ਨਿੰਦਰ ਗਿੱਲ

From Wikipedia, the free encyclopedia

ਨਿੰਦਰ ਗਿੱਲ
Remove ads

ਨਿੰਦਰ ਗਿੱਲ (ਜਨਮ .....- ਮੌਤ 13 ਨਵੰਬਰ 2022[1]) ਪੰਜਾਬੀ ਕਹਾਣੀਕਾਰ ਅਤੇ ਨਾਵਲਕਾਰ ਸੀ। ਉਹ ਪੰਜਾਬ ਦੇ 1980ਵਿਆਂ ਦੇ ਸੰਕਟ ਦੇ ਦਿਨਾਂ ਨੂੰ ਆਪਣੇ ਕੁਝ ਨਾਵਲਾਂ ਵਿੱਚ ਚਿਤਰਣ ਦੇ ਤਕੜੇ ਉਪਰਾਲੇ ਕਰ ਕੇ ਜਾਣਿਆ ਜਾਂਦਾ ਹੈ।[2]

ਵਿਸ਼ੇਸ਼ ਤੱਥ ਨਿੰਦਰ ਗਿੱਲ, ਜਨਮ ...

ਜੀਵਨ

ਨਿੰਦਰ ਗਿੱਲ ਦਾ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਲੁਧਿਆਣਾ ਸੀ। ਉਹ ਪੰਜਾਬ ਸਰਕਾਰ ਦੇ ਲੋਕਲ ਆਡਿਟ ਵਿਭਾਗ ਵਿੱਚ ਬਤੌਰ ਆਡੀਟਰ ਉਹ ਲੰਮਾ ਸਮਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਰਿਹਾ[1]। ਸਾਲ 1994 ਵਿੱਚ ਸੇਵਾ-ਮੁਕਤ ਹੋਣ ਦੇ ਬਾਅਦ ਉਹ ਸਵੀਡਨ ਚਲਾ ਗਿਆ। ਨਿੰਦਰ ਗਿੱਲ ਨੇ ਸਵੀਡਨ ਵਿੱਚ 30 ਸਾਲ ਦਾ ਲੰਮਾ ਸਮਾਂ ਗੁਜ਼ਾਰਿਆ।[3]

ਸਾਹਿਤਕ ਸਰਗਰਮੀਆਂ

ਨਿੰਦਰ ਗਿੱਲ ਦੀ ਪ੍ਰੇਰਨਾ ਤੇ ਉਤਸ਼ਾਹ ਨਾਲ ਵਿੱਚ ਪੀ ਏ ਯੂ ਸਾਹਿੱਤ ਸਭਾ ਦੀ ਸਥਾਪਨਾ ਕੀਤੀ ਗਈ [4]।ਉਸ ਨੂੰ ਸਾਹਿਤ ਦੀ ਸਿਰਜਣਾ ਕਰਨ ਦੀ ਚੇਟਕ ਸੰਨ 1975 ਵਿੱਚ ਉਸ ਸਮੇਂ ਲੱਗੀ ਜਦੋਂ ਨਕਸਲਵਾਦੀ ਲਹਿਰ ਜ਼ੋਰਾਂ ’ਤੇ ਸੀ। ਓਦੋਂ ਉਸ ਦੀ ਪਹਿਲੀ ਪੁਸਤਕ ‘ਜ਼ਿੰਦਗੀ ਦੇ ਇਸ਼ਤਿਹਾਰ’ ਛਪੀ ਸੀ।[5] ਉਸ ਨੇ ਸਵੀਡਿਸ਼ ਕਵਿਤਾ ਬਾਰੇ ਪੁਸਤਕ ‘ਸਵੀਡਿਸ਼ ਕਵਿਤਾ’ ਲਿਖੀ ਹੈ। ਉਸ ਨੇ ਸਵੀਡਿਸ਼ ਪੰਜਾਬੀ ਡਿਕਸ਼ਨਰੀ ਵੀ ਤਿਆਰ ਕੀਤੀ।[5]

ਲਿਖਤਾਂ

ਨਾਵਲ

  • ਪੈਂਡੇ (1979)
  • ਪੰਜਾਬ 84
  • ਚੋਣ ਹਲਕਾ ਪਾਇਲ[6]
  • ਦਹਿਸ਼ਤ ਦੇ ਦਿਨਾਂ ਵਿਚ (1989)
  • ਵਿੱਚ ਵਿਚਾਲੇ (2009)
  • ਉਹ ਤਿੰਨ ਦਿਨ (2005)
  • ਪਲ ਪਲ ਮਰਨਾ
  • ਦਾਸਤਾਂ ਦਲਿਤਾਂ ਦੀ
  • ਗਿਰ ਰਿਹਾ ਗਿਰਾਫ਼

ਕਹਾਣੀ ਸੰਗ੍ਰਹਿ

  • ਜ਼ਿੰਦਗੀ ਦੇ ਇਸ਼ਤਿਹਾਰ
  • ਸਹਿਮਤੀ ਤੋਂ ਬਾਅਦ
  • ਸੁੰਨ ਸਰਾਂ[7]
  • ਕਥਾ ਪੰਜਾਬ ਪੈਂਡੇ
  • ਅਸੀਂ ਜਿਉਂਦੇ ਅਸੀਂ ਜਾਗਦੇ (ਤਰਲੋਚਨ ਝਾਂਡੇ ਨਾਲ ਮਿਲ ਕੇ ਸੰਪਾਦਿਤ)

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads