ਪਿਆਰਾ ਸਿੰਘ ਪਦਮ
ਪੰਜਾਬੀ ਲੇਖਕ From Wikipedia, the free encyclopedia
Remove ads
ਪ੍ਰੋ. ਪਿਆਰਾ ਸਿੰਘ ਪਦਮ (28 ਦਸੰਬਰ 1921 - 1 ਮਈ 2001) ਇੱਕ ਪੰਜਾਬੀ ਵਾਰਤਕਕਾਰ ਅਤੇ ਸਾਹਿਤਕਾਰ ਸਨ। ਇਨ੍ਹਾਂ ਨੇ ਬਹੁਤੀ ਰਚਨਾ ਧਾਰਮਿਕ ਪਰਿਪੇਖ ਵਿੱਚ ਰਚੀ। ਇਨ੍ਹਾਂ ਨੇ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਗੌਰਵਮਈ ਵਿਰਸੇ ਨੂੰ ਉਜਾਗਰ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਸਿੱਖ ਧਰਮ ਨਾਲ ਸੰਬੰਧਿਤ ਕਾਰਜਾਂ ਕਰ ਕੇ ਉਨ੍ਹਾਂ ਨੂੰ ਸਿੱਖ ਸਾਹਿਤ ਦਾ ਸੂਰਜ ਕਿਹਾ ਜਾਂਦਾ ਹੈ।
ਇਸ ਲੇਖ ਵਿੱਚ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। |
ਜਨਮ ਅਤੇ ਮੁਢਲਾ ਜੀਵਨ
ਪਿਆਰਾ ਸਿੰਘ ਪਦਮ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣੇ ਵਿੱਚ ਹੋਇਆ ਸੀ। ਇਨ੍ਹਾਂ ਦੀ ਮਾਤਾ ਦਾ ਨੰਦ ਕੌਰ ਸੀ।[1] ਪਦਮ ਮਲਾਵਈ ਉਪਬੋਲੀ ਤੋਂ ਪ੍ਰਭਾਵਿਤ ਸੀ਼।
ਸਿੱਖਿਆ
ਮੁਢਲੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ ਹਿੰਦੀ ਸਾਹਿਤ ਦੀ ਪ੍ਰਭਾਕਰ ਅਤੇ ਪੰਜਾਬੀ ਵਿੱਚ ਗਿਆਨੀ ਕੀਤੀ। ਇਸ ਤੋਂ ਬਾਅਦ ਇਨ੍ਹਾਂ ਨੇ ਸਿੱਖ ਮਿਸ਼ਨਰੀ ਕਾਲਜ ਵਿੱਚ ਕੋਰਸ ਕੀਤਾ ਅਤੇ ਫਿਰ ਉਹ ਇਸੇ ਸਿੱਖ ਮਿਸ਼ਨਰੀ ਕਾਲਜ਼, ਅੰਮ੍ਰਿਤਸਰ ਵਿੱਚ ਲੈਕਚਰਾਰ ਵਜੋਂ ਨਿਯੁਕਤ ਹੋ ਗਏ। ਇੱਥੇ ਇਹ ਸਿੱਖ ਸਾਹਿਤ ਅਤੇ ਇਤਿਹਾਸ ਦਾ ਵਿਸ਼ਾ ਪੜ੍ਹਾਉਂਦੇ ਰਹੇ। 1948-49 ਵਿੱਚ ਇਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੀ ਮਾਸਿਕ ਪੱਤ੍ਰਿਕਾ ਗੁਰਦੁਆਰਾ ਗਜ਼ਟ ਦੀ ਸੰਪਾਦਨਾ ਦਾ ਕੰਮ ਕਰਦੇ ਰਹੇ।
ਪ੍ਰੋ: ਪਿਆਰਾ ਸਿੰਘ ਪਦਮ ਨੂੰ ਭਾਸ਼ਾ ਵਿਭਾਗ ਪਟਿਆਲਾ ਨੇ 1950 ਵਿੱਚ ਨੌਕਰੀ ਦੇ ਦਿੱਤੀ ਅਤੇ ਉਸ ਨੇ ਬਾਅਦ ਉਹ ਲਗਪਗ ਸਾਰੀ ਜ਼ਿੰਦਗੀ ਉਹ ਪਟਿਆਲਾ ਸ਼ਹਿਰ ਵਿੱਚ ਹੀ ਪੱਕੇ ਟਿਕ ਗਏ। ਇਸ ਤਰ੍ਹਾਂ ਅਕਤੂਬਰ 1965 ਤੱਕ ਉਹ ਭਾਸ਼ਾ ਵਿਭਾਗ ਨਾਲ ਜੁੜੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ 'ਪੰਜਾਬੀ ਦੁਨੀਆ' ਰਸਾਲੇ ਅਤੇ ਹੱਥ ਲਿਖਤਾਂ ਦੇ ਸੰਪਾਦਨ ਦਾ ਕੰਮ ਕੀਤਾ। ਅਕਤੂਬਰ 1965 ਤੋਂ ਲੈ ਕੇ ਜਨਵਰੀ 1983 ਤੱਕ ਪਿਆਰਾ ਸਿੰਘ ਪਦਮ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਉੱਚੇ ਅਤੇ ਸਨਮਾਨਯੋਗ ਆਹੁਦੇ ਉੱਤੇ ਨਿਯੁਕਤ ਰਹੇ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵਿੱਚ ਬਤੌਰ ਸੀਨੀਅਰ ਓਰੀਐਂਟਲ ਰਿਸਰਚ ਫੈਲੋ ਦੇ ਤੌਰ ਤੇ ਕੰਮ ਕਰਦੇ ਰਹੇ। ਬਾਅਦ ਵਿੱਚ ਕੁਝ ਦੇਰ ਲਈ ਉਹ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁੱਖੀ ਵੀ ਰਹੇ। ਨੌਕਰੀ ਉਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਪ੍ਰੋ: ਪਿਆਰਾ ਸਿੰਘ ਪਦਮ ਜੀ ਸਾਹਿਤਕ ਕਾਰਜਾਂ ਵਿੱਚ ਲੱਗੇ ਰਹੇ। ਪਿਆਰਾ ਸਿੰਘ ਪਦਮ ਨੂੰ ਪ੍ਰਾਚੀਨ ਪੰਜਾਬੀ ਸਾਹਿਤ ਦੀ ਸੰਭਾਲ ਅਤੇ ਸਿੱਖ ਸਾਹਿਤ ਅਧਿਐਨ ਦਾ ਸੁਣਕ ਸੀ।
Remove ads
ਸਨਮਾਨ
- ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ
- ਪੰਜਾਬੀ ਸਾਹਿਤ ਟਰੱਸਟ (ਢੁੱਡੀਕੇ)
- ਪੰਜਾਬੀ ਸੱਥ ਲਾਂਬੜਾ (ਜਲੰਧਰ)
- ਹਾਸ਼ਮ ਯਾਦਗਾਰੀ ਟਰੱਸਟ, ਜਗਦੇਉ ਕਲਾਂ(ਅੰਮ੍ਰਿਤਸਰ)
- ਹਰਿਆਣਾ ਸਰਕਾਰ ਵੱਲੋਂ ਸਰਬ ਹਿੰਦੂ ਭਾਈ ਸੰਤੋਖ ਸਿੰਘ ਪੁਰਸਕਾਰ
- 1981 ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ
- 1999 ਸਾਹਿਤ ਸ਼੍ਰੋਮਣੀ ਪੁਰਸਕਾਰ
- ਪੰਜਾਬੀ ਸਾਹਿਤ ਸਭਾ ਦਿੱਲੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਕਾਲ ਲਈ ਫੈਲੋਸ਼ਿਪ
ਰਚਨਾਵਾਂ
ਸਮੁੱਚੇ ਜੀਵਨ ਕਾਲ ਵਿੱਚ ਉਹਨਾਂ ਨੇ ਲਗਪਗ 80/82 ਦੇ ਕਰੀਬ ਪੁਸਤਕਾਂ ਰਚੀਆਂ ਹਨ। ਇਨ੍ਹਾਂ ਵਿੱਚੋਂ ਚੋਣਵੀਆਂ ਦੀ ਸੂਚੀ ਪੇਸ਼ ਹੈ:-
- ਸੰਖੇਪ ਸਿੱਖ ਇਤਿਹਾਸ
- ਦਸਮ ਗ੍ਰੰਥ ਦਰਸ਼ਨ
- ਪੰਜ ਦਰਿਆ
- ਜ਼ਫ਼ਰਨਾਮਾ ਸਟੀਕ
- ਕਲਾਮ ਭਾਈ ਨੰਦ ਲਾਲ
- ਪੰਜਾਬੀ ਬੋਲੀ ਦਾ ਇਤਿਹਾਸ
- ਗੁਰਮੁਖੀ ਲਿਪੀ ਦਾ ਇਤਿਹਾਸ
- ਪੰਜਾਬੀ ਸਾਹਿਤ ਦੀ ਰੂਪਰੇਖਾ
- ਪੰਜਾਬੀ ਡਾਇਰੈਕਟਰੀ
- ਪੰਜਾਬੀ ਵਾਰਾਂ
- ਪੰਜਾਬੀ ਬਾਰਾਂਮਾਹੇ
- ਪੁਸ਼ਪਾਂਜਲੀ
- ਖ਼ਲੀਲ ਜ਼ਿਬਰਾਨ ਦੇ ਬਚਨ ਬਿਲਾਸ
- ਗੁਰੂ ਗ੍ਰੰਥ ਵਿਚਾਰ ਕੋਸ਼
- ਗੁਰੂ ਗ੍ਰੰਥ ਸੰਕੇਤ ਕੋਸ਼
- ਗੁਰੂ ਗ੍ਰੰਥ ਮਹਿਮਾ ਕੋਸ਼
- ਮਿਰਜ਼ੇ ਦੀਆਂ ਸੱਦਾਂ
- ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ
- ਕੋਠੀ ਝਾੜ
- ਗੁਰੂ-ਸਰ
- ਗੁਰੂ ਦਰ
- ਰਹਿਤਨਾਮੇ
- ਬਚਨ ਸਾਈਂ ਲੋਕਾਂ ਦੇ
- ਕਲਮ ਦੇ ਧਨੀ
- ਕਲਮ ਦੇ ਚਮਤਕਾਰ
- ਸਾਡੇ ਗੁਰਦੇਵ
- ਗੋਬਿੰਦ ਸਾਗਰ
- ਦੁਰੁ ਨਾਨਕ ਸਾਗਰ
- ਪਣ ਦਰਿਆ
- ਪੰਜਾਬੀ ਝਗੜੇ
- ਮਹਾਤਮ ਸੰਤਰੋਣ
- ਬਾਬਾ ਸਾਧੁਜਨ
- ਸਾਧੂ ਈਸ਼ਰਦਾਸ
- ਹੀਰ ਭਗਵਾਨ ਸਿੰਘ
- ਹੀਰ ਵਾਰਿਸ
- ਸੱਸੀ ਸਦਾ ਰਾਮ
- ਟੈਗੋਰ ਤ੍ਰਿਬੈਨੀ
- ਸੋਲਾਂ ਕਲਾ ਗੁਰੂ ਅਰਜਨ ਵਿਟੂਹ ਕੁਰਬਾ [2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads