ਨਸੀਮ ਬੇਗਮ
From Wikipedia, the free encyclopedia
Remove ads
ਨਸੀਮ ਬੇਗਮ (1936–1971) ਪਾਕਿਸਤਾਨ ਦੀ ਇੱਕ ਮਕਬੂਲ ਅਤੇ ਮਸ਼ਹੂਰ ਗਾਇਕਾ ਸੀ। ਉਹ 24 ਫ਼ਰਵਰੀ 1936 ਨੂੰ ਅੰਮ੍ਰਿਤਸਰ, ਬਰਤਾਨਵੀ ਭਾਰਤ ਵਿੱਚ ਪੈਦਾ ਹੋਈ ਸੀ। 1964 ਤੱਕ ਉਹ ਪੰਜ ਦਫ਼ਾ ਨਿਗਾਰ ਐਵਾਰਡ ਜਿੱਤ ਚੁੱਕੀ ਸੀ। ਉਸਨੂੰ ਦੂਸਰੀ ਨੂਰਜਹਾਂ ਵੀ ਕਿਹਾ ਜਾਂਦਾ ਸੀ ਮਗਰ ਜਲਦ ਹੀ ਉਸ ਨੇ ਅਪਣਾ ਅਲੱਗ ਅੰਦਾਜ਼ ਬਣਾ ਲਿਆ ਸੀ। ਉਸ ਨੇ ਸੰਗੀਤ ਦੀ ਤਾਲੀਮ ਮਸ਼ਹੂਰ ਗ਼ਜ਼ਲਗ਼ੋ ਫ਼ਰੀਦਾ ਖ਼ਾਨਮ ਦੀ ਬੜੀ ਭੈਣ ਮੁਖ਼ਤਾਰ ਬੇਗਮ ਤੋਂ ਹਾਸਲ ਕੀਤੀ। ਅਪਣਾ ਪਹਿਲਾ ਫ਼ਿਲਮੀ ਨਗ਼ਮਾ ਉਸ ਨੇ 1956 ਦੀ ਫ਼ਿਲਮ ਗੁੱਡੀ ਗੁੱਡਾ ਵਿੱਚ ਗਾਇਆ। ਉਸਨੇ ਅਹਿਮਦ ਰੁਸ਼ਦੀ ਨਾਲ ਵੀ ਬਹੁਤ ਸਾਰੇ ਦੋਗਾਣੇ ਗਾਏ। ਉਸ ਨੇ ਬਹੁਤ ਸਾਰੇ ਦੇਸ਼ਭਗਤੀ ਦੇ ਨਗ਼ਮੇ ਵੀ ਗਾਏ ਹਨ, ਜਿਹਨਾਂ ਵਿੱਚ 'ਐ ਰਾਹ-ਏ-ਹੱਕ ਕੇ ਸ਼ਹੀਦੋ ਵਫ਼ਾ ਕੀ ਤਸਵੀਰੋ', 'ਤੁਮਹੇਂ ਵਤਨ ਕੀ ਹਵਾਏਂ ਸਲਾਮ ਕਰਤੀ ਹੈਂ' ਬਹੁਤ ਮਕਬੂਲ ਹੋਏ। 29 ਸਤੰਬਰ 1971 ਨੂੰ ਆਪਣੇ ਬੱਚੇ ਦੇ ਜਨਮ ਵਕਤ ਉਸ ਦੀ ਮੌਤ ਹੋ ਗਈ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads