ਪਲੂਟੋ
From Wikipedia, the free encyclopedia
Remove ads
ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ: [14] ਜਾਂ
[15]) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ[16] ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।

ਵਿਕੀਮੀਡੀਆ ਕਾਮਨਜ਼ ਉੱਤੇ ਪਲੂਟੋ ਨਾਲ ਸਬੰਧਤ ਮੀਡੀਆ ਹੈ।
Remove ads
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads