ਨਵੀਨ ਚਾਵਲਾ
From Wikipedia, the free encyclopedia
Remove ads
ਨਵੀਨ ਚਾਵਲਾ ਭਾਰਤ ਦਾ ਸਾਬਕਾ ਮੁੱਖ ਚੋਣ ਕਮਿਸ਼ਨਰ ਸੀ।[1] ਭਾਰਤੀ ਲੋਕ ਸਭਾ ਚੋਣਾਂ ਦੌਰਾਨ ਉਸਨੇ ਪਹਿਲੇ ਚਾਰ ਗੇੜਾਂ ਦੀਆਂ ਚੋਣਾਂ ਕਾਰਵਾਈਆਂ ਸਨ। ਚਾਵਲਾ ਨੂੰ ਮਦਰ ਟੈਰੇਸਾ ਦੀ ਜੀਵਨੀ ਅਤੇ 2009 ਦੀਆਂ ਚੋਣਾਂ ਕਰਵਾਉਣ ਲਈ ਜਾਣਿਆਂ ਜਾਂਦਾ ਹੈ।[2]
ਉਸਨੇ 2009 ਦੀਆਂ ਚੋਣਾਂ ਨਿਰਪੱਖ ਹੋ ਕੇ ਕਰਵਾਈਆਂ। ਇਹਨਾਂ ਚੋਣਾਂ ਦੀ ਕਾਮਯਾਬੀ ਲਈ ਬਰਾਕ ਓਬਾਮਾ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਨੂੰ ਵਧਾਈਆਂ ਦਿੱਤੀਆ। ਉਸ ਉੱਤੇ ਕਾਂਗਰਸ ਪਾਰਟੀ ਵੱਲ ਝੁਕਾ ਹੋਣ ਦਾ ਇਲਜ਼ਾਮ ਵੀ ਲਗਾਇਆ ਗਿਆ। ਪਰ ਉਸਨੇ ਚੋਣਾਂ ਦੌਰਾਨ ਕਾਂਗਰਸ ਦੇ ਕਈ ਮੈਂਬਰਾਂ ਨੂੰ ਜਿਹਨਾਂ ਨੇ ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਅਸਾਮ[3][4][5] ਵਿੱਚ ਗਲਤ ਹਰਕਤਾਂ ਕੀਤੀ, ਉਹਨਾਂ ਖਿਲਾਫ਼ ਸਖਤ ਕਾਰਵਾਈ ਕੀਤੀ।
ਉਸਦੇ ਪਰਿਵਾਰ ਅਨੁਸਾਰ ਉਹ ਮਦਰ ਟੈਰੇਸ ਤੋਂ ਬਹੁਤ ਪ੍ਰਭਾਵਿਤ ਸੀ, 1997 ਵਿੱਚ ਉਸਨੇ ਅਸਤੀਫਾ ਦੇਣ ਬਾਰੇ ਸੋਚ ਲਿਆ ਸੀ ਪਰ ਉਸਨੇ ਇਹ ਨੌਕਰੀ ਮਦਰ ਟੈਰੇਸਾ ਦੇ ਕਹਿਣ ਤੇ ਹੀ ਜਾਰੀ ਰੱਖੀ।[6]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads