ਨੌਰੰਗ ਸਿੰਘ
From Wikipedia, the free encyclopedia
Remove ads
ਨੌਰੰਗ ਸਿੰਘ (1910 - 1963[1]) ਪੰਜਾਬੀ ਦੇ ਕਹਾਣੀਕਾਰ ਸਨ। ਉਸਨੇ ਦੱਬੇ-ਕੁਚਲੇ ਅਤੇ ਅਣਗੌਲੇ ਲੋਕਾਂ ਦੇ ਜੀਵਨ ਨੂੰ ਆਪਣੇ ਗਲਪ ਦਾ ਵਿਸ਼ਾ ਬਣਾਇਆ ਅਤੇ ਉਹਨਾਂ ਵਿੱਚੋਂ ਆਪਣੇ ਪਾਤਰ ਲਏ। ਉਸਨੇ ਚਾਰ ਕਹਾਣੀ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਨੂੰ ਦਿੱਤੇ ਹਨ।[2]

ਮੁਰਕੀਆਂ ਅਤੇ ਹਾਰ ਜਿੱਤ ਉਸ ਦੀਆਂ ਪ੍ਰਸਿਧ ਨਿੱਕੀਆਂ ਕਹਾਣੀਆਂ ਹਨ।
ਨੌਰੰਗ ਸਿੰਘ ਦਾ ਪਿੰਡ ਸਵਾੜਾ (ਨੇੜੇ ਖਰੜ) ਸੀ। ਉਸ ਦੀ ਸ਼ਾਦੀ ਸਰਦਾਰਨੀ ਕਰਤਾਰ ਕੌਰ ਨਾਲ ਪੰਦਰਾਂ ਸਾਲ ਦੀ ਉਮਰ (1925) ਵਿੱਚ ਹੀ ਹੋਈ ਸੀ।[3] ਸਰਦਾਰ ਗੁਰਬਖ਼ਸ਼ ਸਿੰਘ ਦੇ ਨਾਲ਼ ਨੌਰੰਗ ਸਿੰਘ ਪ੍ਰੀਤ ਨਗਰ ਦੇ ਮੋਢੀਆਂ ਵਿੱਚੋਂ ਸੀ।[4] ਅਜੀਤ ਕੌਰ ਦੀ ਰੇਖਾ ਚਿਤਰਾਂ ਦੀ ਕਿਤਾਬ ਵਿੱਚ ਜ਼ਿਕਰ ਆਉਂਦਾ ਹੈ ਕਿ ਪ੍ਰੀਤ ਨਗਰ ਵਿੱਚ "ਪ੍ਰੈੱਸ ਦੇ ਮੈਨੇਜਰ ਨਾਨਕ ਸਿੰਘ ਜੀ ਸਨ। ਹਰ ਵਾਰੀ ਨੁਕਸਾਨ ਹੁੰਦਾ ਸੀ। ਘਾਟਾ ਪੈਂਦਾ ਸੀ। ਸੋ ਸਰਦਾਰ ਗੁਰਬਖ਼ਸ਼ ਸਿੰਘ ਹੋਰਾਂ ਨੇ ਨੌਰੰਗ ਸਿੰਘ ਨੂੰ ਮੈਨੇਜਰ ਬਣਾ ਦਿਤਾ। ਨੌਰੰਗ ਸਿੰਘ ਵੀ ਕਹਾਣੀਕਾਰ ਸਨ, ਮੈਨੇਜਰੀ ਉਨ੍ਹਾਂ ਵੀ ਕੀ ਕਰਨੀ ਸੀ। ਫੇਰ ਘਾਟਾ ਪਿਆ।..."[5]
Remove ads
ਮੌਤ
ਜੀਭ ਤੇ ਕੈਂਸਰ ਹੋ ਜਾਣ ਕਾਰਨ ਉਹ ਪੀ.ਜੀ.ਆਈ. ਦਾਖਲ ਰਿਹਾ। ਇਸੇ ਕਾਰਨ ਸਿਰਫ 53 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।[6]
ਰਚਨਾਵਾਂ
ਕਹਾਣੀ ਸੰਗ੍ਰਹਿ
- ਬੋਝਲ ਪੰਡ (1942)[7]
- ਭੁੱਖੀਆਂ ਰੂਹਾਂ[8]
- ਮਿਰਜੇ ਦੀ ਜੂਹ
- ਬੂਹਾ ਖੁੱਲ ਗਿਆ
- ਅੰਨ੍ਹਾ ਖੂਹ
- ਮੁਹਾਂਦਰੇ[9]
Wikiwand - on
Seamless Wikipedia browsing. On steroids.
Remove ads