ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ

From Wikipedia, the free encyclopedia

ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ
Remove ads

ਨੋਜ਼ੀਜ਼ਵੇ ਸ਼ਾਰਲਟ ਮਾਦਲਾਲਾ-ਰੂਟਲੇਜ  (ਉਚਾਰਨ: /nɔːzzwɛ/ /nɔːzzwɛ/ /ˈʃɑːlਲਈਟੀ//ˈʃɑːlət//mɑːdθlæθlɑː//mɑːdθlæθlɑː/-/ˈrਟੀਐਲɛ//ˈrtlɛ/) (ਜਨਮ 29 ਜੂਨ 1952) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ ਹੈ ਜੋ 1999 ਤੋਂ ਅਪ੍ਰੈਲ 2004 ਤੱਕ ਦੱਖਣੀ ਅਫਰੀਕਾ ਦੀ ਉਪ ਰੱਖਿਆ ਮੰਤਰੀ ਅਤੇ ਅਪਰੈਲ 2004 ਤੋਂ ਅਗਸਤ 2007 ਤੱਕ ਉੱਪ ਸਿਹਤ ਮੰਤਰੀ ਰਹਿ ਚੁੱਕੀ ਹੈ। ਰਾਸ਼ਟਰਪਤੀ ਥਾਬੋ ਮਬੇਕੀ  ਨੇ ਇਸਨੂੰ ਮੰਤਰੀ ਮੰਡਲ ਤੋਂ 8 ਅਗਸਤ 2007 ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਅਫ਼ਰੀਕੀ ਨੈਸ਼ਨਲ ਕਾਂਗਰਸ ਦੀ ਨੁਮਾਇੰਦਾ ਦੇ ਤੌਰ ਉੱਤੇ ਸੰਸਦ ਮੈਂਬਰ ਰਹਿ।[1] 25 ਸਤੰਬਰ 2008 ਨੂੰ ਉਹ ਨੈਸ਼ਨਲ ਵਿਧਾਨ ਸਭਾ ਦੀ ਡਿਪਟੀ ਸਪੀਕਰ ਬਣੀ ਅਤੇ ਮਈ 2009 ਵਿੱਚ ਇਸਨੇ ਸੰਸਦ ਤੋਂ ਅਸਤੀਫਾ ਦੇ ਦਿੱਤਾ।[2] ਇਹ 1984 ਤੋਂ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ ਦੀ ਮੈਂਬਰ ਹੈ।[3]

ਵਿਸ਼ੇਸ਼ ਤੱਥ ਨੋਜ਼ੀਜ਼ਵੇ ਮਾਦਲਾਲਾ-ਰੂਟਲੇਜ, ਉੱਪ-ਸਿਹਤ ਮੰਤਰੀ ...

ਮਦਲਾਲਾ-ਰੂਟਲੇਜ ਦੱਖਣੀ ਅਫਰੀਕਾ ਵਿੱਚ ਏਡਜ਼ ਵਿਰੁੱਧ ਲੜਾਈ ਲਈ ਜਾਣੀ ਜਾਂਦੀ ਹੈ ਅਤੇ ਇਸਨੇ ਸਰਕਾਰ ਵੱਲੋਂ ਇਸ ਮਹਾਮਾਰੀ ਦੀ ਗੰਭੀਰਤਾ ਨੂੰ ਨਕਾਰਨ ਦਾ ਵਿਰੋਧ ਕੀਤਾ।[4] ਇਸਨੇ ਏਡਜ਼ ਦੇ ਇਲਾਜ ਲਈ ਵਿਕਲਪਕ ਦਵਾਈਆਂ ਦੀ ਥਾਂ ਉੱਤੇ ਵਿੱਚ ਵਿਗਿਆਨਕ ਤੌਰ ਉੱਤੇ ਟੈਸਟ ਕੀਤੇ ਗਏ ਢੰਗਾਂ ਦੀ ਵਰਤੋਂ ਉੱਤੇ ਜ਼ੋਰ ਦਿੱਤਾ।[5]

ਹਾਲ ਹੀ ਵਿੱਚ, ਮਦਲਾਲਾ-ਰੂਟਲੇਜ ਥੋੜ੍ਹੇ ਸਮੇਂ ਲਈ ਇਨਿਆਥੇਲੋ: ਦੱਖਣੀ ਅਫਰੀਕਾ ਦੇ ਤਰੱਕੀ ਇੰਸਟੀਚਿਊਟ ਦੀ ਕਾਰਜਕਾਰੀ ਡਾਇਰੈਕਟਰ ਰਹੀ ਸੀ ਅਤੇ ਮਾਰਚ 2015 ਇਸੇ ਨੇ ਬੋਰਡ ਨਾਲ ਚੱਲ ਰਹੀਆਂ ਸਮੱਸਿਆਵਾਂ ਤੋਂ ਬਾਅਦ ਅਸਤੀਫਾ ਦੇ ਦਿੱਤਾ।[6]

Remove ads

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads