ਪਰਮਜੀਤ ਸੋਹਲ
ਪੰਜਾਬੀ ਕਵੀ From Wikipedia, the free encyclopedia
Remove ads
ਪਰਮਜੀਤ ਸੋਹਲ (ਜਨਮ 13 ਅਗਸਤ, 1965) ਇੱਕ ਪੰਜਾਬੀ ਕਵੀ ਅਤੇ ਫੋਟੋਗ੍ਰਾਫਰ ਹੈ।

- ਪਰਮਜੀਤ ਸੋਹਲ 2024 ਵਿੱਚ।
ਕਾਵਿ ਸੰਗ੍ਰਹਿ
- ਓਨਮ (1994)
- ਪ੍ਰਿਯਤਮਾ (2000)
- ਕਾਇਆ (2003)
- ਪੌਣਾਂ ਸਤਲੁਜ ਕੋਲ ਦੀਆਂ (2009)
ਪੀ.ਐਚ.ਡੀ. ਥੀਸਿਸ
ਬਾਵਾ ਬਲਵੰਤ ਕਾਵਿ ਵਿੱਚ ਇਤਿਹਾਸਕ ਅਤੇ ਮਿਥਿਹਾਸਕ ਪ੍ਰਤੀਕਾਂ ਦਾ ਰੂਪਾਂਤ੍ਰਣ (2000)
ਮਾਣ ਸਨਮਾਨ
- ਰੇਸ਼ਮਾ ਰਹੇਜਾ ਮੈਮੋਰੀਅਲ ਅਵਾਰਡ, 1993
- ਮੋਹਨ ਸਿੰਘ ਮਾਹਿਰ ਕਵਿਤਾ ਪੁਰਸਕਾਰ 1995, ਕਾਵਿ ਸੰਗ੍ਰਹਿ ਓਨਮ ਲਈ।
- 'ਸਾਰੰਗ' ਵਲੋਂ 'ਬੁੱਧ-ਬਿਬੇਕ' ਸਨਮਾਨ, 1995, ਕਾਵਿ ਸੰਗ੍ਰਹਿ ਓਨਮ ਲਈ।
ਕਾਵਿ ਵੰਨਗੀ
ਸੰਮੋਹਨੀ ਉਪਦੇਸ਼
ਹੇ ਦਾਨਵੀਰ ਕਰਣ
ਕਿੰਨਾ ਕੁ ਚਿਰ ਲੜਦਾ ਰਹੇਂਗਾ
ਮਹਾਂਭਾਰਤ ਦਵੰਦ ਦਾ
ਛਡ ਦੇ ਮਨ ਦੇ ਦੁਯੋਧਨ ਦਾ ਸਾਥ
ਨਾ ਅਪਸ਼ਬਦ ਕਹਿ ਆਤਮਾ ਦੀ ਦਰੋਪਦੀ ਨੂੰ
ਦਾਨ ਕਰ ਦੇ ਸਾਹਾਂ ਦੇ ਕਵਚ-ਕੁੰਡਲ
ਨਾ ਚਲਾ ਹੰਕਾਰ ਦਾ ਬ੍ਰਹਮ-ਅਸਤ੍ਰ
ਅਰਜੁਨ ਨੂੰ ਮਾਰਨ ਨਾਲੋਂ
ਆਪਣੇ ਪ੍ਰਾਂਣਾਂ ਦੇ ਰੱਥ ਨੂੰ
ਬੁਰਦ ਹੋਣ ਤੋਂ ਬਚਾ
ਹੇ ਕਰਣ
ਨਾ ਉਭਰ ਵਾਰ ਵਾਰ
ਬਿਲਕੁਲ ਸ਼ਾਂਤ ਹੋ ਜਾ
ਤੇ ਮੌਤ ਦੀ ਗੋਦ ’ਚ ਸੌਂ ਜਾ
ਮੈਂ ਸੋਲਾਂ ਕਲਾਂ ਸੰਪੂਰਨ ਕ੍ਰਿਸ਼ਨ
ਤੈਨੂੰ ਸੰਮੋਹਨ ਕਰਦਾ ਹਾਂ
ਤੇਰੀ ਨੀਂਦ ’ਚ
ਕੁੰਤੀ ਦੀ ਅਰਜ਼ੋਈ ਧਰਦਾ ਹਾਂ
Remove ads
Wikiwand - on
Seamless Wikipedia browsing. On steroids.
Remove ads