ਪਾਰੋ ਜ਼ਿਲ੍ਹਾ
From Wikipedia, the free encyclopedia
Remove ads
ਪਾਰੋ ਜ਼ਿਲ੍ਹਾ, ਭੂਟਾਨ ਦਾ ਇੱਕ ਜ਼ਿਲ੍ਹਾ, ਘਾਟੀ, ਨਦੀ ਅਤੇ ਸ਼ਹਿਰ (ਆਬਾਦੀ-20,000) ਦਾ ਨਾਂ ਹੈ। ਇਹ ਘਾਟੀ ਭੂਟਾਨ ਦੀਆਂ ਇਤਿਹਾਸਿਕ ਘਾਟੀਆਂ ਵਿਚੋਂ ਇੱਕ ਹੈ। ਇਸ ਘਾਟੀ ਰਾਹੀਂ ਹੀ ਵਪਾਰ ਕੀਤਾ ਜਾਂਦਾ ਸੀ ਅਤੇ ਤਿਬਤੀ ਲੋਕ ਭੂਟਾਨ ਵਿੱਚ ਇਸੇ ਘਾਟੀ ਰਾਹੀਂ ਆਏ। ਪਾਰੋ ਨੇ ਹੀ ਤਿਬੱਤ ਲੋਕਾਂ ਦੇ ਦੂਜੇ ਭੂਟਾਨ ਜ਼ਿਲ੍ਹਿਆਂ ਨਾਲ ਸੱਭਿਆਚਾਰਕ ਸਬੰਧ ਬਣਾਏ। ਪਾਰੋ ਦੀ ਪ੍ਰਮੁੱਖ ਭਾਸ਼ਾ ਜੌਂਗਖਾ ਭਾਸ਼ਾ ਹੈ ਜੋ ਕੌਮੀ ਭਾਸ਼ਾ ਹੈ।[1] ਪਾਰੋ, ਭੂਟਾਨ ਵਿੱਚ ਸਿਰਫ਼ ਇੱਕ ਹੀ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜਿਸਦਾ ਨਾਂ ਪਾਰੋ ਹਵਾਈ ਅੱਡਾ ਹੈ।




Remove ads
ਭੂਗੋਲ
ਪਾਰੋ ਜ਼ਿਲ੍ਹਾ ਦੀ ਹੱਦ ਪੱਛਮ ਵਿੱਚ ਹਾ ਜ਼ਿਲ੍ਹਾ ਨਾਲ, ਉੱਤਰ ਵੱਲ ਤਿਬੱਤ ਨਾਲ, ਪੂਰਬ ਵੱਲ ਥਿੰਫੁ ਜ਼ਿਲ੍ਹਾ ਨਾਲ ਅਤੇ ਦੱਖਣ ਵੱਲ ਚੁਖਾ ਜ਼ਿਲ੍ਹਾ ਨਾਲ ਲਗਦੀ ਹੈ।
ਪ੍ਰਬੰਧਕੀ ਵਰਗੀਕਰਣ
ਪਾਰੋ ਜ਼ਿਲ੍ਹਾ ਵਿੱਚ ਪਿੰਡਾਂ ਦੇ ਦਸ ਬਲਾਕ (ਗੇਵੋਗ) ਦਰਜ ਕੀਤੇ ਗਏ:[2]
- ਡੋਗਾ ਗੇਵੋਗ
- ਦੋਪਸ਼ਾਰੀ ਗੇਵੋਗ
- ਡੋਤੇਂਗ ਗੇਵੋਗ
- ਹੁੰਗ੍ਰੇਲ ਗੇਵੋਗ
- ਲਾਮਗੋਂਗ ਗੇਵੋਗ
- ਲੂੰਗਨਯੀ ਗੇਵੋਗ
- ਨਾਜਾ ਗੇਵੋਗ
- ਸ਼ਾਪਾ ਗੇਵੋਗ
- ਟਸੇਂਟੋ ਗੇਵੋਗ
- ਵਾਂਗਚਾੰਗ ਗੇਵੋਗ
ਚੌਗਿਰਦਾ
ਉੱਤਰੀ ਪਾਰੋ ਜ਼ਿਲ੍ਹਾ (ਡੋਤੇਂਗ ਗੇਵੋਗ ਅਤੇ ਟਸੇਂਟੋ ਗੇਵੋਗ) ਵਿੱਚ ਜਿਗਮੇ ਦੋਰਜੀ ਨੈਸ਼ਨਲ ਪਾਰਕ ਦਾ ਹਿੱਸਾ ਸ਼ਾਮਿਲ ਹੈ ਅਤੇ ਪਾਰੋ ਦੇ ਗੁਆਂਡੀ ਹਾ ਜ਼ਿਲ੍ਹਾ ਦੇ ਟੋਰਸਾ ਸਟ੍ਰੀਕਟ ਨੇਚਰ ਰਿਜ਼ਰਵ ਦੁਆਰਾ ਜੰਗਲੀ ਜੀਵਨ ਦੀ ਦਲਾਨ ਵੀ ਪਾਰੋ ਨਲ ਸਬੰਧਿਤ ਹੈ।
ਅਰਥ-ਪ੍ਰਬੰਧ
ਡਰਕ ਏਅਰ, ਭੂਟਾਨ ਦੀ ਰਾਸ਼ਟਰੀ ਏਅਰਲਾਇਨ ਹੈ, ਦਾ ਹੈਡ-ਕੁਆਟਰ ਪਾਰੋ ਵਿੱਚ ਸਥਿਤ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads