ਨਰੋਦਾ ਪਾਟੀਆ ਹੱਤਿਆਕਾਂਡ
From Wikipedia, the free encyclopedia
Remove ads
ਨਰੋਦਾ ਪਾਟੀਆ ਘੱਲੂਘਾਰਾ 2002 ਦੀ ਗੁਜਰਾਤ ਹਿੰਸਾ ਵਿੱਚ ਹੋਈ ਹਿੰਸਾ ਦੇ ਦੌਰਾਨ ਅਹਿਮਦਾਬਾਦ ਵਿੱਚ ਸਥਿਤ ਨਰੋਦਾ ਪਾਟਿਆ ਇਲਾਕੇ ਵਿੱਚ ਲਗਪਗ 5,000 ਲੋਕਾਂ ਦੀ ਭੀੜ ਨੇ 97 ਮੁਸਲਮਾਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।[1] ਇਹ ਘੱਲੂਘਾਰਾ 28 ਫਰਵਰੀ 2002 ਨੂੰ ਹੋਇਆ ਸੀ ਅਤੇ ਪੁਲਸ ਤੇ ਅਮਨ ਕਾਨੂੰਨ ਦੀਆਂ ਹੋਰ ਸ਼ਕਤੀਆਂ ਮੂਕ ਦਰਸ਼ਕ ਬਣੀਆਂ ਰਹੀਆਂ ਸਨ। ਗੋਧਰਾ ਸਟੇਸ਼ਨ ਤੇ ਗੱਡੀ ਦੇ ਡੱਬੇ ਵਿੱਚ ਅੱਗ ਲੱਗਣ ਨਾਲ ਮੋਏ ਵਿਅਕਤੀਆਂ ਦੀਆਂ ਲਾਸਾਂ ਅਹਿਮਦਾਬਾਦ ਮੰਗਾਏ ਜਾਣ ਅਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਬੰਦ ਦੇ ਸੱਦੇ ਦੇ ਪਿਛੋਕੜ ਵਿੱਚ ਦੱਸ ਘੰਟੇ ਤੋਂ ਵਧ ਸਮਾਂ ਚੱਲੀ ਹਿੰਸਾ ਦੇ ਦੌਰਾਨ, ਭੀੜ ਨੇ ਲੁੱਟ-ਮਾਰ, ਜਿਨਸੀ ਹਮਲੇ, ਗੈਂਗ-ਬਲਾਤਕਾਰ ਅਤੇ ਲੋਕਾਂ ਨੂੰ ਵੱਖ ਵੱਖ ਅਤੇ ਗਰੁੱਪਾਂ ਵਿੱਚ ਜਿੰਦਾ ਜਲਾਇਆ ਗਿਆ ਸੀ। ਇਸ ਹੱਤਿਆਕਾਂਡ ਦਾ ਅਲਜਾਮ ਭਾਰਤੀ ਜਨਤਾ ਪਾਰਟੀ ਤੇ ਲੱਗਦਾ ਹੈ।
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads