ਪਨਾਮਾ ਨਹਿਰ
From Wikipedia, the free encyclopedia
Remove ads
ਪਨਾਮਾ ਨਹਿਰ ਇੱਕ 48 ਮੀਲ (77.1 ਮੀਲ) ਲੰਮੀ ਸਮੁੰਦਰੀ-ਜਹਾਜ਼ਾਂ ਲਈ ਬਣਾਈ ਗਈ ਨਹਿਰ ਹੈ ਜੋ ਅੰਧ ਮਹਾਂਸਾਗਰ (ਕੈਰੇਬੀਆਈ ਸਾਗਰ ਰਾਹੀਂ) ਨੂੰ ਪ੍ਰਸ਼ਾਂਤ ਮਹਾਂਸਾਗਰ ਨਾਲ਼ ਜੋੜਦੀ ਹੈ। ਪਨਾਮਾ ਨਹਿਰ ਕੇਂਦਰੀ ਅਮਰੀਕਾ ਵਿੱਚ ਸਥਿਤ ਹੈ| ਇਹ ਬੰਨ੍ਹਾਂ ਦੇ ਤਿੰਨ ਸਮੂਹਾਂ ਵਿਚੋਂ ਲੰਘਦੀ ਹੈ| ਇਹ ਪੈਸੀਫਿਕ ਅਤੇ ਕੈਰੀਬੀਅਨ ਸਮੁੰਦਰ ਜੋ ਐਟਲਾਂਟਿਕ ਦਾ ਇੱਕ ਹਿੱਸਾ ਹੈ, ਨੂੰ ਮਿਲਾਉਂਦੀ ਹੈ| ਇਹ ਨਹਿਰ ਪਨਾਮਾ ਥਲਜੋੜ ਨੂੰ ਕੱਟ ਕੇ ਅੰਤਰਰਾਸ਼ਟਰੀ ਸਮੁੰਦਰੀ ਵਪਾਰ ਦੀ ਸੌਖ ਲਈ ਬਣਾਈ ਗਈ ਹੈ। ਇਸ ਦੇ ਦੋਵੇਂ ਪਾਸੇ ਜਿੰਦਰੇ ਹਨ ਜੋ ਸਮੁੰਦਰੀ ਜਹਾਜ਼ਾਂ ਨੂੰ ਗਾਤੁਨ ਝੀਲ ਤੱਕ ਉਤਾਂਅ (ਸਮੁੰਦਰੀ ਤਲ ਤੋਂ 26 ਮੀਟਰ ਉੱਚੀ) ਚੁੱਕਦੇ ਹਨ। ਵਰਤਮਾਨ ਜਿੰਦਰੇ 33.5 ਮੀਟਰ ਚੌੜੇ ਹਨ ਅਤੇ ਇੱਕ ਹੋਰ ਚੌੜਾ ਜਿੰਦਰਾ-ਰਾਹ ਬਣਾਇਆ ਜਾ ਰਿਹਾ ਹੈ। ਇਸ ਨਹਿਰ ਦੇ ਨਿਰਮਾਣ ਹੋਣ ਨਾਲ ਸਮੰੁਦਰੀ ਜਹਾਜ਼ਾਂ ਦਾ ਸਮਾਂ ਅਤੇ ਸਫਰ ਬਹੁਤ ਹੀ ਘਟ ਗਿਆ| ਅਮਰੀਕੀ ਫੌਜ ਨੇ 1903 ਵਿੱਚ ਇਸ ਨੂੰ ਕੋਲੰਬੀਆ ਤੋਂ ਆਜ਼ਾਦ ਕਰਵਾਇਆ ਅਤੇ ਅਮਰੀਕਨ ਇੰਜੀਨੀਅਰਾਂ ਨੇ 1914 ਵਿੱਚ ਇਸ ਨੂੰ ਤਿਆਰ ਕਰਕੇ ਲੋਕਾਂ ਲਈ ਖੋਲ੍ਹ ਦਿੱਤਾ|

Remove ads
ਲਾਭ
ਇਹ ਨਹਿਰ ਵਪਾਰ ਦਾ ਇੱਕ ਬਹੁਤ ਹੀ ਵੱਡਾ ਸਾਧਨ ਹੈ| ਇਸ ਰਾਹੀਂ ਲਗਭਗ 11 ਫੀਸਦੀ ਕੇਕੜੇ ਅਤੇ 5 ਫੀਸਦੀ ਛੋਟੀਆਂ ਮੱਛੀਆਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ ਅਤੇ ਹਰੇਕ ਸਾਲ 14 ਹਜ਼ਾਰ ਤੋਂ ਵੱਧ ਸਮੰੁਦਰੀ ਜਹਾਜ਼ ਇਧਰ-ਉਧਰ ਜਾਂਦੇ ਹਨ, ਜਿਹਨਾਂ ਤੋਂ ਟੋਲ ਫੀਸ ਦੇ ਰੂਪ ਵਿੱਚ ਬਹੁਤ ਸਾਰਾ ਧਨ ਇਕੱਠਾ ਹੁੰਦਾ ਹੈ | ਇਸ ਨਹਿਰ ਦੇ ਆਸੇ-ਪਾਸੇ ਦੋ ਸ਼ਹਿਰ ਕੋਲੋਨ ਅਤੇ ਪਨਾਮਾ ਵਸੇ ਹੋਏ ਹਨ, ਜਿਹਨਾਂ ਵਿੱਚ ਬਹੁਤ ਸਾਰੇ ਬੈਂਕ ਅਤੇ ਬੀਮਾ ਕੰਪਨੀਆਂ ਕੰਮ ਕਰਦੀਆਂ ਹਨ |
Remove ads
ਹਵਾਲੇ
Wikiwand - on
Seamless Wikipedia browsing. On steroids.
Remove ads