ਨਾਨਾਜੀ ਦੇਸ਼ਮੁਖ

ਭਾਰਤੀ ਕਾਰਕੁਨ From Wikipedia, the free encyclopedia

Remove ads

ਚੰਡਿਕਾਦਾਸ ਅੰਮ੍ਰਿਤਰਾਓ ਦੇਸ਼ਮੁਖ ਭਾਰਤ ਰਤਨ ( ਉਚਾਰਨ), ਨਾਨਾਜੀ ਦੇਸ਼ਮੁਖ (11 ਅਕਤੂਬਰ 1916 - 27 ਫਰਵਰੀ 2010) ਦੇ ਨਾਂ ਨਾਲ ਜਾਣੇ ਜਾਂਦੇ ਹਨ। ਉਹ ਭਾਰਤ ਦੇ ਇੱਕ ਸਮਾਜ ਸੁਧਾਰਕ ਅਤੇ ਸਿਆਸਤਦਾਨ ਸਨ। ਨਾਨਾਜੀ ਦੇਸ਼ਮੁਖ ਨੇ ਸਿੱਖਿਆ, ਸਿਹਤ ਅਤੇ ਪੇਂਡੂ ਸਵੈ-ਨਿਰਭਰਤਾ ਦੇ ਖੇਤਰਾਂ ਵਿੱਚ ਕੰਮ ਕੀਤਾ। ਉਸਨੂੰ ਮਰਨ ਉਪਰੰਤ ਭਾਰਤ ਸਰਕਾਰ ਦੁਆਰਾ 2019 ਵਿੱਚ ਭਾਰਤ ਦਾ ਸਰਵਉੱਚ ਨਾਗਰਿਕ ਪੁਰਸਕਾਰ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਭਾਰਤੀ ਜਨ ਸੰਘ ਦਾ ਨੇਤਾ ਸੀ ਅਤੇ ਰਾਜ ਸਭਾ ਦਾ ਮੈਂਬਰ ਵੀ ਸੀ।[1][2]

Remove ads

ਮੁਢਲਾ ਜੀਵਨ

Thumb
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 11 ਅਕਤੂਬਰ 2017 ਨੂੰ ਆਈ.ਏ.ਆਰ.ਆਈ., ਨਵੀਂ ਦਿੱਲੀ ਵਿਖੇ, ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਗਮਾਂ 'ਤੇ, ਨਾਨਾਜੀ ਦੇਸ਼ਮੁਖ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ।

ਨਾਨਾਜੀ ਦਾ ਜਨਮ 11 ਅਕਤੂਬਰ 1916 ਨੂੰ ਇੱਕ ਮਰਾਠੀ ਬੋਲਣ ਵਾਲੇ ਦੇਸ਼ਸਥ ਰਿਗਵੇਦੀ ਬ੍ਰਾਹਮਣ ਪਰਿਵਾਰ [3][4] ਵਿੱਚ ਕਡੋਲੀ ਵਿਖੇ ਹੋਇਆ ਸੀ, ਜੋ ਕਿ ਹਿੰਗੋਲੀ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ। ਉਹ ਆਪਣੀ ਪੜ੍ਹਾਈ ਲਈ ਪੈਸੇ ਇਕੱਠੇ ਕਰਨ ਲਈ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।[5]

ਉਹ ਪੜ੍ਹਾਈ ਲਈ ਸੀਕਰ ਦੇ ਹਾਈ ਸਕੂਲ ਗਿਆ, ਜਿੱਥੇ ਸੀਕਰ ਦੇ ਰਾਓਰਾਜਾ ਨੇ ਉਸ ਨੂੰ ਸਕਾਲਰਸ਼ਿਪ ਦਿੱਤੀ। ਉਸਨੇ ਬਿਰਲਾ ਕਾਲਜ (ਹੁਣ ਬਿਰਲਾ ਸਕੂਲ, ਪਿਲਾਨੀ) ਵਿੱਚ ਪੜ੍ਹਾਈ ਕੀਤੀ। ਉਸੇ ਸਾਲ ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਵਿਚ ਵੀ ਸ਼ਾਮਲ ਹੋ ਗਿਆ।[6]

Remove ads

ਇਹ ਵੀ ਵੇਖੋ

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads