ਨੌਰੋਜ਼

From Wikipedia, the free encyclopedia

ਨੌਰੋਜ਼
Remove ads

ਨੌਰੋਜ਼ ਜਾਂ ਨਵਰੋਜ਼ (ਫ਼ਾਰਸੀ: نوروز‎ Nauruz; ਸ਼ਾਬਦਿਕ "ਨਵਾਂ ਦਿਨ") ਇੱਕ ਪ੍ਰਾਚੀਨ ਈਰਾਨੀ ਤਿਉਹਾਰ ਹੈ ਜੋ ਕਿ ਅੱਜ ਵੀ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦੀ ਬੁਨਿਆਦ ਹਾਲਾਂਕਿ ਪਾਰਸੀ ਮਜ਼ਹਬ ਉੱਤੇ ਅਧਾਰਿਤ ਹੈ ਪਰ ਫਿਰ ਵੀ ਇਸਨੂੰ ਕੁਝ ਮੁਸਲਮਾਨ ਮੁਲਕਾਂ ਵਿੱਚ ਹੁਣ ਵੀ ਮਨਾਇਆ ਜਾਂਦਾ ਹੈ। ਮੁਸਲਮਾਨ ਉਲਮਾ ਦੇ ਇੱਕ ਤਬਕੇ ਨੇ ਇਸ ਜਸ਼ਨ ਵਿੱਚ ਮੁਸਲਮਾਨਾਂ ਦੇ ਸ਼ਾਮਿਲ ਹੋਣ ਨੂੰ ਗ਼ਲਤ ਕਰਾਰ ਦਿੱਤਾ ਹੈ ਅਤੇ ਇਸ ਨੂੰ ਮਨਾਉਣ ਦੀ ਮਨਾਹੀ ਕੀਤੀ ਹੋਈ ਹੈ। ਆਪਣੀ ਬੁਨਿਆਦ ਵਿਚ ਇਰਾਨੀ ਤੇ ਜ਼ਰਤੁਸ਼ਤੀ ਤਿਓਹਾਰ ਹੋਣ ਦੇ ਬਾਵਜੂਦ, ਨੌਰੌਜ਼ ਦੁਨੀਆ ਭਰ ਵਿਚ ਅਨੇਕਾਂ ਨਸਲੀ ਤੇ ਭਾਸ਼ਾਈ ਸਮਾਜ ਮਨਾਉਂਦੇ ਹਨ। ਪੱਛਮੀ ਏਸ਼ੀਆ, ਮੱਧ ਏਸ਼ੀਆ, ਕਫ਼ਕਾਜ਼, ਬਹਿਰਾ ਅਸੋਦ ਤੇ ਬਲਕਾਨ ਵਿਚ ਇਹ ਤਿਓਹਾਰ 3000 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਬਹੁਤਿਆਂ ਲਈ ਇਹ ਸੈਕੂਲਰ ਤਿਓਹਾਰ ਹੈ ਜੋ ਵੱਖ ਵੱਖ ਧਰਮਾਂ ਨਾਲ਼ ਤਾਅਲੁੱਕ ਰੱਖਣ ਵਾਲੇ ਲੋਕ ਮਨਾਉਂਦੇ ਹਨ, ਲੇਕਿਨ ਜ਼ਰਤੁਸ਼ਤੀ, ਬਹਾਈ ਤੇ ਬਾਅਜ਼ ਮੁਸਲਿਮ ਗਰੋਹਾਂ ਦੇ ਲਈ ਇਹ ਮਜ਼੍ਹਬੀ ਦਿਨ ਹੈ।

ਵਿਸ਼ੇਸ਼ ਤੱਥ ਨੌਰੋਜ਼, ਕਿਸਮ ...
Thumb
ਸਬਜ਼ਾ

ਨੌਰੋਜ਼ ਬਸੰਤ ਦੇ ਆਗਮਨ ਵਜੋਂ ਤਿੰਨ ਹਜ਼ਾਰ ਸਾਲ ਪਹਿਲਾਂ ਤੋਂ ਮਨਾਏ ਜਾਣ ਦੇ ਸਬੂਤ ਮਿਲਦੇ ਹਨ। ਇਹ ਇਰਾਨ ਦਾ ਸਭ ਤੋਂ ਵੱਡਾ ਤਿਉਹਾਰ ਹੈ। ਤਿਉਹਾਰ ਤੋਂ ਪਹਿਲਾਂ ਘਰਾਂ ਦੀਆਂ ਸਫਾਈਆਂ ਕਰਦੇ ਹਨ, ਨਵੇਂ ਕੱਪੜੇ ਖਰੀਦਦੇ ਹਨ। ਨਵੇਂ ਸਾਲ ਦੀ ਰਸਮ ਦਾ ਨਾਮ ਹਫਤ ਸੀਨ (ਯਾਨੀ ਸੱਤ ਸੱਸੇ) ਹੈ। ਇਹ ਸੱਤ ਖਾਣ ਵਾਲੀਆਂ ਚੀਜ਼ਾਂ ਦੇ ਨਾਮ ਹਨ- ਸੇਬ, ਸਬਜ਼ੀ, ਸਿਰਕਾ, ਸੇਵੀਆਂ, ਸਿੰਜੇਦ (ਬੇਰ), ਸਿੱਕੇ, ਸੀਅਰ (ਲਸਣ)।

ਸਾਲ ਦੇ ਪਹਿਲੇ ਦਿਨ ਥਾਲੀਆਂ ਵਿਚ ਕਣਕ, ਜੋਂ ਅਤੇ ਦਾਲਾਂ ਬੀਜਦੇ ਹਨ ਜਿਨ੍ਹਾਂ ਨੂੰ ਤੇਰਵੇਂ ਦਿਨ ਨਦੀ ਜਾਂ ਤਲਾਬ ਵਿਚ ਵਹਾ ਦਿੱਤਾ ਜਾਂਦਾ ਹੈ।

ਨਵਰੋਜ਼ ਇਰਾਨੀ, ਕੁਰਦਿਸਤਾਨ, ਲੂਰੀਸਤਾਨੀ, ਬਲੋਚੀ, ਆਈਜ਼ਰੀ ਅਤੇ ਬਲੋਚੀ ਲੋਕਾਂ ਦਾ ਰਾਸ਼ਟਰੀ ਦਿਨ ਹੈ।

Remove ads

ਨੌਰੋਜ਼ ਸ਼ਬਦ ਬਾਰੇ

ਸ਼ਬਦ ਨੌਰੌਜ਼ ਫ਼ਾਰਸੀ ਦੋ ਸ਼ਬਦਾਂ ਨਵ ਤੇ ਰੋਜ਼ ਤੋਂ ਬਣਿਆ ਹੈ। ਨਵ ਯਾਨੀ ਨਵਾਂ ਤੇ ਰੋਜ਼ ਦਿਨ।ਅੱਗੇ ਇਹ ਰੋਜ਼ ਪੁਰਾਣੀ ਫ਼ਾਰਸੀ ਦੇ ਸ਼ਬਦ ਰੋਚ ਤੋਂ ਬਣਿਆ ਏ ਜਿਸਦਾ ਮਤਲਬ ਹੈ ਚਾਨਣ।


ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads