ਨਾਸਟਰਡਾਮਸ
From Wikipedia, the free encyclopedia
Remove ads
ਨਾਸਟਰਡਾਮਸ (14 ਜਾਂ 21 ਦਸੰਬਰ 1503[1] – 2 ਜੁਲਾਈ 1566)[2] ਇੱਕ ਫ਼ਰਾਂਸੀਸੀ ਹਕੀਮ ਅਤੇ ਜੋਤਸ਼ੀ ਸੀ ਜਿਸਨੇ ਆਪਣੀਆਂ ਭਵਿੱਖਬਾਣੀਆਂ ਦੀਆਂ ਕਿਤਾਬਾਂ ਛਾਪੀਆਂ ਜੋ ਬਹੁਤ ਮਸ਼ਹੂਰ ਹੋਈਆ। ਉਸ ਸਿਰ ਦੁਨੀਆ ਦੀਆਂ ਕੁਝ ਪ੍ਰਮੁੱਖ ਘਟਨਾਵਾਂ ਸਬੰਧੀ ਭਵਿੱਖਬਾਣੀ ਕਰਨ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।[3][3] ਜ਼ਿਆਦਾਤਰ ਸੋਧਕਾਰ ਅਤੇ ਵਿਗਿਆਨੀ ਸੂਤਰਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਘਟਨਾਵਾਂ ਅਤੇ ਨਾਸਟਰਡਾਮਸ ਦੇ ਸ਼ਬਦਾਂ ਵਿੱਚ ਦਿਖਾਏ ਗਏ ਸਬੰਧ ਕਾਫ਼ੀ ਹੱਦ ਤੱਕ ਗਲਤ ਵਿਆਖਿਆਵਾਂ ਜਾਂ ਗਲਤ ਅਨੁਵਾਦ ਦਾ ਨਤੀਜਾ ਹਨ ਜਾਂ ਫਿਰ ਇੰਨੇ ਕਮਜ਼ੋਰ ਹਨ ਕਿ ਉਹਨਾਂ ਨੂੰ ਅਸਲੀ ਭਵਿੱਖ ਦੱਸਣ ਦੀ ਸ਼ਕਤੀ ਦੇ ਗਵਾਹੀ ਦੇ ਰੂਪ ਵਿੱਚ ਪੇਸ਼ ਕਰਨਾ ਬੇਕਾਰ ਹੈ।
ਨਾਸਟਰਡਾਮਸ ਦਾ ਪਰਿਵਾਰ ਸ਼ੁਰੂ ਵਿੱਚ ਜਹੂਦੀ ਸੀ ਪਰ ਉਸਦੇ ਜਨਮ ਤੋਂ ਪਹਿਲਾਂ ਕੈਥੋਲਿਕ ਧਰਮ ਵਿੱਚ ਸ਼ਾਮਿਲ ਹੋ ਗਿਆ। ਉਸਨੇ ਐਵੀਗੌਨ ਦੀ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਪਰ ਪਲੇਜ ਦੇ ਕਹਿਰ ਕਰਕੇ ਯੂਨੀਵਰਸਿਟੀ ਬੰਦ ਹੋਣ ਕਾਰਨ ਉਸਨੂੰ ਪੜ੍ਹਾਈ ਛੱਡਣੀ ਪਈ। ਉਸਨੇ ਕਈ ਸਾਲਾਂ ਤਕ ਔਸਿਧਕਾਰ ਦੇ ਤੌਰ ਤੇ ਕੰਮ ਕੀਤਾ ਫਿਰ ਉਹ ਡਾਕਟਰੀ ਦੀ ਉਪਾਧੀ ਲੈਣ ਦੀ ਆਸ ਨਾਲ ਯੂਨੀਵਰਸਿਟੀ ਆਫ਼ ਮੋਂਟੇਪਿੱਲਰ ਵਿੱਚ ਗਿਆ, ਪਰ ਉਸਦੇ ਕੰਮ ਬਾਰੇ ਜਾਨਣ ਤੋਂ ਬਾਅਦ ਉਸਨੂੰ ਉਥੋਂ ਕੱਢ ਦਿੱਤਾ ਗਿਆ, ਕਿਉਂਕੇ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਇਹ ਇੱਕ ਵਰਜਿਤ ਕੰਮ ਸੀ। ਸਾਲ 1531 ਵਿੱਚ ਉਸਦਾ ਪਹਿਲਾ ਵਿਆਹ ਹੋਇਆ ਪਰ ਉਸਦੀ ਪਤਨੀ ਤੇ ਦੋ ਬੱਚੇ ਪਲੇਗ ਦੇ ਕਹਿਰ ਕਰਕੇ ਚਲ ਵਸੇ। ਐਨੇ ਪੋਨਮਾਰਤੇ ਉਸਦੀ ਦੂਜੀ ਪਤਨੀ ਬਣੀ, ਜਿਸਨੇ ਉਸਦੇ 6 ਬੱਚਿਆਂ ਨੂੰ ਜਨਮ ਦਿੱਤਾ।[3]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads