ਨਿਊਟਨ ਦੇ ਗਤੀ ਦੇ ਨਿਯਮ

From Wikipedia, the free encyclopedia

ਨਿਊਟਨ ਦੇ ਗਤੀ ਦੇ ਨਿਯਮ
Remove ads

ਨਿਊਟਨ ਦੇ ਗਤੀ ਦੇ ਨਿਯਮ ਗਤੀ ਦੇ ਤਿੰਨ ਬੁਨਿਆਦੀ ਸਿਧਾਂਤ ਹਨ।[1]

Thumb
ਅਸਲੀ ਵਿੱਚ ਨਿਊਟਨ ਦਾ ਪਹਿਲਾ ਅਤੇ ਦੂਜਾ ਨਿਯਮ 1687 Philosophiæ Naturalis Principia Mathematica.

ਗਤੀ ਦਾ ਪਹਿਲਾ ਨਿਯਮ

ਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜ੍ਹਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜ੍ਹਤਾ ਦੇ ਕਰਨ ਅਸੀਂ ਅੱਗੇ ਨੂੰ ਡਿੱਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਈਵਰ ਅਚਾਨਕ ਚਲਾਉਂਦਾ ਹੈ ਤਾਂ ਵਿਰਾਮ ਜੜ੍ਹਤਾ ਦੇ ਕਾਰਨ ਅਸੀਂ ਪਿੱਛੇ ਵੱਲ ਡਿੱਗਦੇ ਹਾਂ।

ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਜੜ੍ਹਤਾ ਕਹਿੰਦੇ ਹਨ।

ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

Remove ads

ਗਤੀ ਦਾ ਦੂਜਾ ਨਿਯਮ

ਗਤੀ ਦਾ ਦੂਜਾ ਨਿਯਮ:- ਕਿਸੇ ਵਸਤੂ ਤੇ ਲਗਾਇਆ ਗਿਆ ਬਲ ਉਸ ਦੇ ਪੁੰਜ ਅਤੇ ਪ੍ਰਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ।

ਜੇ ਵਸਤੂ ਤੇ F ਬਲ ਲਗਾਇਆ ਜਾਵੇ ਤੇ ਉਸ ਦਾ ਪੁੰਜ m ਅਤੇ ਪ੍ਰਵੇਗ a ਹੋਵੇ ਤਾਂ ਨਿਊਟਨ ਦੇ ਨਿਯਮ ਅਨੁਸਾਰ

ਜਾਂ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਵਸਤੂ ਤੇ ਲਗਾਏ ਗਏ ਅਸੰਤੁਲਿਤ ਬਲ ਦੇ ਅਨੁਪਾਤੀ ਅਤੇ ਲਗਾਏ ਗਏ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ। ਜਾਂ ਵਸਤੂ ਦਾ ਸੰਵੇਗ p ਉਸ ਦੇ ਪੁੰਜ m ਅਤੇ ਵੇਗ v ਦਾ ਗੁਣਨਫਲ ਹੁੰਦਾ ਹੈ। ਅਤੇ ਉਸ ਦੀ ਦਿਸ਼ਾ ਉਹੀ ਹੁੰਦੀ ਹੈ।

Remove ads

ਗਤੀ ਦਾ ਤੀਜਾ ਨਿਯਮ

ਜਦੋਂ ਇੱਕ ਵਸਤੂ ਦੂਜੀ ਵਸਤੂ ’ਤੇ ਬਲ ਲਗਾਉਂਦੀ ਹੈ ਤਾਂ ਦੂਜੀ ਵਸਤੂ ਵੀ ਉਸੇ ਸਮੇਂ ਪਹਿਲੀ ਵਸਤੂ ਦੇ ਬਰਾਬਰ ਬਲ ਲਗਾਉਂਦੀ ਹੈ। ਇਹ ਦੋਨੋਂ ਬਲ ਮਾਤਰਾ ਵਿੱਚ ਹਮੇਸ਼ਾ ਬਰਾਬਰ ਪਰੰਤੂ ਦਿਸ਼ਾ ਵਿੱਚ ਉਲਟ ਹੁੰਦੇ ਹਨ। ਹਰੇਕ ਕਿਰਿਆ ਦੇ ਸਮਾਨ ਅਤੇ ਉਲਟ ਪ੍ਰਤੀਕਿਰਿਆ ਹੁੰਦੀ ਹੈ। ਇਹ ਦੋ ਵੱਖ-ਵੱਖ ਵਸਤੂਆਂ ਤੇ ਕੰਮ ਕਰਦੀ ਹੈ।

ਜਦੋਂ ਅਸੀਂ ਸੜਕ ’ਤੇ ਚੱਲਦੇ ਹਾਂ ਤਾਂ ਅਸੀਂ ਸੜਕ ਨੂੰ ਪਿੱਛੇ ਵੱਲ ਧੱਕਾ ਮਾਰਦੇ ਹਾਂ। ਸੜਕ ਬਰਾਬਰ ਅਤੇ ਉਲਟ ਪ੍ਰਤੀਕਿਰਿਆ ਬਲ ਤੁਹਾਡੇ ਪੈਰਾਂ ’ਤੇ ਲੱਗਦੀ ਹੈ ਜਿਸ ਕਾਰਨ ਅਸੀਂ ਗਤੀ ਕਰਦੇ ਹਾਂ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads