ਨੂਰ ਬਾਨੋ

From Wikipedia, the free encyclopedia

Remove ads

ਨੂਰ ਬਾਨੋ (1942-14 ਫਰਵਰੀ 1999) ਸਿੰਧ, ਪਾਕਿਸਤਾਨ ਤੋਂ ਇੱਕ ਲੋਕ ਗਾਇਕ ਸੀ। ਉਹ, ਸਿੰਧ ਵਿਚ ਖਾਸ ਤੌਰ ' ਤੇ ਦਿਹਾਤੀ (ਪਿੰਡਾਂ ਵਿਚ) ਸਿੰਧ ਵਿੱਚ ਪ੍ਰਸਿੱਧ ਸੀ।[1]

ਵਿਸ਼ੇਸ਼ ਤੱਥ ਨੂਰ ਬਾਨੋ, ਜਨਮ ...

ਜੀਵਨ

ਨੂਰ ਬਾਨੋ ਦਾ ਜਨਮ 1942 ਵਿੱਚ ਪੀਰੋ ਲਾਸ਼ਰੀ ਜ਼ਿਲ੍ਹਾ ਬਦੀਨ ਸਿੰਧ ਦੇ ਨੇੜੇ ਪਿੰਡ ਮਿੱਠੂ ਗੋਪਾਂਗ ਵਿੱਚ ਹੋਇਆ ਸੀ। ਬਾਅਦ ਵਿੱਚ, ਉਹ ਤਲਹਾਰ ਸਿੰਧ ਚਲੀ ਗਈ। ਉਸ ਦੇ ਪਿਤਾ ਦਾ ਨਾਮ ਸੁਲੇਮਾਨ ਗੋਪਾਂਗ ਸੀ ਜੋ ਇੱਕ ਗਰੀਬ ਕਿਸਾਨ ਸੀ। ਉਹ ਕਿਸੇ ਵੀ ਸਕੂਲ ਵਿੱਚ ਨਹੀਂ ਜਾਂਦੀ ਸੀ ਅਤੇ ਨੇੜਲੇ ਪਿੰਡਾਂ ਵਿੱਚ ਵਿਆਹ ਦੇ ਗੀਤ ਗਾਉਂਦੀ ਸੀ। ਉਸਨੇ ਹਯਾਤ ਗੋਪਾਂਗ ਅਤੇ ਉਸਤਾਦ ਮਿੱਠੂ ਕਛੀ ਤੋਂ ਸੰਗੀਤ ਦੀ ਸਿਖਲਾਈ ਪ੍ਰਾਪਤ ਕੀਤੀ।

ਪ੍ਰਸਿੱਧ ਵਿਦਵਾਨ ਪੀਰ ਅਲੀ ਮੁਹੰਮਦ ਸ਼ਾਹ ਰਸ਼ੀਦੀ ਅਤੇ ਪੀਰ ਹਸਮੁੱਦੀਨ ਸ਼ਾਹ ਰਸ਼ੀਦੀ ਨੂੰ ਸਿੰਧ ਦੇ ਸੰਗੀਤ ਅਤੇ ਸਭਿਆਚਾਰ ਨਾਲ ਪਿਆਰ ਸੀ।[2] ਉਹ ਤਲਹਰ ਵਿੱਚ ਸੈਯਦ ਵਡਾਲਾ ਸ਼ਾਹ ਰਸ਼ੀਦੀ ਦੇ ਘਰ ਗਏ। ਸੈਯਦ ਵਡਾਲਾ ਸ਼ਾਹ ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਸੰਗੀਤਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ। ਉਸ ਪ੍ਰੋਗਰਾਮ ਵਿਚ ਨੂਰ ਬਾਨੋ ਨੂੰ ਗਾਉਣ ਲਈ ਬੁਲਾਇਆ ਗਿਆ ਸੀ। ਮਹਿਮਾਨ ਉਸ ਦੀ ਕੁਦਰਤੀ ਮਿੱਠੀ ਆਵਾਜ਼ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਸ ਨੂੰ ਰੇਡੀਓ ਪਾਕਿਸਤਾਨ ਹੈਦਰਾਬਾਦ ਵਿਖੇ ਗਾਉਣ ਦੀ ਸਲਾਹ ਦਿੱਤੀ। ਸੈਯਦ ਵਡਾਲਾ ਸ਼ਾਹ ਦੇ ਪੁੱਤਰ ਪੀਰ ਜ਼ਮਾਨ ਸ਼ਾਹ ਰਸ਼ੀਦੀ ਨੇ 1960 ਦੇ ਦਹਾਕੇ ਦੇ ਅਖੀਰ ਵਿੱਚ ਰੇਡੀਓ ਪਾਕਿਸਤਾਨ ਵਿੱਚ ਉਸ ਦੀ ਜਾਣ-ਪਛਾਣ ਕਰਵਾਈ।[3] ਰੇਡੀਓ ਪਾਕਿਸਤਾਨ ਵਿਖੇ ਉਸ ਦਾ ਪਹਿਲਾ ਗੀਤ "ਮੁੰਹੰਜੈ ਮਾਰੂਰਾਨ ਜੁਆਨ ਬੋਲੀਓਂ ਸੁਜਾਨਨ" (منهنجي ماروئڙن جون ٻوليون سڃاڻان) ਸੀ। ਉਸ ਦਾ ਇੱਕ ਹੋਰ ਹਿੱਟ ਗਾਣਾ ਸੀ "ਮੁਨਹੰਜੇ ਮਿਥਰਨ ਮਾਰੂਨ ਤੈ ਆਲਾ ਕੱਕੜ ਛਨਵਾ ਕਜਾਨ।''

ਰੇਡੀਓ ਪਾਕਿਸਤਾਨ 'ਤੇ, ਉਸਨੇ ਜ਼ਿਆਦਾਤਰ ਗੀਤ ਇਕੱਲੇ ਗਾਇਕ ਵਜੋਂ ਗਾਏ, ਹਾਲਾਂਕਿ, ਉਸਨੇ ਮਸ਼ਹੂਰ ਗਾਇਕਾਂ ਮਾਸਟਰ ਮੁਹੰਮਦ ਇਬਰਾਹਿਮ, ਮਿੱਠੂ ਕਛੀ, ਜ਼ਰੀਨਾ ਬਲੋਚ ਅਤੇ ਅਮੀਨਾ ਨਾਲ ਵੀ ਗਾਇਆ। ਉਹ ਆਪਣੇ ਸਿੰਧੀ ਵਿਆਹ ਦੇ ਗਾਣਿਆਂ ਲਈ ਵੀ ਪ੍ਰਸਿੱਧ ਸੀ ਜਿਨ੍ਹਾਂ ਨੂੰ "ਲਾਡਾ" ਜਾਂ ਸਾਹੇਰਾ ਕਿਹਾ ਜਾਂਦਾ ਹੈ। ਉਸ ਦੇ ਕੁਝ ਗਾਣੇ ਰੇਡੀਓ ਪਾਕਿਸਤਾਨ ਹੈਦਰਾਬਾਦ ਦੀ ਸੰਗੀਤ ਲਾਇਬ੍ਰੇਰੀ ਵਿੱਚ ਉਪਲਬਧ ਹਨ।

੧੪ ਫਰਵਰੀ ੧੯੯੯ ਨੂੰ ਤਲਹਾਰ ਵਿੱਚ ਉਸਦੀ ਮੌਤ ਹੋ ਗਈ ਅਤੇ ਹੈਦਰ ਸ਼ਾਹ ਲਕਿਆਰੀ ਕਬਰਿਸਤਾਨ ਵਿੱਚ ਦਫਨਾਇਆ ਗਿਆ।[4]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads