ਨੀਲਸ ਬੋਰ
From Wikipedia, the free encyclopedia
Remove ads
ਨੀਲਸ ਬੋਰ ਜਾਂ ਨਿਲਸ ਹੈਨਰਿਕ ਡੇਵਿਡ ਬੋਰ (7 ਅਕਤੂਬਰ 1885 – 18 ਨਵੰਬਰ 1962) ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ 'ਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਿਊਕਲੀਅਸ ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਹਨਾਂ ਨੇ ਨਿਊਕਲੀ ਫੱਟ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ ਮਿਕਦਾਰ ਮਕੈਨਕੀ ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
Remove ads
ਬੋਰ ਮਾਡਲ
ਨੀਲਸ ਬੋਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਨੀਲਜ਼ ਬੋਹਰ ਨੇ ਰਦਰਫੋਰਡ ਨੂੰ ਆਪਣੇ ਮਾਡਲ ਬਾਰੇ ਖੋਜ ਪੱਤਰ ਭੇਜਿਆ ਤੇ ਇਸ ਨੂੰ ਫਿਲੋਸਫੀਕਲ ਮੈਗਜ਼ੀਨ ਵਿੱਚ ਪ੍ਰਕਾਸ਼ਤ ਕਰਵਾਉਣ ਲਈ ਬੇਨਤੀ ਕੀਤੀ। ਰਦਰਫੋਰਡ ਨੇ ਇਸ ਵਿੱਚ ਕੁਝ ਕਾਂਟ-ਛਾਂਟ ਲਈ ਕਿਹਾ। ਬੋਹਰ ਆਪ ਰਦਰਫੋਰਡ ਕੋਲ ਮਾਨਚੈਸਟਰ ਗਿਆ। ਉਸ ਨਾਲ ਵਿਚਾਰ-ਵਟਾਂਦਰੇ ਤੇ ਕਾਂਟ-ਛਾਂਟ ਉੱਪਰੰਤ ਇਹ ਪੇਪਰ ਛਪਿਆ। ਛਪਿਆ ਭਾਵੇਂ ਇਹ ਕੱਲੇ ਬੋਹਰ ਦੇ ਨਾਂ ਉੱਤੇ ਪਰ ਇਸ ਮਾਡਲ ਦਾ ਬੀਜ ਰਦਰਫੋਰਡ ਮਾਡਲ ਸੀ। ਇਸ ਲਈ ਵਿਗਿਆਨ ਜਗਤ ਵਿੱਚ ਇਹ ਬੋਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ। ਬੋਰ ਮਾਡਲ ਸੰਨ 1913 ਵਿੱਚ ਪ੍ਰਕਾਸ਼ਤ ਹੋਇਆ। ਬੋਹਰ ਸੰਨ 1939 ਤੋਂ 1962 ਵਿੱਚ ਆਪਣੀ ਮੌਤ ਤਕ ਕੋਪਨਹੈਗਨ ਦੀ ਰਾਇਲ ਡੈਨਿਸ਼ ਅਕੈਡਮੀ ਦਾ ਪ੍ਰਧਾਨ ਰਿਹਾ। ਸੰਨ 1960 ਵਿੱਚ ਬੋਹਰ ਇੰਡੀਅਨ ਐਸੋਸੀਏਸ਼ਨ ਫਾਰ ਦਿ ਕਲਟੀਵੇਸ਼ਨ ਆਫ਼ ਸਾਇੰਸ ਦੇ ਸੱਦੇ ਉੱਤੇ ਭਾਰਤ ਵੀ ਆਇਆ। ਇਹ ਉਹੀ ਸੰਸਥਾ ਹੈ ਜਿਸ ਨਾਲ ਭਾਰਤੀ ਨੋਬੇਲ ਪੁਰਸਕਾਰ ਵਿਜੇਤਾ ਸੀ.ਵੀ. ਰਮਨ ਜੁੜਿਆ ਰਿਹਾ।
Remove ads
ਜੀਵਨ ਅਤੇ ਸਨਮਾਨ
ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਬੋਹਰ ਨੂੰ ਸੰਨ 1922 ਵਿੱਚ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਡੈਨਮਾਰਕ ਦਾ ਸੀ ਪਰ ਸੰਨ 1944 ਵਿੱਚ ਨਾਜ਼ੀਆਂ ਦੇ ਡੈਨਮਾਰਕ ਉੱਤੇ ਕਬਜ਼ੇ ਪਿੱਛੋਂ ਭੱਜ ਕੇ ਸਵੀਡਨ, ਇੰਗਲੈਂਡ ਅਤੇ ਅਮਰੀਕਾ ਜਾ ਪਹੁੰਚਿਆ। ਉੱਥੇ ਉਸ ਨੇ ਪਰਮਾਣੂ ਬੰਬ ਬਣਾਉਣ ਵਾਲੇ ਮੈਨਹਾਟਨ ਪ੍ਰਾਜੈਕਟ ਵਿੱਚ ਵੀ ਕੰਮ ਕੀਤਾ। ਉਹ ਮੌਜੀ ਤੇ ਮਸਤ ਮੌਲੇ ਸੁਭਾਅ ਵਾਲਾ ਸੀ। ਫ਼ਿਲਮਾਂ ਵੇਖਣ ਦਾ ਸ਼ੌਕੀਨ ਪੈਸੇ ਦੀ ਥਾਂ ਬੋਹਰ ਨੂੰ ਖੋਜ ਨਾਲ ਪਿਆਰ ਸੀ। ਸੰਨ 1922 ਵਿੱਚ ਮਿਲੇ ਨੋਬਲ ਪੁਰਸਕਾਰ ਦੀ ਸਾਰੀ ਰਕਮ ਉਸ ਨੇ ਕੋਪਨਹੈਗਨ ਵਿੱਚ ਆਪਣਾ ਇੰਸਟੀਚਿਊਟ ਫਾਰ ਅਟਾਮਿਕ ਸਟੱਡੀਜ਼ ਬਣਾਉਣ ਲਈ ਲਾ ਦਿੱਤੀ। ਡੈਨਿਸ਼ ਸਾਇੰਸ ਅਕੈਡਮੀ ਨੇ ਉਸ ਨੂੰ ਹੋਰ ਪੈਸਾ ਦਿੱਤਾ। ਇਮਾਰਤ ਲਈ ਵੀ ਅਤੇ ਖੋਜ ਲਈ ਵੀ। ਸਾਰਾ ਕੁਝ ਇੰਸਟੀਚਿਊਟ ’ਤੇ ਖ਼ਰਚ ਦਿੱਤਾ। ਅੱਜ ਇਸ ਸੰਸਥਾ ਦਾ ਨਾਂ ਨੀਲਜ਼ ਬੋਹਰ ਇੰਸਟੀਚਿਊਟ ਹੈ ਅਤੇ ਇੱਥੋਂ ਦੇ ਕਿੰਨੇ ਹੀ ਵਿਗਿਆਨੀ ਨੋਬਲ ਪੁਰਸਕਾਰ ਜਿੱਤ ਚੁੱਕੇ ਹਨ।
Remove ads
ਨੀਲਸ ਬੋਰ ਦਾ ਮਾਡਲ

ਨੀਲਜ਼ ਬੋਹਰ[1], ਡੈਨਿਸ਼ ਪਿਤਾ ਤੇ ਯਹੂਦੀ ਮਾਤਾ ਦੇ ਬੇਟੇ ਨੀਲਜ਼ ਬੋਹਰ ਨੇ ਕੋਪਨਹੈਗਨ ਯੂਨੀਵਰਸਿਟੀ ਤੋਂ ਡਾਕਟਰੇਟ ਲੈ ਕੇ ਤੁਰੰਤ ਸੰਨ 1911 ਵਿੱਚ ਕਵਿੰਡਸ਼ ਪ੍ਰਯੋਗਸ਼ਾਲਾ ਵਿੱਚ ਖੋਜ ਕਾਰਜ ਸ਼ੁਰੂ ਕਰ ਦਿੱਤਾ ਸੀ। ਉਦੋਂ ਜੇ.ਜੇ.ਥਾਮਸਨ ਆਪਣੇ ਪਲੱਮ ਪੁਡਿੰਗ ਮਾਡਲ ਦਾ ਪੱਕਾ ਸਮਰਥਕ ਸੀ। ਇਸ ਮਾਡਲ ਦਾ ਕੋਈ ਵਿਰੋਧੀ ਉਸ ਨੂੰ ਚੰਗਾ ਨਹੀਂ ਸੀ ਲੱਗਦਾ। ਨੀਲਜ਼ ਬੋਹਰ, ਜੇ.ਜੇ.ਥਾਮਸਨ ਨੂੰ ਛੱਡ ਕੇ ਅਰਨੈਸਟ ਰਦਰਫੋਰਡ[2] ਨਾਲ ਕੰਮ ਕਰਨ ਲੱਗਾ। ਅਰਨੈਸਟ ਰਦਰਫੋਰਡ ਦਾ ਪਲੇਨੈਟਰੀ ਮਾਡਲ ਉਸ ਨੂੰ ਜੇ.ਜੇ.ਥਾਮਸਨ ਦੇ ਮਾਡਲ ਤੋਂ ਠੀਕ ਜਾਪਿਆ। ਬਸ ਇਸ ਵਿੱਚ ਕੁਝ ਸਿਧਾਂਤਕ ਸੋਧਾਂ ਦੀ ਲੋੜ ਸੀ। ਨੀਲਜ਼ ਬੋਹਰ ਨੇ ਹਾਈਡਰੋਜਨ ਦੇ ਪਰਮਾਣੂ ਨੂੰ ਲੈ ਕੇ ਇਸ ਮਾਡਲ ਵਿੱਚ ਸੋਧ ਦੇ ਕੁਝ ਸਿਧਾਂਤ ਜੋੜੇ।
ਸਿਧਾਂਤ
- ਨਾਭੀ ਦੀ ਪਰਿਕਰਮਾ ਕਰ ਰਿਹਾ ਇਲੈਕਟ੍ਰਾਨ ਨਾਭੀ ਤੋਂ ਦੂਰ-ਨੇੜੇ ਹਰ ਪਰਿਕਰਮਾ ਪੱਥ ਉੱਤੇ ਚੱਕਰ ਕੱਟਣ ਲਈ ਸੁਤੰਤਰ ਨਹੀਂ ਹੈ। ਇਹ ਹੁਕਮ ਦਾ ਬੱਝਾ ਨਿਸ਼ਚਿਤ ਅਰਧ-ਵਿਆਸ ਵਾਲੇ ਚੱਕਰ ਵਿੱਚ ਹੀ ਪਰਿਕਰਮਾ ਕਰ ਸਕਦਾ ਹੈ।
- ਇਸ ਚੱਕਰ ਵਿੱਚ ਪਰਿਕਰਮਾ ਕਰਦੇ ਇਲੈਕਟ੍ਰਾਨ ਵਿੱਚੋਂ ਊਰਜਾ ਦੀ ਰੇਡੀਏਸ਼ਨ ਨਹੀਂ ਹੁੰਦੀ।
- ਇਲੈਕਟ੍ਰਾਨ ਦਾ ਪੁੰਜ (ਮਾਸ) ਮਾਮੂਲੀ ਹੈ। ਨਾਭੀ ਬੜੀ ਭਾਰੀ ਹੈ। ਸਾਰਾ ਭਾਰ ਨਾਭੀ ਦਾ ਹੀ ਹੈ।
- ਇਲੈਕਟ੍ਰਾਨ ਜਾਂ ਪਰਮਾਣੂ ਨੂੰ ਬਾਹਰੋਂ ਊਰਜਾ ਦੇਈਏ ਤਾਂ ਇਲੈਕਟ੍ਰਾਨ ਵਡੇਰੇ ਅਰਧ ਵਿਆਸ ਵਾਲੇ ਨਵੇਂ ਪਰਿਕਰਮਾ ਪੱਥ ਵਿੱਚ ਚੱਕਰ ਕੱਢਣ ਲੱਗਦਾ ਹੈ। ਹੋਰ ਊਰਜਾ ਦੇਈਏ ਤਾਂ ਹੋਰ ਵਡੇਰੇ ਅਰਧ ਵਿਆਸ ਵਾਲੇ ਪਰਿਕਰਮਾ ਪੱਥ ਵਿੱਚ ਛਾਲ ਮਾਰ ਦਿੰਦਾ ਹੈ ਅਤੇ ਉੱਥੇ ਹੀ ਘੁੰਮਣ ਲੱਗਦਾ ਹੈ। ਵੱਖ-ਵੱਖ ਅਰਧ ਵਿਆਸਾਂ ਵਾਲੇ ਇਹ ਪਰਿਕਰਮਾ ਪੱਥ ਬਾਕਾਇਦਾ ਨਿਸ਼ਚਿਤ ਹਨ। ਇਨ੍ਹਾਂ ਵਿੱਚ ਨਿਸ਼ਚਿਤ ਦੂਰੀ ਉੱਤੇ ਹੀ ਛਾਲ ਵੱਜਦੀ ਹੈ। ਵਿੱਚ-ਵਿਚਾਲੀ ਦੂਰੀ ਉੱਤੇ ਇਲੈਕਟ੍ਰਾਨ ਨਹੀਂ ਰਹਿ ਸਕਦਾ।
- ਜਦੋਂ ਇਲੈਕਟ੍ਰਾਨ ਵਡੇਰੇ/ਦੁਰਾਡੇ ਪਰਿਕਰਮਾ ਪੱਥ ਤੋਂ ਛੋਟੇ/ਨੇੜਲੇ ਪਰਿਕਰਮਾ ਪੱਥ ਵਿੱਚ ਛਾਲ ਮਾਰੇ ਤਾਂ ਇਹ ਇੱਕ ਫੋਟਾਨ ਊਰਜਾ ਛੱਡਦਾ ਹੈ।
- ਹਰ ਇਲੈਕਟ੍ਰਾਨ ਦਾ ਕੁਦਰਤ ਨੇ ਇੱਕ ਨਿਮਨਤਮ ਊਰਜਾ ਪੱਧਰ ਨਿਸ਼ਚਿਤ ਕਰ ਰੱਖਿਆ ਹੈ। ਗਰਾਊਂਡ ਸਟੇਟ ਐਨਰਜੀ ਲੈਵਲ। ਇਹ ਹੀ ਨਿਸ਼ਚਿਤ ਕਰਦਾ ਹੈ ਕਿ ਸਾਧਾਰਨ ਹਾਲਾਤ ਵਿੱਚ ਇਲੈਕਟ੍ਰਾਨ ਕਿੰਨੀ ਦੂਰੀ ਵਾਲੇ ਪਰਿਕਰਮਾ ਪੱਥ (ਆਰਬਿਟ) ਵਿੱਚ ਪਰਿਕਰਮਾ ਕਰੇਗਾ। ਇਸ ਆਰਬਿਟ ਵਿੱਚ ਘੁੰਮ ਰਹੇ ਇਲੈਕਟ੍ਰਾਨ ਵਿੱਚੋਂ ਊਰਜਾ ਦੀ ਰੇਡੀਏਸ਼ਨ ਬਿਲਕੁਲ ਨਹੀਂ ਹੁੰਦੀ। ਇਸ ਲਈ ਪਰਮਾਣੂ ਸੰਤੁਲਤ ਰਹਿੰਦੇ ਹਨ ਅਤੇ ਇਹ ਆਪਣੇ ਆਪ ਖ਼ਤਮ ਨਹੀਂ ਹੋ ਸਕਦੇ।
Remove ads
ਬੋਹਰ-ਰਦਰਫੋਰਡ ਦਾ ਮਾਡਲ
ਨੀਲਜ਼ ਬੋਹਰ ਦੇ ਇਸ ਮਾਡਲ ਦੀ ਸਿਧਾਂਤਕ ਤੇ ਪ੍ਰਯੋਗਕ ਪੱਧਰ ਉੱਤੇ ਸਫ਼ਲਤਾ ਨੇ ਇਸ ਨੂੰ ਤੇਜ਼ੀ ਨਾਲ ਵਿਗਿਆਨਕ ਹਲਕਿਆਂ ਵਿੱਚ ਮਾਨਤਾ ਦਿਵਾਈ। ਇਹ ਬੋਹਰ-ਰਦਰਫੋਰਡ ਮਾਡਲ ਵਜੋਂ ਹੀ ਪ੍ਰਸਿੱਧ ਹੋਇਆ। ਸੰਨ 1885 ਤੋਂ 1962 ਤਕ ਦੇ ਜੀਵਨ ਕਾਲ ਵਾਲੇ ਨੀਲਜ਼ ਬੋਹਰ ਨੂੰ ਸੰਨ 1922 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads