ਨੀਥੀ ਟੇਲਰ
From Wikipedia, the free encyclopedia
Remove ads
ਨੀਤੀ ਟੇਲਰ (ਜਨਮ 8 ਨਵੰਬਰ 1994) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1][2] ਇਸਨੇ ਵੱਖ-ਵੱਖ ਭਾਰਤੀ ਟੈਲੀਵਿਜ਼ਨ ਸ਼ੋਆਂ ਵਿੱਚ ਕੰਮ ਕੀਤਾ ਅਤੇ ਇਸਨੂੰ ਵਧੇਰੇ ਕਰਕੇ ਐਮਟੀਵੀ ਉੱਪਰ ਆਉਣ ਵਾਲੇ ਸ਼ੋਅ ਕੈਸੀ ਯੇਹ ਯਾਰੀਆਂ ਵਿੱਚ ਨੰਦਿਨੀ ਮੂਰਤੀ ਦੇ ਕਿਰਦਾਰ ਲਈ ਪ੍ਰਸਿੱਧੀ ਮਿਲੀ।
Remove ads
ਜ਼ਿੰਦਗੀ ਅਤੇ ਪਰਿਵਾਰ
ਟੇਲਰ ਦਾ ਜਨਮ 8 ਨਵੰਬਰ 1994 ਵਿੱਚ ਗੁੜਗਾਵ ਵਿੱਖੇ ਸੰਦੀਪ ਟੇਲਰ ਅਤੇ ਸ਼ੈਰਲ ਟੇਲਰ ਦੇ ਘਰ ਹੋਇਆ। ਇਸਦੀ ਇੱਕ ਭੈਣ ਹੈ ਜਿਸਦਾ ਨਾਮ ਅਦਿੱਤੀ ਟੇਲਰ ਪ੍ਰਭੂ ਹੈ। ਇਸਨੇ ਆਪਣੀ ਸਕੂਲੀ ਸਿੱਖਿਆ "ਲਾਰੇਟੋ ਕਾਨਵੈਂਟ ਸਕੂਲ, ਦਿੱਲੀ" ਤੋਂ ਪੂਰੀ ਕੀਤੀ। ਇਸਨੇ ਆਪਣੀ ਬੀ ਏ ਦੀ ਡਿਗਰੀ ਸਮਾਜ-ਵਿਗਿਆਨ ਵਿੱਚ ਸੋਫੀਆ ਕਾਲਜ ਫ਼ਾਰ ਵੁਮੈਨ ਤੋਂ ਕੀਤੀ। ਇਹ ਇੱਕ ਅਧਿਆਪਿਕਾ ਬਣਨਾ ਚਾਹੁੰਦੀ ਸੀ ਪਰ ਇਹ ਐਕਟਿੰਗ ਵੱਲ ਆ ਗਈ। ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ "ਪਿਆਰ ਕਾ ਬੰਧਨ" ਟੈਲੀਵਿਜਨ ਸੀਰੀਅਲ ਤੋਂ ਕੀਤੀ।
Remove ads
ਕਰੀਅਰ
ਟੇਲਰ ਨੇ ਆਪਣੇ ਟੈਲੀਵਿਜ਼ਨ ਦੀ ਸ਼ੁਰੂਆਤ 2009 ਵਿੱਚ ਪਿਆਰ ਕਾ ਬੰਧਨ ਸੀਰੀਅਲ ਤੋਂ ਕੀਤੀ। ਇਸ ਤੋਂ ਬਾਅਦ ਇਸਨੇ "ਗੁਲਾਲ", "ਬੜੇ ਅੱਛੇ ਲਗਤੇ ਹੈਂ" ਅਤੇ ਐਪੀਸੋਡਿਕ ਸ਼ੋਆਂ ਯੇ ਹੈ ਆਸ਼ਿਕੀ, ਸਾਵਧਾਨ ਇੰਡੀਆ, ਹੱਲਾ ਬੋਲ, ਅਤੇ ਵੇਬਡ ਵਿੱਚ ਕੰਮ ਕੀਤਾ।
2016 ਵਿੱਚ ਉਹ ਸਿਧਾਰਥ ਗੁਪਤਾ ਦੇ ਨਾਲ ਸੰਗੀਤ ਵੀਡੀਓ "ਪਰਿੰਦੇ ਕਾ ਪਾਗਲਪਨ" ਵਿੱਚ ਨਜ਼ਰ ਆਈ।[3]
2017 ਵਿੱਚ, ਉਸ ਨੇ ਪਰਮ ਸਿੰਘ ਦੇ ਨਾਲ ਅਪਰਾਧ ਥ੍ਰਿਲਰ ਗੁਲਾਮ ਵਿੱਚ ਸ਼ਿਵਾਨੀ ਦਾ ਕਿਰਦਾਰ ਨਿਭਾਇਆ।[4]
2019 ਵਿੱਚ, ਟੇਲਰ ਨੇ ਇਸ਼ਕਬਾਜ਼ ਵਿੱਚ ਮੰਨਤ ਕੌਰ ਖੁਰਾਣਾ ਦਾ ਕਿਰਦਾਰ ਨਿਭਾਇਆ।[5] ਇਸੇ ਸਾਲ ਉਹ ਇੱਕ ਪੰਜਾਬੀ ਵੀਡੀਓ 'ਕੈਪਾਚੀਨੋ' ਵਿੱਚ ਵੀ ਨਜ਼ਰ ਆਈ।
2022 ਵਿੱਚ, ਇਹ ਪੁਸ਼ਟੀ ਕੀਤੀ ਗਈ ਸੀ ਕਿ ਉਹ 'ਝਲਕ ਦਿਖਲਾ ਜਾ 10' ਵਿੱਚ ਹਿੱਸਾ ਲੈ ਰਹੀ ਹੈ।[6]
Remove ads
ਨਿੱਜੀ ਜੀਵਨ
ਟੇਲਰ ਨੇ 13 ਅਗਸਤ 2019 ਨੂੰ ਆਪਣੇ ਬੁਆਏਫ੍ਰੈਂਡ ਪਰੀਕਸ਼ਿਤ ਬਾਵਾ ਨਾਲ ਮੰਗਣੀ ਕਰ ਲਈ।[7][8] ਉਨ੍ਹਾਂ ਦਾ ਵਿਆਹ 13 ਅਗਸਤ 2020 ਨੂੰ ਹੋਇਆ।[9]
ਮੀਡੀਆ
ਦਸੰਬਰ 2015 ਵਿੱਚ, ਟੇਲਰ ਨੂੰ ਯੂਕੇ ਅਧਾਰਤ ਅਖਬਾਰ ਈਸਟਰਨ ਆਈ ਦੀ 50 ਸਭ ਤੋਂ ਸੈਕਸੀ ਏਸ਼ੀਅਨ ਵੂਮੈਨ ਸੂਚੀ ਵਿੱਚ ਸਭ ਤੋਂ ਉੱਚੇ ਸਥਾਨ 'ਤੇ ਨਵੀਂ ਆਉਣ ਵਾਲੀ ਔਰਤ ਵਜੋਂ ਘੋਸ਼ਿਤ ਕੀਤਾ ਗਿਆ ਸੀ।[10]
ਫ਼ਿਲਮੋਗ੍ਰਾਫੀ
ਟੀਵੀ ਸ਼ੋਅ
ਫ਼ਿਲਮਾਂ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads