ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ

ਸਿੱਖ ਸਾਹਿਤ ਦੀ ਨਿਰੁਕਤ ਕੋਸ਼ From Wikipedia, the free encyclopedia

ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ
Remove ads

ਨਿਰੁਕਤ ਜ਼ਿਆਦਾਤਰ ਵੇਦ ਦੇ ਸੰਬੰਧ ਵਿੱਚ ਵਰਤਿਆ ਜਾਂਦਾ ਹੈ।ਇਸ ਦੇ ਅਰਥ ਹਨ ਡਿਕਸ਼ਨਰੀ ਯਾ ਨਿਘੰਟ।ਨਿਘੰਟ ਵਿੱਚ ਪ੍ਰਯਾਯ ਵਾਚੀ ਸ਼ਬਦਾਂ ਲਈ ਦਾ ਸੰਗ੍ਰਹਿ ਹੁੰਦਾ ਹੈ ਅੱਖਰ ਕ੍ਰਮ ਨਹੀਂ ਹੁੰਦਾ। ਪੰਜਾਬੀ ਵਿੱਚ ਇਸ ਲਈ ਅਨੇਕਾਰਥ ਕੋਸ਼ ਵੀ ਵਰਤਿਆ ਜਾਂਦਾ ਹੈ।ਸੋ ਵੇਦ ਦੇ, ਨਿਘੰਟ ਦੀ ਯਾਸਕ ਮੁਨੀ ਦੁਆਰਾ ਕੀਤੀ ਵਿਆਖਿਆ ਦਾ ਨਾਮ ਹੀ ਨਿਰੁਕਤ ਹੈ। ਡਾ. ਬਲਬੀਰ ਸਿੰਘ ਨੇ ਸ੍ਰੀ ਗੁਰੂ ਗਰੰਥ ਸਾਹਿਬ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਉਸ ਦਾ ਨਾਮ " ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਹੈ। ਇਸ ਵਿੱਚ ਗੁਰੂ ਗਰੰਥ ਸਾਹਿਬ ਵਿੱਚ ਆਏ ਸ਼ਬਦਾਂ ਯਾ ਸ਼ਬਦ ਪਦਿਆਂ ਦੀ ਮੌਲਿਕ ਵਿਆਖਿਆ ਕੀਤੀ ਗਈ ਹੈ। ਸ਼ਬਦਾਂ ਨੂੰ ਉਹਨਾਂ ਦੇ ਅੱਖਰ ਕ੍ਰਮ ਅਨੁਸਾਰ ਰਖਿਆ ਗਿਆ ਹੈ। ਇਸ ਦੁਆਰਾ ਗੁਰੂ ਗਰੰਥ ਸਾਹਿਬ ਦੇ ਵਿਉਂਤਪਤੀ ਸਹਿਤ ਅਰਥ ਵਿਆਖਿਆ ਭਾਵ ਅਤੇ ਪ੍ਰਸੰਗ ਇੱਕ ਨਵੀਂ ਪਹੁੰਚ ਵਿਧੀ ਨਾਲ ਦਰਸਾਏ ਹਨ। ਡਾ. ਬਲਬੀਰ ਸਿੰਘ ਅਨੁਸਾਰ "ਨਿਰੁਕਤ ਇੱਕ ਐਸੀ ਚੀਜ਼ ਹੋਣੀ ਚਾਹੀਦੀ ਹੈ ਜੋ ਆਮ ਪਾਠਕਾਂ ਲਈ ਰੌਚਕ ਹੋਵੇ,ਗੁਰਬਾਣੀ ਦੇ ਖੋਜੀਆਂ ਲਈ ਪ੍ਰੇਰਣਾ ਭਰਪੂਰ ਹੋਵੇ ਅਤੇ ਕਥਾ ਕਰਨ ਵਾਲਿਆਂ ਲਈ ਪ੍ਰਮਾਣਾਂ ਦਾ ਮੂਲ ਸਰੋਤ ਹੋਵੇ।"[1]

Thumb
Remove ads

ਵਿਉਂਤ

Thumb

ਨਿਰੁਕਤ ਦੀ ਪੋਥੀ ਵਿੱਚ ਪਹਿਲੇ ਨਿਰੁਕਤ ਹੈ, ਭਾਵ ਲਫ਼ਜ਼ ਤੇ ਉਸ ਦਾ ਅਰਥ ਸ਼ੁਰੂ ਵਿੱਚ ਹਨ। ਫੇਰ ਮੂਲ ਦੀ ਤੁਕ ਹੈ ਜਿਸ ਵਿੱਚ ਉਹ ਲਫਜ਼ ਵਰਤਿਆ ਗਿਆ ਹੈ।ਅੁਸ ਤੋਂ ਅੱਗੇ ਭਾਵ ਹੈ ਜੋ ਅਰਥਾਂ ਦੇ ਘੇਰੇ ਵਿੱਚ ਰਹਿੰਦਾ ਹੈ।ਕਿਤੇ ਕਿਤੇ ਅੱਗੇ ਮਤਲਬ ਦਿੱਤਾ ਹੈ, ਜੋ ਇੱਕ ਕਿਸਮ ਦੀ ਸੰਖੇਪ ਵਿਆਖਿਆ ਹੈ। ਆਖਰ ਵਿੱਚ ਵਿਉਤਪਤੀ ਦਿੱਤੀ ਹੈ।ਇਸ ਵਿੱਚ ਮੂਲ ਭਾਸ਼ਾ ਦਾ ਰੂਪ ਦਿਖਾਇਆ ਗਿਆ ਹੈ ਜਿਸ ਵਿਚੋਂ ਉਹ ਲਫ਼ਜ਼ ਉਗਮਿਆ ਹੈ। ਪੁਸਤਕ ਨੂੰ ਤਰਤੀਬ ਵਰਣਮਾਲਾ ਅਨੁਸਾਰ, ਮਾਤ੍ਰਾ ਦਾ ਖਿਆਲ ਰੱਖ ਕੇ ਦਿੱਤੀ ਗਈ ਹੈ।

ਹੁਣ ਤੱਕ ਦਾ ਕਾਰਜ

ਨਿਰੁਕਤ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਪੰਜ ਜਿਲਦਾਂ ਛਪ ਚੁਕੀਆਂ ਹਨ।[2] ਨਿਰੁਕਤ ਦੀ ਪਹਿਲੀ ਜਿਲਦ 1972 ਈ. ਵਿੱਚ ਤਿਆਰ ਹੋ ਕੇ ਛਾਪੀ ਗਈ।ਦੂਜੀ ਜਿਲਦ ਦਾ ਖਰੜਾ ਡਾ. ਸਾਹਿਬ ਨੇ 1974 ਵਿੱਚ ਛਾਪਣ ਲਈ ਭੇਜਿਆ। ਪਰ ਅਚਾਨਕ 1974 ਵਿੱਚ ਡਾ. ਬਲਬੀਰ ਸਿੰਘ ਜੀ ਦੀ ਮਿਰਤੂ ਕਾਰਨ ਇਹ ਕੰਮ 1975 ਵਿੱਚ ਨੇਪਰੇ ਚੜਿਆ।ਅੱਜਕਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇਹ ਪਰੋਜੈਕਟ ਦਾ ਕੰਮ ਸ੍ਰੀ ਗੁਰੂ ਗਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁਖੀ ਡਾ.ਰਤਨ ਸਿੰਘ ਜੱਗੀ ਦੁਆਰਾ ਨੇਪਰੇ ਚੜ੍ਹਾਇਆ ਜਾ ਰਿਹਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads