ਪਦਾਰਥਵਾਦ

From Wikipedia, the free encyclopedia

Remove ads

ਦਰਸ਼ਨ ਵਿੱਚ ਪਦਾਰਥਵਾਦ ਜਾਂ ਭੌਤਿਕਵਾਦ (materialism) ਦੇ ਸਿਧਾਂਤ ਦਾ ਮਤ ਹੈ ਕਿ ਕੇਵਲ ਪਦਾਰਥ ਦਾ ਵਜੂਦ ਹੀ ਸਿੱਧ ਕੀਤਾ ਜਾ ਸਕਦਾ ਹੈ। ਮੂਲ ਹੋਂਦ ਦੇ ਪੱਖੋਂ ਵਿਚਾਰ ਕਰਨ ਉੱਤੇ ਸਾਰੀਆਂ ਚੀਜਾਂ ਪਦਾਰਥ ਤੋਂ ਬਣੀਆਂ ਹਨ ਅਤੇ ਸਾਰੀਆਂ ਪਰਿਘਟਨਾਵਾਂ, ਗਤੀਸ਼ੀਲ ਪਦਾਰਥ ਦੀ ਅੰਤਰਕਿਰਿਆ (ਇੰਟਰੈਕਸ਼ਨ) ਵਜੋਂ ਵਿਅਕਤ ਕੀਤੀਆਂ ਜਾ ਸਕਦੀਆਂ ਹਨ ਅਤੇ ਸਮਝੀਆਂ ਜਾ ਸਕਦੀਆਂ ਹਨ। ਇੱਥੋਂ ਤੱਕ ਕਿ ਚੇਤਨਾ ਵੀ ਇਸ ਰੂਪ ਵਿੱਚ ਸਮਝੀ ਅਤੇ ਵਿਅਕਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਦਾਰਥ ਹੀ ਇੱਕਮਾਤਰ ਤੱਤ (ਸਬਸਟੈਂਸ) ਹੈ ਅਤੇ ਯਥਾਰਥ ਅਸਲ ਵਿੱਚ ਪਦਾਰਥ ਅਤੇ ਊਰਜਾ ਦੀਆਂ ਵਾਪਰ ਰਹੀਆਂ ਹਾਲਤਾਂ ਦਾ ਹੀ ਰੂਪ ਹੈ। ਲੈਨਿਨ ਨੇ ਆਪਣੀ ਕਿਤਾਬ ਭੌਤਿਕਵਾਦ ਅਤੇ ਅਨੁਭਵਸਿੱਧ-ਆਲੋਚਨਾ ਵਿੱਚ ਪਦਾਰਥ ਦੀ ਇੱਕ ਵਿਗਿਆਨਕ ਪਰਿਭਾਸ਼ਾ ਪੇਸ਼ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, "ਪਦਾਰਥ ਵਸਤੂਗਤ ਯਥਾਰਥ ਨੂੰ ਦਰਸਾਉਣ ਵਾਲੀ ਇੱਕ ਦਾਰਸ਼ਨਕ ਕੈਟੇਗਰੀ ਹੈ ਜੋ ਮਨੁੱਖ ਨੂੰ ਉਸ ਦੀਆਂ ਸੰਵੇਦਨਾਵਾਂ ਰਾਹੀਂ ਪ੍ਰਾਪਤ ਹੁੰਦੀ ਹੈ ਅਤੇ ਸਾਡੀਆਂ ਸੰਵੇਦਨਾਵਾਂ ਤੋਂ ਸੁਤੰਤਰ ਰਹਿੰਦੇ ਹੋਏ ਉਨ੍ਹਾਂ ਦੁਆਰਾ ਨਕਲ ਕੀਤੀ, ਫੋਟੋ ਉਤਾਰੀ ਅਤੇ ਪ੍ਰਤੀਬਿੰਬਤ ਹੁੰਦੀ ਹੈ।"[1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads