ਪਰੇਧੀਮਾਨ ਕ੍ਰਿਸ਼ਨ ਕਾਅ
From Wikipedia, the free encyclopedia
Remove ads
ਪਰੇਧੀਮਾਨ ਕ੍ਰਿਸ਼ਨ ਕਾਅ ਭਾਰਤ ਦਾ ਮਹਾਨ ਵਿਗਿਆਨੀ ਸੀ ਜਿਸਨੂੰ ਭਾਰਤ ਦੇ ਫਿਊਜ਼ਨ ਰਿਐਕਟਰ ਪ੍ਰੋਗਰਾਮਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਦੁਆਰਾ ਵਿਗਿਆਨ ਦੇ ਖੇਤਰ ਵਿੱਚ ਪਾੲੇ ਯੋਗਦਾਨ ਕਾਰਨ ਉਸਨੂੰ 1985 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦਾ ਇੰਸਟੀਚਿਊਟ ਆਫ ਪਲਾਜ਼ਮਾ ਰਿਸਰਚ ਪਰੇਧੀਮਾਨ ਦੇ ਯਤਨਾਂ ਸਦਕਾ ਹੀ ਸਥਾਪਿਤ ਹੋਇਆ ਸੀ। ਪਰੇਧੀਮਾਨ ਅਜਿਹਾ ਵਿਗਿਆਨੀ ਸੀ ਜਿਸਨੇ ਸਿਰਫ 18 ਸਾਲ ਦੀ ਉਮਰ ਵਿੱਚ ਪਲਾਜ਼ਮਾ ਫਿਜ਼ਿਕਸ ਵਿਸ਼ੇ ਤੇ ਪੀਐਚ.ਡੀ. ਦੀ ਡਿਗਰੀ ਹਾਸਲ ਕਰ ਲਈ ਸੀ।
Remove ads
ਜੀਵਨ
ਪਰੇਧੀਮਾਨ ਕ੍ਰਿਸ਼ਨ ਕਾਅ ਦਾ ਜਨਮ 15 ਜਨਵਰੀ 1948 ਨੂੰ ਸ੍ਰੀਨਗਰ ਵਿੱਚ ਹੋਇਆ। 1958 ਵਿੱਚ ਉਸਨੇ ਪੰਜਾਬ ਯੂਨੀਵਰਸਿਟੀ ਤੋਂ 10ਵੀਂ ਕੀਤੀ। 1960 ਵਿੱਚ ਜੰਮੂ ਯੂਨੀਵਰਸਿਟੀ ਤੋਂ ਐੱਫ.ਐੱਸਸੀ. ਕੀਤੀ। 1962 ਵਿੱਚ ਐੱਮਐੱਮਐੱਚ ਕਾਲਜ ਗਾਜ਼ੀਆਬਾਦ ਤੋਂ ਬੀ.ਐੱਸਸੀ. ਤੇ 1964 ਵਿੱਚ ਆਗਰਾ ਯੂਨੀਵਰਸਿਟੀ ਤੋਂ ਐੱਮ.ਐੱਸਸੀ. ਕੀਤੀ। ਉਸਨੇ ਮਹਿਜ਼ 18 ਸਾਲ ਦੀ ਉਮਰ ਵਿੱਚ ਹੀ 1966 ਵਿੱਚ ਆਈਆਈਟੀ ਦਿੱਲੀ ਤੋਂ ਪਲਾਜ਼ਮਾ ਫਿਜ਼ਿਕਸ ਵਿੱਚ ਡਾਕਟਰੇਟ ਕੀਤੀ। ਉਹ ਆਈਆਈਟੀ ਦਿੱਲੀ ਦਾ ਪਹਿਲਾ ਡਾਕਟਰੇਟ ਪੱਧਰ ਦਾ ਖੋਜ ਕਰਤਾ ਹੈ।ਡਾਕਟਰੇਟ ਕਰਨ ਤੋਂ ਬਾਅਦ ਉੁਹ ਪਰਿੰਸਟਨ ਪਹੁੰਚ ਗਿਆ। ਉੱਥੇ ਉਸਨੇ 2 ਸਾਲ ਰਿਸਰਚ ਕੀਤੀ ਤੇ ਕਰੀਬ 4 ਸਾਲ ਪੜ੍ਹਾਇਆ। 1971 ਵਿੱਚ ਪਰੇਧੀਮਾਨ ਅਹਿਮਦਾਬਾਦ ਦੀ ਫਿਜ਼ੀਕਲ ਰਿਸਰਚ ਲੈਬੋਰਟਰੀ ਵਿੱਚ ਪਹਿਲਾਂ ਐਸੋਸੀੲੇਟ ਪ੍ਰੌਫੈਸਰ ਤੇ ਬਾਅਦ ਵਿੱਚ ਪ੍ਰੌਫੈਸਰ ਬਣ ਗਿਆ। 1982 ਤੱਕ ਪਰਿੰਸਟਨ ਰਹਿਣ ਤੋਂ ਬਾਅਦ ਭਾਰਤ ਆਕੇ ਉਹ ਅਹਿਮਦਾਬਾਦ ਦੇ ਪੀਆਰਐੱਲ ਪਲਾਜ਼ਮਾ ਭੌਤਿਕ ਵਿਗਿਆਨ ਵਿਭਾਗ ਦਾ 1986 ਤੱਕ ਡਇਰੈਕਟਰ ਤੇ 1986 ਵਿੱਚ ਇੰਸਟੀਚਿਊਟ ਆਫ ਪਲਾਜ਼ਮਾ ਰਿਸਰਚ, ਗਾਂਧੀਨਗਰ ਦਾ ਸੰਸਥਾਪਕ ਡਾਇਰੈਕਟਰ ਬਣਿਆ। 1986 ਤੋਂ ਆਖੀਰ ਤੱਕ ਉਹ ਇਸੇ ਸੰਸਥਾ ਵਿੱਚ ਰਿਹਾ। 18 ਜੂਨ 2017 ਨੂੰ ਅਹਿਮਦਾਬਾਦ ਵਿੱਚ ਪਰੇਧੀਮਾਨ ਦੀ ਮੌਤ ਹੋ ਗਈ।
Remove ads
ਪ੍ਰਮੁੱਖ ਕੰਮ
ਪਰੇਧੀਮਾਨ ਦੀ ਖੋਜ ਦਾ ਖੇਤਰ ਪਲਾਜ਼ਮਾ ਫਿਜ਼ਿਕਸ ਤੇ ਫਿਊਜ਼ਨ ਰਿਐਕਟਰ ਸੀ। ਪਰੇਧੀਮਾਨ ਅਤਿ ਉੱਚੇ ਤਾਪਮਾਨ ਉੱਤੇ ਹਲਕੀਆਂ ਨਾਭੀਆਂ ਨੂੰ ਜੋੜ ਕੇ ਭਾਰੀ ਨਾਭੀ ਵਾਲੇ ਤੱਤ ਬਣਾਉੰਦੇ ਹੋੲੇ ਤੇਜ਼ੀ ਨਾਲ ਪੈਦਾ ਹੋਈ ਊਰਜਾ ਨੂੰ ਵਰਤਣ ਲਈ ਯਤਨਸ਼ੀਲ ਸੀ ਤੇ ਹੁਣ ਵੀ ਵਿਗਿਆਨੀ ਇਸੇ ਖੋਜ ਵਿੱਚ ਲੱਗੇ ਹੋੲੇ ਹਨ।ਉੱਪਰ ਦੱਸੀਆਂ ਸੰਸਥਾਵਾਂ ਦਾ ਇਹ ਹੀ ਪ੍ਰਮੁੱਖ ਕੰਮ ਹੈ ਜੋ ਪਰੇਧੀਮਾਨ ਦੇੇ ਯਤਨਾਂ ਸਦਕਾ ਹੋਂਦ ਵਿੱਚ ਆਈਆਂ। ਉਸਨੇ ਇੱਕ ਮਸ਼ੀਨ ਐਡਵਾਂਸਡ ਸਟੱਡੀ ਸਟੇਟ ਸੁਪਰਕੰਡਕਟਿੰਗ ਟੋਕਾਮਾਕ ਬਣਾਈ। ਪਰੇਧੀਮਾਨ ਦੇ ਯਤਨਾਂ ਸਦਕਾ ਹੀ ਭਾਰਤ ਨੂੰ ਦੱਖਣੀ ਫਰਾਂਸ ਦੇ ਕਡਾਰਚੇ ਵਿੱਚ ਚਲ ਰਹੇ ਪ੍ਰਯੋਗਿਕ ਫਿਊਜ਼ਨ ਰਿਐਕਟਰ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਇਸਤੋਂਂ ਇਲਾਵਾ ਉਸਨੇ 308 ਖੋਜ ਪੱਤਰ ਵੀ ਲਿਖੇ ਤੇ ਕਰੀਬ 15 ਫੈਲੋਸ਼ੀਪ ਤੇ ਅਵਾਰਡ ਪ੍ਰਾਪਤ ਕੀਤੇ।
Remove ads
ਸਨਮਾਨ
- 1974 ਵਿੱਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦਾ "ਯੰਗ ਸਾਇੰਟਿਸਟ ਐਵਾਰਡ" ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਮਿਲਿਆ।
- 1985 ਵਿੱਚ ਪਦਮਸ੍ਰੀ ਮਿਲਿਆ
- 1986 ਵਿੱਚ ਐੱਸਐੱਸ ਭਟਨਾਗਰ ਅਵਾਰਡ ਮਿਲਿਆ
- 2008 ਵਿੱਚ ਟੀਡਬਲਊੲੇਐੱਸ ਅਵਾਰਡ ਮਿਲਿਆ
- 2015 ਵਿੱਚ ਪਲਾਜ਼ਮਾ ਫਿਜ਼ਿਕਸ ਲਈ ਐੱਸ.ਚੰਦਰਸ਼ੇਖਰ ਅਵਾਰਡ ਮਿਲਿਆ
ਹਵਾਲੇ
Wikiwand - on
Seamless Wikipedia browsing. On steroids.
Remove ads