ਨਰਿੰਜਨ ਸਿੰਘ ਤਸਨੀਮ

ਪੰਜਾਬੀ ਨਾਵਲਕਾਰ From Wikipedia, the free encyclopedia

Remove ads

ਨਰਿੰਜਨ ਸਿੰਘ ਤਸਨੀਮ (1 ਮਈ 1929 - 17 ਅਗਸਤ 2019)[1], ਸਾਹਿਤ ਅਕਾਡਮੀ ਇਨਾਮ ਪ੍ਰਾਪਤ ਕਰਤਾ[2] ਇੱਕ ਪੰਜਾਬੀ ਨਾਵਲਕਾਰ ਅਤੇ ਆਲੋਚਕ ਹੈ। ਹੁਣ ਤੱਕ ਉਸ ਦੀਆਂ ਲਗਭਗ 30 ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਛਪ ਚੁੱਕੀਆਂ ਹਨ। ਉਸਨੂੰ ਪੰਜਾਬੀ ਭਾਸ਼ਾ ਦੇ ਸਿਰਮੌਰ ਪੁਰਸਕਾਰ ਪੰਜਾਬੀ ਸਾਹਿਤ ਰਤਨ ਸਹਿਤ ਕਈ ਪੁਰਸਕਾਰਾਂ ਨਾਲ ਸਨਮਾਨਿਆ ਜਾ ਚੁੱਕਾ ਹੈ।[3]

ਵਿਸ਼ੇਸ਼ ਤੱਥ ਨਰਿੰਜਨ ਤਸਨੀਮ, ਜਨਮ ...
Remove ads

ਜੀਵਨ

ਨਰਿੰਜਨ ਸਿੰਘ ਦਾ ਜਨਮ ਆਪਣੇ ਨਾਨਕੇ ਪਿੰਡ ਤਰਨਤਾਰਨ ਵਿੱਚ 1 ਮਈ 1929 ਨੂੰ ਹੋਇਆ ਸੀ। ਇਨ੍ਹਾਂ ਦੇ ਮਾਤਾ ਦਾ ਨਾਮ ਸੀਤਾਵੰਤੀ ਅਤੇ ਪਿਤਾ ਦਾ ਨਾਮ ਕਰਮ ਸਿੰਘ ਸੀ। ਪੰਜਾਬ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਐਮ.ਏ. ਦੀ ਡਿਗਰੀ ਕੀਤੀ ਅਤੇ ਫਿਰ ਉਹ ਕਾਲਜ ਵਿੱਚ ਪੜ੍ਹਾਉਣ ਬਤੌਰ ਅੰਗਰੇਜੀ ਪ੍ਰੋ. ਨੌਕਰੀ ਕਰਨ ਲੱਗੇ। ਤਸਨੀਮ ਨੇ ਆਪਣੇ ਸਾਹਿਤਕ ਖੇਤਰ ਦੀ ਸ਼ੁਰੁਆਤ 35 ਸਾਲ ਦੀ ਉਮਰ ਵਿੱਚ ਉਰਦੂ ਸਾਹਿਤ ਲਿਖਣ ਤੋਂ ਕੀਤੀ। ਸ਼ੁਰੂ ਵਿੱਚ ਉਨ੍ਹਾਂ ਨੇ ਉਰਦੂ ਕਹਾਣੀਆਂ ਲਿਖੀਆਂ। ਫਿਰ ਈਸ਼ਵਰ ਚਿੱਤਰਕਾਰ ਦੇ ਪ੍ਰਭਾਵ ਅਧੀਨ ਉਨ੍ਹਾਂ ਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਅਤੇ ਪਹਿਲਾ ਨਾਵਲ ਪਰਛਾਵੇਂ ਲਿਖਿਆ। ਉਹ ਐਸ.ਸੀ.ਡੀ . ਕਾਲਜ ਵਿੱਚੋਂ ਬਤੌਰ ਅੰਗਰੇਜ਼ੀ ਪ੍ਰੋ. ਰਿਟਾਇਰ ਹੋਏ।[4]

Remove ads

ਮੌਤ

ਨਿਰੰਜਨ ਤਸਨੀਮ ਦੀ ਮੌਤ 17 ਅਗਸਤ 2019 ਉਨ੍ਹਾਂ ਦੇ ਘਰ ਵਿਕਾਸ ਨਗਰ ਲੁਧਿਆਣਾ ਵਿੱਚ ਹੋਈ । ਉਸ ਸਮੇਂ ਇਨ੍ਹਾਂ ਦੀ ਉਮਰ 91 ਸਾਲ ਸੀ।[5]

ਰਚਨਾਵਾਂ

ਸਵੈ ਜੀਵਨੀ

ਆਈਨੇ ਦੇ ਰੂਬਰੂ

ਕਹਾਣੀ ਸੰਗ੍ਰਹਿ

  • ਸੋਲਾਂ ਸ਼ਿੰਗਾਰ
  • ਲੇਖਾ ਜੋਖਾ

ਨਾਵਲ

  • ਤ੍ਰੇੜਾਂ ਤੇ ਰੂਪ (1967)
  • ਰੇਤ ਛਲ (1969)
  • ਹਨੇਰਾ ਹੋਣ ਤੱਕ (1971)
  • ਇੱਕ ਹੋਰ ਨਵਾਂ ਸਾਲ (1974)
  • ਜਦੋਂ ਸਵੇਰ ਹੋਈ (1977)
  • ਜੁਗਾਂ ਤੋਂ ਪਾਰ (1981)
  • ਅਜਨਬੀ ਲੋਕ (1980)
  • ਗੁਆਚੇ ਅਰਥ (1993)
  • ਤਲਾਸ਼ ਕੋਈ ਸਦੀਵੀ (1999) ਆਖਰੀ ਨਾਵਲ

ਆਲੋਚਨਾ

  • ਪੰਜਾਬੀ ਨਾਵਲ ਦਾ ਆਲੋਚਨਾਤਮਿਕ ਅਧਿਐਨ (1973)
  • ਪੰਜਾਬੀ ਨਾਵਲ ਦਾ ਮੁਹਾਂਦਰਾ (1979)
  • ਮੇਰੀ ਨਾਵਲ ਨਿਗਾਰੀ (1985)
  • ਨਾਵਲ ਕਲਾ ਤੇ ਮੇਰਾ ਅਨੁਭਵ (1996)

ਸਨਮਾਨ

ਤਸਨੀਮ ਨੂੰ ਉਹਨਾਂ ਦੀ ਕਿਤਾਬ ਗਵਾਚੇ ਅਰਥ (ਨਾਵਲ) ਲਈ

  • 1993 ਕਰਤਾਰ ਸਿੰਘ ਧਾਲੀਵਾਲ ਅਵਾਰਡ
  • 1994 ਸਰਬ ਉੱਤਮ ਪੰਜਾਬੀ ਗਲਪਕਾਰ ਸਨਮਾਨ
  • 1995 ਸ਼੍ਰੋਮਣੀ ਸਾਹਿਤਕਾਰ ਸਟੇਟ ਪੁਰਸਕਾਰ
  • 1996 ਭਾਰਤ ਗੌਰਵ ਪੁਰਸਕਾਰ
  • 1999 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ[7]
  • 2003 ਹਸਰਤ ਯਾਦਗਾਰੀ ਪੁਰਸਕਾਰ
  • 2015 ਵਿੱਚ ਪੰਜਾਬੀ ਸਾਹਿਤ ਰਤਨ ਦਾ ਸਨਮਾਨ ਮਿਲਿਆ।[8][9]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads