ਨੰਗਲ ਜਲਗਾਹ

From Wikipedia, the free encyclopedia

ਨੰਗਲ ਜਲਗਾਹmap
Remove ads

ਨੰਗਲ ਜਲਗਾਹ ਸੰਨ 1963 ਵਿੱਚ ਭਾਖੜਾ ਨੰਗਲ ਡੈਮ ਦੇ ਮੁਕੰਮਲ ਹੋਣ ਨਾਲ ਹੋਂਦ ਵਿੱਚ ਆਈ। ਇਹ ਜਲਗਾਹ ਨੰਗਲ ਸ਼ਹਿਰ ਵਿਖੇ ਸਥਿਤ ਹੈ। ਇਹ ਜਲਗਾਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਤੇ ਭਾਖੜਾ ਡੈਮ ਤੋਂ ਲਗਭਗ 11 ਕਿਲੋਮੀਟਰ ਦੂਰ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਵਗਦੇ ਸਤਲੁਜ ਦਰਿਆ ’ਤੇ ਬਣੇ ਨੰਗਲ ਡੈਮ ਕਾਰਨ 6 ਕਿਲੋਮੀਟਰ ਲੰਬੀ ਬਣਾਉਟੀ ਝੀਲ ਬਣੀ ਹੈ। ਇਹ ਜਲਗਾਹ ਦਾ ਖੇਤਰਫਲ 715.83 ਏਕੜ ਹੈ। ਇਸ ਜਲਗਾਹ ਵਿੱਚ 194 ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ ਜਿਹਨਾਂ ਵਿੱਚੋਂ 75 ਦੇ ਕਰੀਬ ਪਰਵਾਸੀ ਪੰਛੀ ਜਿਵੇਂ ਸੁਰਖ਼ਾਬ,ਰਾਜ ਹੰਸ, ਕੂਟਜ਼, ਪੋਚਰਡ, ਮਲਾਰਡ, ਬੇਲਚੀ, ਸੀਂਖਪਰ,ਗੇਂਡਵਾਲ,ਨਾਰਦਨ ਸ਼ੀਵੇਲਰ ਹਨ। ਇਹ ਪੰਛੀ ਮੱਧ ਏਸ਼ੀਆ, ਪੱਛਮੀ ਚੀਨ, ਯੂਰੋਪ, ਰੂਸ, ਮੰਗੋਲੀਆ ਅਤੇ ਮਿਆਂਮਾਰ ਦੇਸ਼ਾਂ ਹਜ਼ਾਰਾਂ ਕਿਲੋਮੀਟਰ ਲੰਬੀ ਉਡਾਰੀ ਮਾਰ ਕੇ ਆਉਂਦੇ ਹਨ। ਇਹਨਾਂ ਪੰਛੀਆਂ ਦੀ ਕਾਈ, ਬਨਸਪਤੀ ਅਤੇ ਛੋਟੇ ਜਲ-ਜੀਵ ਖਾਧ ਪਦਾਰਥ ਹਨ।[1]

ਵਿਸ਼ੇਸ਼ ਤੱਥ ਨੰਗਲ ਜਲਗਾਹ, ਸਥਿਤੀ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads