ਪਰੀ ਮੈਟਰਿਕ ਵਜ਼ੀਫ਼ਾ ਸਕੀਮ (ਘੱਟ ਗਿਣਤੀਆਂ)

From Wikipedia, the free encyclopedia

Remove ads

ਇਹ ਵਜ਼ੀਫ਼ਾ ਸਕੀਮ ਭਾਰਤੀ ਮਾਈਨੋਰਟੀ ਮੁਸਲਮ, ਸਿੱਖ, ਪਾਰਸੀ, ਜੈਨ ਤੇ ਬੋਧੀ ਵਿਦਿਆਰਥੀਆ, ਜਿਹਨਾਂ ਦੀ ਪਰਵਾਰਿਕ ਆਮਦਨ 1 ਲੱਖ ਰੁਪਏ ਸਲਾਨਾ ਤੋਂ ਘੱਟ ਹੈ ਤੇ ਜਿਹਨਾਂ ਨੇ ਪਿਛਲੇ ਸਾਲ ਦੇ ਇਮਤਿਹਾਨ ਵਿੱਚ 50% ਤੋਂ ਘੱਟ ਅੰਕ ਪ੍ਰਾਪਤ ਨਹੀਂ ਕੀਤੇ ਲਈ ਹੈ।[1][2][3]

ਚੋਣਵੀਆਂ ਲਾਗੂ ਸ਼ਰਤਾਂ[4]

  1. ਵਜ਼ੀਫ਼ਾ 1 ਤੋਂ 10ਵੀਂ ਜਮਾਤ ਤੱਕ ਪੜ੍ਹਾਈ ਲਈ ਹੈ।
  2. ਇੱਕ ਪਰਵਾਰ ਦੇ ਦੋ ਤੋਂ ਵੱਧ ਬਚਿਆਂ ਨੂੰ ਵਜ਼ੀਫ਼ਾ ਨਹੀਂ ਦਿੱਤਾ ਜਾਵੇਗਾ।
  3. ਵਿਦਿਆਰਥੀ ਹੋਰ ਕਿਸੇ ਸਕੀਮ ਦਾ ਫ਼ਾਇਦਾ ਨਹੀਂ ਲੈ ਸਕਦਾ।
  4. ਪਛੜੀਆਂ ਸ਼੍ਰੇਣੀਆਂ /ਜਾਤਾਂ ਦੇ ਪ੍ਰਤਿਕੂਲ ਇਹ ਵਜ਼ੀਫ਼ੇ ਦੇ ਲ਼ਾਭਪਾਤਰੀਆ ਦੀ ਇੱਕ ਨਿਰਧਾਰਤ ਗਿਣਤੀ ਹੈ, ਇਸ ਲਈ ਨਵਿਆਉਣ ਵਾਲ਼ੀਆਂ ਦਰਖ਼ਾਸਤਾਂ ਪੁੱਗਣ ਤੋਂ ਬਾਦ ਹੀ ਨਵੇਂ ਲ਼ਾਭਪਾਤਰੀਆ ਨੂੰ ਵਜ਼ੀਫ਼ਾ ਦਿੱਤਾ ਜਾ ਸਕਦਾ ਹੈ।

ਵਜ਼ੀਫ਼ਾ ਜਾਰੀ ਰਹਿਣ ਦਾ ਕਾਲ

ਵਜ਼ੀਫ਼ਾ ਕੋਰਸ ਦੇ ਮੁਕੰਮਲ ਹੋਣ ਤੱਕ ਜਾਰੀ ਰਹੇਗਾ।ਲੇਕਿਨ ਰੱਖ ਰਖਾਵ ਖ਼ਰਚਾ ਕੇਵਲ ਸਾਲ ਵਿੱਚ 10 ਮਹੀਨਿਆਂ ਲਈ ਉਪਲਬਧ ਹੈ।

ਦਰਖ਼ਾਸਤਾਂ ਦੇਣ ਦੀ ਵਿਧੀ

ਸਾਲ 2016-17 ਤੋਂ ਸਭ ਜਮਾਤਾਂ ਦੇ ਵਿਦਿਆਰਥੀਆ ਨੇ ਕੇਵਲ ਔਨ-ਲਾਈਨ ਹੀ ਦਰਖ਼ਾਸਤਾਂ ਭੇਜਣੀਆਂ ਹਨ।

ਵਜ਼ੀਫ਼ੇ ਦੀ ਦਰ[5]

ਪਹਿਲੀ ਤੋਂ ਪੰਜਵੀਂ ਤੱਕ - ਲਗਭਗ 1000 ਰੁਪਏ ਸਲਾਨਾ ਵੱਧ ਤੋਂ ਵੱਧ ਛੇਵੀਂ ਤੋਂ ਦਸਵੀਂ ਤੱਕ- ਲਗਭਗ 5700 ਰੁਪਏ ਸਲਾਨਾ ਵੱਧ ਤੋਂ ਵੱਧ

Loading related searches...

Wikiwand - on

Seamless Wikipedia browsing. On steroids.

Remove ads