ਨੇਪਾਲ ਕ੍ਰਿਕਟ ਸੰਘ

ਨੇਪਾਲ ਵਿੱਚ ਅਧਿਕਾਰਤ ਕ੍ਰਿਕਟ ਸੰਚਾਲਨ ਸੰਸਥਾ From Wikipedia, the free encyclopedia

Remove ads

ਨੇਪਾਲ ਕ੍ਰਿਕਟ ਸੰਘ (CAN) ਨੇਪਾਲ ਵਿੱਚ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਈ ਗਈ ਕਾਰਜਕਾਰੀ ਪ੍ਰਣਾਲੀ ਹੈ। ਇਸਦਾ ਮੁੱਖ ਦਫ਼ਤਰ ਨੇਪਾਲ ਦੀ ਰਾਜਧਾਨੀ ਕਠਮੰਡੂ ਵਿੱਚ ਹੈ। ਇਹ ਸੰਘ ਅੰਤਰਰਾਸ਼ਟਰੀ ਕ੍ਰਿਕਟ ਸਭਾ ਵਿੱਚ ਨੇਪਾਲ ਵੱਲੋਂ ਕ੍ਰਿਕਟ ਦੀ ਨੁਮਾਇੰਦਗੀ ਕਰਦਾ ਹੈ ਅਤੇ ਇਸਦਾ ਸਹਾਇਕ ਮੈਂਬਰ ਹੈ। ਇਹ ਸੰਘ ਆਈਸੀਸੀ ਨਾਲ ਮੈਂਬਰ ਵਜੋਂ 1988 ਤੋਂ ਹੈ। ਇਹ ਏਸ਼ੀਆਈ ਕ੍ਰਿਕਟ ਸਭਾ ਦਾ ਵੀ ਮੈਂਬਰ ਹੈ। ਇਸ ਸੰਘ ਨੇ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰੈਂਡ ਅੰਬੈਸਡਰ ਚੁਣਿਆ ਸੀ।[3]

ਵਿਸ਼ੇਸ਼ ਤੱਥ ਖੇਡ, ਅਧਿਕਾਰ ਖੇਤਰ ...
Remove ads

ਅਪ੍ਰੈਲ 2016 ਵਿੱਚ ਇਸ ਸੰਘ ਨੂੰ ਆਈਸੀਸੀ ਦੁਆਰਾ ਨਿਲੰਬਿਤ ਕਰ ਦਿੱਤਾ ਗਿਆ ਸੀ, ਕਿਉਂ ਕਿ ਸਰਕਾਰ ਦਾ ਇਸਦੇ ਕੰਮਾਂ ਵਿੱਚ ਹੱਥ ਮੰਨਿਆ ਗਿਆ ਸੀ। ਪਰ ਇਸ ਨਿਲੰਬਤਾ ਕਾਰਨ ਨੇਪਾਲ ਦੀਆਂ ਰਾਸ਼ਟਰੀ ਟੀਮਾਂ ਆਈਸੀਸੀ ਟੂਰਨਾਮੈਂਟ ਖੇਡਣ 'ਤੇ ਕੋਈ ਪ੍ਰਭਾਵ ਨਹੀਂ ਪਿਆ ਸੀ।[4]

ਸਤੰਬਰ 2016 ਵਿੱਚ, ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਾਹਲ ਅਤੇ ਆਈਸੀਸੀ ਮੁੱਖ ਅਧਿਕਾਰੀ ਡੇਵ ਰਿਚਰਡਸਨ ਵਿਚਾਲੇ ਨੇਪਾਲ ਕ੍ਰਿਕਟ ਬੋਰਡ ਦੀ ਇਸ ਸਥਾਪਤੀ ਨੂੰ ਲੈ ਕੇ ਚਰਚਾ ਹੋਈ ਸੀ।[5]

Remove ads

ਪ੍ਰਧਾਨ

  • ਬਿਨੇ ਰਾਜ ਪਾਂਡੇ (ਨਵੰਬਰ 2014)
  • ਟੀਬੀ ਸ਼ਾਹ (ਜੂਨ 2014 – ਨਵੰਬਰ 2014)[6]
  • ਤਾਂਕਾ ਐਂਗਬੁਹਾਂਗ (ਦਸੰਬਰ 2011 – ਜੂਨ 2014)[6][7] ਉਸਨੂੰ ਨੇਪਾਲ ਦੀ ਮਾਓਵਾਦੀ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ ਸੀ। ਕ੍ਰਿਕਟ ਨਾਲ ਜਾਂ ਹੋਰ ਪ੍ਰਧਾਨਗੀ ਨਾਲ ਉਹਨਾਂ ਦਾ ਕੋਈ ਪਹਿਲਾਂ ਤੋਂ ਸੰਬੰਧ ਨਹੀਂ ਸੀ। ਉਸਨੇ ਆਪਣੇ ਸਮੇਂ ਨਵਾਂ ਕੋਚ ਰੱਖ ਲਿਆ, 'ਤੇ ਭਾਰਤ ਦੀਆਂ ਛੋਟੀਆਂ ਕ੍ਰਿਕਟ ਟੀਮਾਂ ਨਾਲ ਵੀ ਉਸਦੇ ਸੰਬੰਧ ਬਣਦੇ-ਖ਼ਰਾਬ ਹੁੰਦੇ ਰਹੇ।
  • ਬਿਨੇ ਰਾਜ ਪਾਂਡੇ (ਸਤੰਬਰ 2006 – ਦਸੰਬਰ 2011)[8] ਵਪਾਰ ਨਾਲ ਸੰਬੰਧ ਰੱਖਣ ਵਾਲਾ ਇਹ ਸਭ ਤੋਂ ਵੱਧ ਸਮਾਂ ਰਹਿਣ ਵਾਲਾ ਕ੍ਰਿਕਟ ਪ੍ਰਸ਼ਾਸ਼ਕ ਸੀ। ਉਸ ਉੱਪਰ ਮਾਓਵਾਦੀ ਸਰਕਾਰ ਦੁਆਰਾ ਦਬਾਅ ਵੀ ਪਾਇਆ ਗਿਆ ਸੀ।
  • ਜੈ ਕੁਮਾਰ ਨਾਥ ਸ਼ਾਹ (1966 – ਸਤੰਬਰ 2006= 40 ਸਾਲ)[9] ਵਿਸ਼ਵ ਦੇ ਸਭ ਤੋਂ ਵੱਧ ਸਮਾਂ ਕਿਸੇ ਕ੍ਰਿਕਟ ਸੰਘ ਦੇ ਪ੍ਰਧਾਨ ਰਹਿਣ ਵਾਲੇ ਲੋਕਾਂ ਵਿੱਚੋਂ ਇੱਕ ਜੈ ਕੁਮਾਰ ਨਾਥ ਸ਼ਾਹ ਸੀ। ਉਸਨੂੰ ਵੀ ਦਬਾਅ ਪਾ ਕੇ ਹਟਾ ਦਿੱਤਾ ਗਿਆ ਸੀ ਕਿ ਉਸਦੇ ਸਮੇਂ ਕ੍ਰਿਕਟ ਦਾ ਵਿਕਾਸ ਉਸ ਪੱਧਰ ਦਾ ਨਹੀਂ ਹੋ ਰਿਹਾ, ਜਿਹੋ-ਜਿਹਾ ਇਹ ਹੋਣਾ ਚਾਹੀਦਾ ਸੀ।

ਪਾਰਸ ਇਸ ਸਮੇਂ ਮੌਜੂਦਾ ਕਪਤਾਨ ਹੈ ਅਤੇ ਨੇਪਾਲ ਦੇ ਖੇਡ ਚਿਹਰਿਆਂ ਵਿੱਚੋਂ ਇੱਕ ਹੈ। ਨੇਪਾਲ ਦੇ ਮਹਿਬੂਬ ਆਲਮ ਦੇ ਨਾਮ 50 ਓਵਰਾਂ ਦੀ ਕ੍ਰਿਕਟ ਵਿੱਚ 10 ਵਿਕਟਾਂ ਲੈਣ ਦੇ ਕੀਰਤੀਮਾਨ ਦਰਜ਼ ਹੈ। ਇਹ ਕਾਰਨਾਮਾ ਉਸਨੇ ਜਰਸੀ ਵਿੱਚ 2008 ਸਮੇਂ ਮੋਜ਼ਾਂਬਿਕ ਖ਼ਿਲਾਫ਼ ਕੀਤਾ ਸੀ। ਕ੍ਰਿਕਟ ਖਿਡਾਰੀਆਂ ਨੂੰ ਵੀ ਇਸ ਦੇਸ਼ ਵਿੱਚ ਸੈਲੀਬ੍ਰਿਟੀ ਹੀ ਮੰਨਿਆ ਜਾਂਦਾ ਹੈ। ਸਾਬਕਾ ਕਪਤਾਨ ਬਿਨੋਦ ਦਾਸ ਵੀ ਟੈਲੀਵਿਜ਼ਨ 'ਤੇ ਇੱਕ ਚੈਟ ਸ਼ੋਅ ਕਰਦਾ ਰਿਹਾ ਹੈ।

2014 ਤੋਂ 2016 ਵਿਚਕਾਰ, ਭਾਵਨਾ ਘੀਮਿਰੇ ਨੇਪਾਲ ਕ੍ਰਿਕਟ ਸੰਘ ਦੇ ਸੀ.ਈ.ਓ. ਰਹੇ ਹਨ।[10]

Remove ads

ਵਿਸ਼ਾਲ ਸਮਰਥਕ

ਰਿਨੋ ਫ਼ੈਨਜ ਦੇ ਨਾਮ ਨਾਲ ਜਾਣੇ ਜਾਂਦੇ ਸਮਰਥਕ,[11] ਨੇਪਾਲ ਵਿੱਚ ਕਾਫ਼ੀ ਮਿਲਦੇ ਹਨ। ਪੂਰਨ ਮੈਂਬਰਤਾ ਵਾਲੇ ਦੇਸ਼ਾਂ ਤੋਂ ਇਲਾਵਾ ਜੇਕਰ ਵੇਖਿਆ ਜਾਵੇ ਤਾਂ ਨੇਪਾਲ ਵਿੱਚੋਂ ਹੀ ਸਭ ਤੋਂ ਵੱਧ ਸਮਰਥਕ ਮਿਲਦੇ ਹਨ। ਹਰ ਅੰਤਰਰਾਸ਼ਟਰੀ ਮੈਚ ਜੋ ਕਿ ਘਰੇਲੂ ਮੈਦਾਨ ਵਿੱਚ ਹੋ ਰਿਹਾ ਹੋਵੇ, ਉੱਥੇ 8,000 – 10,000 ਵੇਖਣ ਵਾਲੇ ਪਹੁੰਚ ਹੀ ਜਾਂਦੇ ਹਨ। ਕਈ ਮੈਚ ਤਾਂ ਅਜਿਹੇ ਹੋਏ ਹਨ ਕਿ ਇਹ ਗਿਣਤੀ ਲਗਭਗ 20,000 ਤੱਕ ਹੋ ਗਈ ਸੀ। ਰਾਸ਼ਟਰੀ ਟੈਲੀਵਿਜ਼ਨ ਚੈਨਲ ਲਗਾਤਾਰ ਨੇਪਾਲ ਵਿੱਚੋਂ ਸਿੱਧਾ ਪ੍ਰਸਾਰਣ ਕਰਦੇ ਹਨ ਅਤੇ ਕਈ ਵਾਰ ਨੇਪਾਲ ਤੋਂ ਬਾਹਰ ਵੀ। 2012 ਤੋਂ ਉਹ ਕੁਝ ਘਰੇਲੂ ਮੈਚਾਂ ਦਾ ਵੀ ਪ੍ਰਸਾਰਣ ਕਰ ਰਹੇ ਹਨ।

Remove ads

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads