ਪਥਰਾਟ
From Wikipedia, the free encyclopedia
Remove ads
Remove ads
ਪਥਰਾਟ ਜਾਂ ਪੱਥਰੀ ਪਿੰਜਰ ਦੁਰਾਡੇ ਅਤੀਤ ਦੇ ਜਾਨਵਰਾਂ, ਬੂਟਿਆਂ ਅਤੇ ਹੋਰ ਪ੍ਰਾਣੀਆਂ ਦੇ ਸਾਂਭੇ ਹੋਏ ਮਹਿਫ਼ੂਜ਼ ਖੁਰਾ-ਖੋਜ ਜਾਂ ਅਸਥੀਆਂ ਅਤੇ ਉਹਨਾਂ ਦੀ ਰਹਿੰਦ-ਖੂੰਹਦ ਨੂੰ ਕਿਹਾ ਜਾਂਦਾ ਹੈ। ਲੱਭ ਅਤੇ ਅਲੱਭ ਪਥਰਾਟਾਂ ਦੀ ਮੁਕੰਮਲਤਾ ਅਤੇ ਉਹਨਾਂ ਦੀ ਪਥਰਾਟਾਂ ਵਾਲ਼ੇ ਪੱਥਰਾਂ ਅਤੇ ਗਾਦ-ਭਰੀਆਂ ਤਹਿਆਂ ਵਿਚਲੇ ਟਿਕਾਣੇ ਨੂੰ ਪਥਰਾਟ ਵੇਰਵਾ ਆਖਿਆ ਜਾਂਦਾ ਹੈ।
ਭੂ-ਵਿਗਿਆਨਕ ਸਮੇਂ ਦੇ ਉਰਾਰ-ਪਾਰ ਪਥਰਾਟਾਂ ਦੀ ਪੜ੍ਹਾਈ, ਉਹ ਕਿਵੇਂ ਬਣੇ ਅਤੇ ਉਹਨਾਂ ਦੀਆਂ ਵੱਖੋ-ਵੱਖ ਜਾਤੀਆਂ ਵਿਚਲੇ ਮੇਲਜੋਲਾਂ ਦੀ ਘੋਖ ਪਥਰਾਟ ਵਿਗਿਆਨ ਦੇ ਕਾਰਜ-ਖੇਤਰਾਂ ਵਿੱਚ ਸ਼ਾਮਲ ਹਨ। ਅਜਿਹੇ ਨਮੂਨੇ ਨੂੰ "ਪਥਰਾਟ" ਆਖਿਆ ਜਾਂਦਾ ਹੈ ਜੇਕਰ ਉਹ ਕਿਸੇ ਘੱਟੋ-ਘੱਟ ਉਮਰ ਤੋਂ ਪੁਰਾਣਾ ਹੋਵੇ, ਆਮ ਤੌਰ ਉੱਤੇ 10,000 ਸਾਲਾਂ ਦੀ ਮਨ-ਮੰਨੀ ਮਿਤੀ ਤੋਂ ਪੁਰਾਣਾ।[1] ਹੋ, ਪਥਰਾਟਾਂ ਦੀ ਉਮਰ ਸਭ ਤੋਂ ਨਵੇਂ ਹੋਲੋਸੀਨ ਜ਼ਮਾਨੇ ਦੇ ਅਰੰਭ ਤੋਂ ਲੈ ਕੇ ਸਭ ਤੋਂ ਪੁਰਾਣੇ ਆਰਕੀਆਈ ਜੁੱਗ ਤੱਕ ਭਾਵ 3.48 ਅਰਬ ਵਰ੍ਹੇ ਤੱਕ ਹੋ ਸਕਦੀ ਹੈ।[2][3][4] ਜਦੋਂ ਭੂ-ਵਿਗਿਆਨੀਆਂ ਨੇ ਇਹ ਵੇਖਿਆ ਕਿ ਖ਼ਾਸ ਕਿਸਮਾਂ ਦੇ ਪਥਰਾਟ ਖ਼ਾਸ ਤਰਾਂ ਦੇ ਪੱਥਰਾਂ ਦੀਆਂ ਤਹਿਆਂ ਨਾਲ਼ ਜੁੜੇ ਹੋਏ ਹੁੰਦੇ ਹਨ ਤਾਂ ਉਹਨਾਂ ਨੇ 19ਵੇਂ ਸੈਂਕੜੇ ਵਿੱਚ ਇੱਕ ਭੂ-ਵਿਗਿਆਨਕ ਵਕਤੀ-ਲਕੀਰ ਨੂੰ ਮਾਨਤ ਦੇ ਦਿੱਤੀ। ਅਗੇਤਰੇ 20ਵੇਂ ਸੈਂਕੜੇ ਵਿੱਚ ਰੇਡੀਓਮੀਟਰੀ ਤਾਰੀਖੀ ਦੀਆਂ ਤਕਨੀਕਾਂ ਦਾ ਵਿਕਾਸ ਹੋਣ ਨਾਲ਼ ਕਈ ਤਰਾਂ ਦੀਆਂ ਤਹਿਆਂ ਅਤੇ ਉਹਨਾਂ ਵਿਚਲੇ ਪਥਰਾਟਾਂ ਦੀ ਅੰਕੀ ਜਾਂ "ਪੂਰੀ-ਪੂਰੀ" ਉਮਰ ਦਾ ਪਤਾ ਲਾਉਣਾ ਯਕੀਨੀ ਹੋ ਗਿਆ।
Remove ads
ਤਸਵੀਰਾਂ
- ਤਿੰਨ ਨਿੱਕੇ ਐਮੋਨਾਈਟ ਪਥਰਾਟ, ਹਰੇਕ ਲਗਭਗ ਡੇਢ ਸੈਂਟੀਮੀਟਰ ਚੌੜਾ
- ਵਾਇਓਮਿੰਗ ਦੀ ਹਰਾ ਦਰਿਆ ਬਣਤਰ ਤੋਂ ਮਿਲੀ ਈਓਸੀਨ ਪਥਰਾਟੀ ਮੱਛੀ ਪ੍ਰਿਸਕਾਕਾਰਾ ਲੀਆਪਸ
- ਇੱਕ ਪਥਰਾਟੀ ਟਰਾਈਲੋਬਾਈਟ, ਐਸੇਫ਼ਸ ਕੋਵਾਲਿਊਸਕੀ
- ਪਥਰਾਟੀ ਝੀਂਗਾ (ਕਰੀਟੇਸ਼ੀਅਸ)
- ਪਥਰਾਈ ਹੋਈ ਨਰਮ ਲੱਕੜ
- ਸਿਲੂਰੀਆਈ ਆਰਥੋਸਿਰਾਸ ਪਥਰਾਟ
- Eocene fossil flower, collected August 2010 from Clare family fossil quarry, Florissant, Colorado
- ਇੱਕ ਪਰੀ-ਨਾਨ ਪਥਰਾਟ ਜੋ ਯੂਕੇ ਵਿੱਚ ਸਭ ਤੋਂ ਵੱਧ ਮਿਲ਼ਨ ਵਾਲ਼ੇ ਪਥਰਾਟਾਂ ਵਿੱਚੋਂ ਇੱਕ ਹੈ
- ਪ੍ਰੋਡਕਟਿਡ ਬਰੈਂਕੀਓਪੌਡ ਦੇ ਪੁੱਠਾ ਵਾਲਵ
- ਫ਼ਲੌਰਿਡਾ ਤੋਂ ਮਿਲਿਆ ਮੂੰਗੇ ਦਾ ਪਥਰਾਟ।
Remove ads
ਹੋਰ ਪੜ੍ਹਨ ਲਈ
- ਪਥਰਾਟ ਬਣਨਾ ਬਹੁਤ ਹੀ ਔਖਾ ਕੰਮ ਹੈ[permanent dead link], ਔਲੀਵੀਆ ਜੂਡਸਨ ਵੱਲੋਂ, ਦ ਨਿਊ ਯਾਰਕ ਟਾਈਮਜ਼
- ਸਿਰਫ਼ ਹੱਡੀਆਂ ਹੀ ਪਥਰਾਟ ਨਹੀਂ ਹੁੰਦੀਆਂ Archived 2009-03-15 at the Wayback Machine., ਔਲੀਵੀਆ ਜੂਡਸਨ ਵੱਲੋਂ, ਦ ਨਿਊ ਯਾਰਕ ਟਾਈਮਜ਼
ਬਾਹਰੀ ਜੋੜ
Wikiwand - on
Seamless Wikipedia browsing. On steroids.
Remove ads