ਪਤ੍ਰਲੇਖਾ
From Wikipedia, the free encyclopedia
Remove ads
ਪਤ੍ਰਲੇਖਾ ਇੱਕ ਬਾਲੀਵੁੱਡ ਅਦਾਕਾਰ ਹੈ। ਉਸਦਾ ਜਨਮ ਸ਼ਿਲਾਂਗ ਵਿਖੇ ਹੋਇਆ।.[2][3][4] ਉਸ ਦੇ ਪਿਤਾ, ਇੱਕ ਚਾਰਟਰਡ ਅਕਾਉਂਟੈਂਟ ਸਨ।[5][6][7] ਉਹ ਚਾਹੁੰਦੇ ਸਨ ਕਿ ਉਹ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲੇ, ਪਰ ਉਹ ਅਭਿਨੈ ਵਿੱਚ ਦਿਲਚਸਪੀ ਰੱਖਦੀ ਸੀ। ਉਸਨੇ ਰਾਜਕੁਮਾਰ ਰਾਓ ਦੇ ਨਾਲ ਨਿਰਦੇਸ਼ਕ ਹੰਸਲ ਮਹਿਤਾ ਦੀ ਹਿੰਦੀ ਫਿਲਮ “ਸਿਟੀ ਲਾਈਟਸ” ਨਾਲ ਸ਼ੁਰੂਆਤ ਕੀਤੀ।[8][9]
Remove ads
ਮੁੱਢਲਾ ਜੀਵਨ
ਪਤ੍ਰਲੇਖਾ ਦਾ ਜਨਮ ਸ਼ੀਲਾਂਗ, ਮੇਘਾਲਿਆ ਵਿੱਚ ਇੱਕ ਚਾਰਟਰਡ ਅਕਾਉਂਟੈਂਟ ਪਿਤਾ ਅਤੇ ਇੱਕ ਘਰੇਲੂ ਔਰਤ ਮਾਂ ਪਾਪਰੀ ਪਾਲ ਦੇ ਘਰ ਹੋਇਆ ਸੀ। ਇੱਕ ਇੰਟਰਵਿਊ ਵਿੱਚ, ਉਸਨੇ ਦੱਸਿਆ ਕਿ ਉਸਦੀ ਦਾਦੀ ਇੱਕ ਕਵਿਤਰੀ ਸੀ। ਉਸ ਦੇ ਦੋ ਭੈਣ-ਭਰਾ ਪਤ੍ਰਲੇਖਾ ਮਿਸ਼ਰਾ ਪੌਲ ਅਤੇ ਅਗਨੀਸ਼ ਪਾਲ ਹਨ। ਉਹ ਆਸਾਮ ਦੇ ਇੱਕ ਬੋਰਡਿੰਗ ਸਕੂਲ ਗਈ ਜਿਸ ਦਾ ਨਾਮ ਆਸਾਮ ਵੈਲੀ ਸਕੂਲ ਹੈ ਅਤੇ ਫਿਰ ਬਿਸ਼ਪ ਕਾਟਨ ਗਰਲਜ਼ ਸਕੂਲ, ਬੈਂਗਲੌਰ ਤੋਂ ਗ੍ਰੈਜੂਏਟ ਹੋਈ। ਕਾਲਜ ਆਫ਼ ਕਾਮਰਸ ਅਤੇ ਇਕਨਾਮਿਕਸ ਵਿੱਚ ਪੜ੍ਹਦਿਆਂ ਉਸਨੇ ਫਿਲਮਾਂ ਵਿੱਚ ਬਰੇਕ ਪਾਉਣ ਤੋਂ ਪਹਿਲਾਂ ਬਲੈਕਬੇਰੀ ਅਤੇ ਟਾਟਾ ਡੋਕੋਮੋ ਲਈ ਕੁਝ ਵਪਾਰਕ ਇਸ਼ਤਿਹਾਰ ਕੀਤੇ ਸਨ।[10]
Remove ads
ਕੈਰੀਅਰ
ਪਤ੍ਰਲੇਖਾ ਨੇ ਆਪਣੀ ਫ਼ਿਲਮ ਦੀ ਸ਼ੁਰੂਆਤ ਰਾਜਕੁਮਾਰ ਰਾਓ ਦੇ ਨਾਲ, ਸਿਟੀਲਾਈਟਸ ਵਿੱਚ ਮੁੱਖ ਭੂਮਿਕਾ ਨਾਲ ਕੀਤੀ। ਹੰਸਲ ਮਹਿਤਾ ਦੁਆਰਾ ਨਿਰਦੇਸ਼ਿਤ, ਫ਼ਿਲਮ ਰਾਜਸਥਾਨ ਵਿੱਚ ਰਹਿਣ ਵਾਲੇ ਇੱਕ ਗਰੀਬ ਜੋੜੇ ਦੀ ਕਹਾਣੀ ਦੱਸਦੀ ਹੈ, ਜੋ ਰੋਜ਼ੀ-ਰੋਟੀ ਦੀ ਭਾਲ ਵਿੱਚ ਮੁੰਬਈ ਚਲਦੀ ਹੈ। ਘੱਟ ਬਜਟ 'ਤੇ ਬਣੀ ਇਸ ਫ਼ਿਲਮ ਨੇ ਵਪਾਰਕ ਸਫ਼ਲਤਾ ਪ੍ਰਾਪਤ ਕੀਤੀ ਅਤੇ ਆਲੋਚਕਾਂ ਦੁਆਰਾ ਉਸ ਦੀ ਸਕਾਰਾਤਮਕ ਸਮੀਖਿਆ ਕੀਤੀ ਗਈ। ਉਸ ਦੀ ਅਗਲੀ ਫਿਲਮ, ਲਵ ਗੇਮਜ਼, ਇੱਕ ਸ਼ਹਿਰੀ-ਥ੍ਰਿਲਰ ਸੀ, ਜਿਸ ਦਾ ਨਿਰਦੇਸ਼ਨ ਵਿਕਰਮ ਭੱਟ ਦੁਆਰਾ ਕੀਤਾ ਗਿਆ ਸੀ ਅਤੇ ਇਸ ਦਾ ਨਿਰਮਾਣ ਮੁਕੇਸ਼ ਭੱਟ ਅਤੇ ਮਹੇਸ਼ ਭੱਟ ਨੇ ਕੀਤਾ ਸੀ। ਫ਼ਿਲਮ ਦੀ ਕਾਸਟ ਵਿੱਚ ਪਤ੍ਰਲੇਖਾ, ਗੌਰਵ ਅਰੋੜਾ ਅਤੇ ਤਾਰਾ ਅਲੀਸ਼ਾ ਬੇਰੀ ਸ਼ਾਮਿਲ ਸਨ। ਇਹ 8 ਅਪ੍ਰੈਲ, 2016 ਨੂੰ ਰੀਲੀਜ਼ ਕੀਤੀ ਗਈ ਸੀ ਜਿਸ ਨੂੰ ਨਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਸਨ। ਹਾਲਾਂਕਿ ਉਸ ਦੀ ਕਾਰਗੁਜ਼ਾਰੀ ਨੂੰ ਵਧੀਆ ਪ੍ਰਸੰਨਤਾ ਪ੍ਰਾਪਤ ਹੋਈ ਸੀ।
Remove ads
ਨਿੱਜੀ ਜੀਵਨ
2010 ਤੋਂ ਪਤ੍ਰਲੇਖਾ ਅਦਾਕਾਰ ਰਾਜਕੁਮਾਰ ਰਾਓ ਨਾਲ ਰਿਸ਼ਤੇ ‘ਚ ਹੈ।
ਫ਼ਿਲਮੋਗ੍ਰਾਫੀ
ਟੈਲੀਵਿਜ਼ਨ/ ਆਨਲਾਇਨ ਸਟ੍ਰਮਿੰਗ
ਹਵਾਲੇ
Wikiwand - on
Seamless Wikipedia browsing. On steroids.
Remove ads