ਨਵਸੇਹਰ
From Wikipedia, the free encyclopedia
Remove ads
ਨਵਸੇਹਰ ਤੁਰਕੀ ਦਾ ਪ੍ਰਾਂਤ ਹੈ ਜਿਸ ਦੀ ਰਾਜਧਾਨੀ ਵੀ ਨਵਸੇਹਰ ਹੈ। ਇਸ ਦੇ ਗੁਆਢੀ ਪ੍ਰਾਂਤ ਉੱਤਰ ਵਿੱਚ ਕਿਰਸੇਹਰ ਦੱਖਣੀ ਪੱਛਮ ਅਕਸਾਰੇ, ਦੱਖਣ ਵਿੱਚ ਨਿਗਦੇ, ਦੱਖਣ ਪੂਰਬ ਵਿੱਚ ਕਾਏਸਰੀ ਅਤੇ ਉੱਤਰ ਪੂਰਬ ਵਿੱਚ ਯੋਜ਼ਗਟ ਪ੍ਰਾਂਤ ਹਨ। ਇਸ ਪ੍ਰਾਂਤ ਵਿੱਚ ਬਹੁਤ ਹੀ ਮਸ਼ਹੂਰ ਦੇਖਣਯੋਗ ਸਥਾਨ ਕਪਾਡੋਸੀਆ ਹੈ ਇਹ ਸਲਾਨੀਆਂ ਦਾ ਖਿਚ ਦਾ ਕੇਂਦਰ ਹੈ। ਮਸ਼ਹੂਰ ਕਸਬਾ ਗੋਰੇਮੇ ਵੀ ਇਸ ਪ੍ਰਾਂਤ ਵਿੱਚ ਆਉਂਦਾ ਹੈ। ਇਸ ਸਥਾਨ ਤੇ ਬਾਈਜ਼ਾਨਟੀਨੇ ਕਾਲ ਦੇ ਬਹੁਤ ਸਾਰੇ ਚਰਚ ਦੇਖਣ ਯੋਗ ਹਨ। ਇਸ ਦੀ ਅਬਾਦੀ 2010 ਦੀ ਜਨਗਣਨਾ ਮੁਤਾਬਕ 282,330 ਹੈ। ਇਸ਼ ਇਟਲੀ ਦੇ ਪ੍ਰਾਂਤ ਦਾ ਖੇਤਰਫਲ 5,467 ਵਰਗ ਕਿਲੋਮੀਟਰ ਹੈ। ਇਸ ਪ੍ਰਾਂਤ ਦੇ ਲੋਕਾਂ ਦੀ ਆਮਦਨ 12,839 ਇਟਲੀ ਦਾ ਸਿਕਾ ਹੈ।
- ਇਸ ਪ੍ਰਾਂਤ ਨੂੰ ਹੇਠ ਲਿਖੇ ਅੱਠ ਜ਼ਿਲ੍ਹਿਆ ਵਿੱਚ ਵੰਡਿਆ ਹੋਇਆ ਹੈ।
- ਅਚਿਗੋਲ
- ਅਵਾਨੋਸ
- ਦੇਰੀਨਕੁਯੂ
- ਗੁਲਸੇਹਰ
- ਹਸੀਬੇਕਤਸ
- ਕੋਜ਼ਾਕਲੀ
- ਨਵਸੇਹਰ ਰਾਜਧਾਨੀ
- ਉਰਗੁਪ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads