ਪਤਰਸ ਬੁਖਾਰੀ
From Wikipedia, the free encyclopedia
Remove ads
ਸੱਯਦ ਅਹਿਮਦ ਸ਼ਾਹ[1] (ਉਰਦੂ: سید احمد شاہ ) (ਕਲਮੀ ਨਾਮ ਪਤਰਸ ਬੁਖ਼ਾਰੀ - پطرس بخاری)ਹਿਲਾਲ-ਏ-ਇਮਤਿਆਜ਼, (1 ਅਕਤੂਬਰ 1898, ਪਿਸ਼ਾਵਰ – 5 ਦਸੰਬਰ 1958, ਨਿਊਯਾਰਕ)ਇੱਕ ਪਾਕਿਸਤਾਨੀ ਉਰਦੂ ਹਾਸਰਸ ਲੇਖਕ, ਐਜੂਕੇਟਰ, ਨਿਬੰਧਕਾਰ, ਪ੍ਰਸਾਰਕ ਅਤੇ ਡਿਪਲੋਮੈਟ ਸੀ।
Remove ads
ਜੀਵਨ
ਅਹਿਮਦ ਸ਼ਾਹ ਬੁਖ਼ਾਰੀ 1 ਅਕਤੂਬਰ 1898ਨੂੰ ਪਿਸ਼ਾਵਰ ਵਿੱਚ ਪੈਦਾ ਹੋਏ। ਉਸ ਦੇ ਵਾਲਿਦ ਸੱਯਦ ਅਸਦ ਅੱਲ੍ਹਾ ਸ਼ਾਹ ਪਿਸ਼ਾਵਰ ਵਿੱਚ ਇੱਕ ਵਕੀਲ ਦੇ ਮੁਣਸ਼ੀ ਸਨ। ਆਰੰਭਿਕ ਪੜ੍ਹਾਈ ਪਿਸ਼ਾਵਰ ਵਿੱਚ ਹਾਸਲ ਕਰਨ ਦੇ ਬਾਦ ਗੌਰਮਿੰਟ ਕਾਲਜ ਲਾਹੌਰ ਵਿੱਚ ਦਾਖ਼ਲ ਹੋ ਗਿਆ ਅਤੇ ਚੰਗੇ ਨਬ੍ਰਾਂ ਨਾਲ ਐਮ ਏ ਪਾਸ ਕੀਤੀ। ਵਿਦਿਆਰਥੀ ਜ਼ਮਾਨੇ ਵਿੱਚ ਹੀ ਉਸਨੂੰ ਸਾਹਿਤ ਨਾਲ ਗਹਿਰੀ ਦਿਲਚਸਪੀ ਹੋ ਗਈ ਸੀ। ਉਹ ਗੌਰਮਿੰਟ ਕਾਲਜ ਲਾਹੌਰ ਦੇ ਮੈਗਜ਼ੀਨ (ਰਾਵੀ) ਦਾ ਐਡੀਟਰ ਵੀ ਰਿਹਾ। ਐਮ ਏ ਕਰਨ ਦੇ ਬਾਦ ਉਹ ਇੰਗਲਿਸਤਾਨ ਜਾ ਕੇ ਕੈਂਬਰਿਜ ਯੂਨੀਵਰਸਿਟੀ ਤੋਂ ਅੰਗਰੇਜ਼ੀ ਸਾਹਿਤ ਦੀ ਡਿਗਰੀ ਹਾਸਲ ਕੀਤੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads