ਨੌਸ਼ਾਦ
From Wikipedia, the free encyclopedia
Remove ads
ਨੌਸ਼ਾਦ (ਜਾਂ ਨੌਸ਼ਾਦ ਅਲੀ; 25 ਦਸੰਬਰ 1919 – 5 ਮਈ 2005) ਇੱਕ ਭਾਰਤੀ ਸੰਗੀਤਕਾਰ ਸਨ। ਉਹ ਬੌਲੀਵੁੱਡ ਦੇ ਸਭ ਤੋਂ ਪਹਿਲੇ ਸੰਗੀਤਕਾਰਾਂ ਵਿੱਚੋਂ ਇੱਕ ਸੀ। ਇੱਕ ਅਜ਼ਾਦ ਸੰਗੀਤਕਾਰ ਦੇ ਤੌਰ ਤੇ ਉਸ ਦੀ ਪਹਿਲੀ ਫ਼ਿਲਮ 1940 ਵਿੱਚ ਬਣੀ ਪ੍ਰੇਮ ਨਗਰੀ ਸੀ ਅਤੇ 1944 ਵਿੱਚ ਬਣੀ ਫ਼ਿਲਮ ਰਤਨ ਉਹਨਾਂ ਦੀ ਪਹਿਲੀ ਸੰਗੀਤਕ ਕਾਮਯਾਬੀ ਸੀ। 1982 ਵਿੱਚ ਨੌਸ਼ਾਦ ਨੂੰ ਦਾਦਾਸਾਹਿਬ ਫਾਲਕੇ ਇਨਾਮ ਅਤੇ 1992 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ।
Remove ads
ਮੁੱਢਲੀ ਜ਼ਿੰਦਗੀ ਅਤੇ ਸਿੱਖਿਆ
ਨੌਸ਼ਾਦ ਅਲੀ ਦਾ ਜਨਮ ਲਖਨਊ ਵਿੱਚ 25 ਦਸੰਬਰ 1919 ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਵਾਹਿਦ ਅਲੀ ਸੀ ਜੋ ਪੇਸ਼ੇ ਵਜੋਂ ਅਦਾਲਤ ਵਿੱਚ ਮੁਨਸ਼ੀ ਸੀ। ਨੌਸ਼ਾਦ ਨੂੰ ਸੰਗੀਤ ਪ੍ਰਤੀ ਵੱਡੀ ਖਿੱਚ ਸੀ। ਇਸ ਲਈ ਉਸ ਨੇ ਆਪਣੇ ਘਰ ਨਜ਼ਦੀਕ ਸਾਜ਼ਾਂ ਦੀ ਇੱਕ ਦੁਕਾਨ ਤੇ ਨੌਕਰੀ ਕਰ ਲਈ ਤਾਂ ਕਿ ਉਸ ਦੀ ਸਾਜ਼ਾਂ ਨਾਲ ਨੇੜਤਾ ਹੋ ਸਕੇ।[1] ਬਚਪਨ ਵਿੱਚ, ਨੌਸ਼ਾਦ, ਲਖਨਊ ਤੋਂ 25 ਕਿਲੋਮੀਟਰ ਦੂਰ ਬਾਰਾਬੰਕੀ ਵਿੱਚ ਦੇਵਾ ਸ਼ਰੀਫ ਦਾ ਸਾਲਾਨਾ ਮੇਲਾ ਦੇਖਣ ਜਾਇਆ ਕਰਦਾ ਸੀ। ਉਥੇ ਉਸ ਜ਼ਮਾਨੇ ਦੇ ਸਾਰੇ ਮਹਾਨ ਕੱਵਾਲ ਅਤੇ ਸੰਗੀਤਕਾਰ ਸ਼ਰਧਾਲੂਆਂ ਅੱਗੇ ਆਪਣੀ ਸੰਗੀਤ ਕਲਾ ਪੇਸ਼ ਕਰਿਆ ਕਰਦੇ ਸਨ। ਉਸ ਨੇ ਉਸਤਾਦ ਗੁਰਬਤ ਅਲੀ, ਉਸਤਾਦ ਯੂਸਫ਼ ਅਲੀ, ਉਸਤਾਦ ਬੱਬਨ ਖ਼ਾਂ ਸਾਹਿਬ, ਅਤੇ ਹੋਰਨਾਂ ਕੋਲੋਂ ਹਿੰਦੁਸਤਾਨੀ ਸੰਗੀਤ ਦਾ ਅਧਿਐਨ ਕੀਤਾ।
Remove ads
ਐਵਾਰਡ
- ਫ਼ਿਲਮ ‘ਬੈਜੂ ਬਾਵਰਾ’ ਲਈ ਫਿਲਮਫੇਅਰ ਸਭ ਤੋਂ ਵਧੀਆ ਸੰਗੀਤਕਾਰ (1954)
- ਫ਼ਿਲਮ ‘ਗੰਗਾ ਯਮੁਨਾ’ ਲਈ ‘ਬੰਗਾਲ ਫ਼ਿਲਮ ਜਰਨਲਿਸਟ ਐਸੋਸੀਏਸ਼ਨ’ ਐਵਾਰਡ (1964)
- ਦਾਦਾ ਸਾਹਿਬ ਫਾਲਕੇ ਇਨਾਮ (1981)
- ਅਮੀਰ ਖੁਸਰੋ ਐਵਾਰਡ (1987)
- ਪਦਮ ਭੂਸ਼ਣ ਐਵਾਰਡ (1992)
ਹਵਾਲੇ
Wikiwand - on
Seamless Wikipedia browsing. On steroids.
Remove ads