। 31 ਜਨਵਰੀ 1948 ਨੂੰ ਉਹਨਾਂ ਨੇ ਉਰਦੂ ਵਿੱਚ ਪਹਿਲੀ ਨਜ਼ਮ ਲਿਖੀ। ਉਸ ਸਮੇਂ ਉਹ ਅੱਠਵੀ ਜਮਾਤ ਵਿੱਚ ਸਨ। ਪਰਮਾਰ ਨੇ ਤਕਰੀਬਨ ਅੱਠ ਪੰਜਾਬੀ ਪੁਸਤਕਾਂ, ਦੋ ਉਰਦੂ ਪੁਸਤਕਾਂ ਅਤੇ ਇੱਕ ਅੰਗਰੇਜ਼ੀ ਨਾਵਲ ਲਿਖੀ। ਨਦੀਮ ਪਰਮਾਰ ਨੇ ਰਾਮਗੜ੍ਹੀਆ ਕਾਲਜ ਵਿੱਚ ਆਪਣੀਆਂ ਪਹਿਲੀਆਂ ਨਜ਼ਮਾਂ ਲਿਖਿਆਂ ਤੇ ਫਿਰ ਇੱਕ ਗਜ਼ਲ ਲਿੱਖੀ ਜੋ ਮੈਗਜ਼ੀਨ ਵਿੱਚ ਛਪੀ। ਇਹ ਗਜ਼ਲ ਕਾਲਜ ਦੇ ਮੈਗਜ਼ੀਨ 'ਜੋਤੀ' ਵਿੱਚ ਛਪੀ ਸੀ। ਉਸ ਤੋ ਬਾਅਦ ਚੱਲ ਸੋ ਚੱਲ। ਉਹਨਾਂ ਦੇ ਪਹਿਲੇ ਨਾਵਲ ਦਾ ਨਾਂ 'ਚਿੱਟੀ ਮੌਤ' ਸੀ ਜੋ ਏਡਜ਼ ਦੀ ਬੀਮਾਰੀ ਨੂੰ ਮੁੱਖ ਰੱਖ ਕੇ ਲਿਖਿਆ ਗਿਆ ਸੀ।

Remove ads

ਲਿਖਤਾਂ

ਪੰਜਾਬੀ ਪੁਸਤਕਾਂ

  • ਰੂਪਹਿਲੀ ਛਾਂ (ਗਜ਼ਲਾਂ) 1995
  • ਨਿਮਰਤਾ (ਕਵਿਤਾਵਾਂ) 1995
  • ਚਿੱਟੀ ਮੌਤ (ਨਾਵਲ) 1995
  • ਪੱਤੀ-ਪੱਤੀ (1996)
  • ਬਿੰਦੂ ਤੋਂ ਉਰੇ (ਗਜ਼ਲਾਂ) 2001
  • ਇੰਦਰ ਜਲ (ਨਾਵਲ) 2004
  • ਨਦੀਮ (ਸਾਰੀਆਂ ਗਜ਼ਲਾਂ) 2005
  • ਪੇਸ਼ੀ (ਨਾਵਲ) 2006
  • ਸਪਾਂਸਰਸ਼ਿੱਪ (2009)
  • ਰੇਪ
  • ਨਿਪੱਤਾ ਰੁੱਖ

ਉਰਦੂ ਪੁਸਤਕਾਂ

  • ਨਦੀਮ (ਗਜ਼ਲਾਂ ਅਤੇ ਕਤੇ) 1992
  • ਲਾਲਾ-ਏ-ਬੇਜ਼ਾਰੀ (ਚੋਣਵੀਆਂ ਉਰਦੂ ਗਜ਼ਲਾਂ ਅਤੇ ਨਜ਼ਮਾਂ) 1992
  • ਗਜ਼ਲ ਦੀ ਵਿਆਕਰਨ (ਵਾਰਤਕ) 2007

ਅੰਗਰੇਜ਼ੀ ਪੁਸਤਕਾਂ

  • Shivaid (Novel on AIDS)

ਖੋਜ

  • 1996 ਵਿੱਚ ਗਜ਼ਲ ਲਿਖਣ ਵਾਲਿਆਂ ਲਈ ਪਰਚਾ 'ਗਜ਼ਲ' ਕੱਢਿਆ ਜਿਸ ਵਿੱਚ ਜਿੰਨੇ ਵੀ ਗਜ਼ਲ ਲਿਖਣ ਵਾਲੇ ਸਨ, ਹਿੰਦੁਸਤਾਨ, ਪਾਕਿਸਤਾਨ, ਕੈਨੇਡਾ ਅਤੇ ਦੁਨੀਆਂ ਦੇ ਹਰ ਕੋਨੇ ਤੋਂ ਜਿੱਥੇ ਵੀ ਕੋਈ ਗਜ਼ਲ ਲਿਖਣ ਵਾਲਾ ਸੀ, ਉਹਨਾਂ ਦੀਆਂ ਗਜ਼ਲਾਂ ਛਾਪ ਦਿੰਦੇ ਸੀ। ਜਦੋਂ ਉਹਨਾਂ ਨੂੰ ਹਾਰਟ ਅਟੈਕ ਹੋਇਆ ਇਹ ਮੈਗਜ਼ੀਨ ਬੰਦ ਕਰਨਾ ਪਿਆ।

ਜਥੇਬੰਦੀਆਂ ਵਿੱਚ ਮੈਂਬਰੀ

  • 1958 ਵਿੱਚ ਹੁਸ਼ਿਆਰਪੁਰ ਗਏ ਅਤੇ ਇੱਥੇ ਦੀ "ਬਜ਼ਮ-ਏ-ਅਦਬ" ਵਿੱਚ ਸਰਗਰਮ ਹਿੱਸਾ ਲਿਆ।
  • ਕੈਨੇਡਾ ਵਿੱਚ "ਪੰਜਾਬੀ ਲੇਖਕ ਮੰਚ ਵੈਨਕੁਵਰ ਬੀ.ਸੀ "ਦੀਆਂ ਮੀਟਿੰਗਾਂ ਵਿੱਚ ਗਏ ਅਤੇ ਇਸ ਦੇ ਮੈਂਬਰ ਬਣੇ।

ਆਦਰਸ਼ ਕਵੀ

  • ਮੀਰ ਤਕੀ ਮੀਰ, ਮਿਰਜ਼ਾ ਗ਼ਾਲਿਬ ਅਤੇ ਰਾਬਿੰਦਰ ਨਾਥ ਠਾਕਰ (ਟੈਗੋਰ)

ਸ਼ੌਕ

ਨਦੀਮ ਪਰਮਾਰ ਦੇ ਗਜ਼ਲ ਲਿਖਣ ਤੋਂ ਇਲਾਵਾ ਤਿੰਨ ਸ਼ੌਕ ਸਨ।

  • ਪਹਿਲਾ ਕਲਾਸੀਕਲ ਸੰਗੀਤ ਸੁਣਨਾ ਚਾਹੇ ਉਂਜ ਭਾਰਤੀ ਹੋਵੇ ਜਾ ਯੂਰਪੀਅਨ
  • ਦੂਸਰਾ ਸ਼ੌਂਕ ਹੈ ਫਾਈਨ ਆਰਟ, ਚਿੱਤਰਕਾਰੀ ਕਰਨੀ ਤੇ ਨੁਮਾਇਸ਼ਾਂ ਦੇਖਣੀਆਂ
  • ਤੀਸਰਾ, ਸ਼ੌਕ ਹੈ ਸਿਆਹ-ਗਿਰੀ ਮਤਲਬ ਕਿ ਸੈਰ-ਸਪਾਟਾ ਕਰਨਾ ਅਤੇ ਪੁਰਾਤਨ ਇਤਿਹਾਸਕ ਸਥਾਨ ਦੇਖਣੇ।

ਇਸ ਤੋ ਇਲਾਵਾ ਨਦੀਮ ਪਰਮਾਰ ਨੇ ਹਮੇਸ਼ਾਂ ਆਲੋਚਨਾ ਦਾ ਸੁਆਗਤ ਕੀਤਾ ਭਾਵੇ ਉਹ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ। ਪਹਿਲੇ ਨਾਵਲ 'ਚਿੱਟੀ ਮੌਤ' 'ਤੇ ਆਲੋਚਨਾ ਹੋਣ ਕਰਕੇ ਹੀ ਕ੍ਰੀਏਟਿਵ ਰਾਇਟਿੰਗ ਦਾ ਕੋਰਸ ਲੈ ਕੇ ਨਾਵਲ ਲਿਖਣ ਦਾ ਗਿਆਨ ਹਾਸਲ ਕੀਤਾ।

ਇਨਾਮ

2008 ਵਿੱਚ ਇਕਬਾਲ ਅਰਪਨ ਮੈਮੋਰੀਅਲ ਐਵਾਰਡ (ਕੈਲਗਰੀ) ਨਾਲ ਸਨਮਾਨਿਤ ਕੀਤਾ ਗਿਆ।

ਬਾਹਰੀ ਕੜੀਆਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads