ਪਿਟਬੁਲ (ਰੈਪਰ)

From Wikipedia, the free encyclopedia

ਪਿਟਬੁਲ (ਰੈਪਰ)
Remove ads

ਅਰਮਾਂਡੋ ਕ੍ਰਿਸਟਨ ਪੇਰੇਜ਼ (ਜਨਮ 15 ਜਨਵਰੀ, 1981) ਆਪਣੇ ਸਟੇਜੀ ਨਾਮ ਪਿਟਬੁਲ ਜਾਂ ਮਿਸਟਰ ਵਰਲਡਵਾਈਡ ਨਾਮ ਨਾਲ ਜਾਣਿਆ ਜਾਣ ਵਾਲਾ ਅਮਰੀਕੀ ਰੈਪਰ ਹੈ। ਉਸ ਨੇ ਲਿਲ ਜੌਨ ਦੀ ਐਲਬਮ, ਕਿੰਗਸ ਆਫ ਕਰਕ (2002) ਵਿੱਚ ਤੋਂ ਗਾਣਾ ਗਾ ਕੇ ਆਪਣੇ ਕਰੀਅਰ ਦੀ ਸੁਰੂਆਤ ਕੀਤੀ। 2004 ਵਿੱਚ, ਪਿਟਬੁਲ ਨੇ ਟੀ ਵੀ ਟੀ ਰਿਕਾਰਡਾਜ਼ ਦੇ ਅਧੀਨਆਪਣੀ ਪਹਿਲੀ ਐਲਬਮ ਐਮ.ਆਈ.ਏ.ਐਮ.ਆਈ. ਰਿਲੀਜ਼ ਕੀਤੀ। ਪਿਟਬੁਲ ਨੇ ਬਾਅਦ ਵਿੱਚ ਆਪਣੀ ਦੂਜੀ ਐਲਬਮ ਐਲ ਮਾਰੀਲ (2006) ਅਤੇ ਤੀਜੀ ਐਲਬਮ ਦਿ ਬੋਟਲਿਫਿਟ (2007) ਰਿਲੀਜ਼ ਕੀਤੀਆਂ। ਉਸ ਦੀ ਚੌਥੀ ਐਲਬਮ ਰੈਬਲਿਊਸ਼ਨ (2009) ਦਾ ਸਿੰਗਲ "ਆਈ ਨੋ ਯੂ ਵਾਂਟ ਮੀ", ਯੂਐਸ ਬਿਲਬੋਰਡ ਹੌਟ 100 ਤੇ ਨੰਬਰ ਦੋ ਉੱਤੇ ਰਿਹਾ।

ਵਿਸ਼ੇਸ਼ ਤੱਥ ਪਿਟਬੁਲ, ਜਾਣਕਾਰੀ ...

ਪਿਟਬੁਲ ਦੀ ਐਲਬਮ ਪਲੈਨੇਟ ਪਿਟ (2011) ਦਾ ਸਿੰਗਲ "ਗਿਵ ਮੀ ਐਵਰੀਥਿੰਗ" ਜੋ ਉਸ ਦਾ ਪਹਿਲਾ ਅਮਰੀਕੀ ਨੰਬਰ 'ਤੇ ਟਾੱਪ 'ਤੇ ਰਿਹਾ। ਉਸਦਾ 2013 ਦਾ ਗਾਣਾ ਟਿੰਬਰ ਅਮਰੀਕਾ ਅਤੇ ਬ੍ਰਿਟੇਨ ਸਮੇਤ 20 ਦੇਸ਼ਾਂ ਦੇ ਚਾਰਟ 'ਤੇ ਟਾਂੱਪ 'ਤੇ ਰਿਹਾ। ਉਸਦਾ ਜੈਨੀਫਰ ਲੋਪੇਜ਼ ਅਤੇ ਕਲੌਡੀਆ ਲਿਟੀ ਨਾਲ ਗਾਇਆ ਗਾਣਾ 'ਵੀ ਆਰ ਵਨ (ਓਲੇ ਓਲਾ)ਫੀਫਾ ਵਿਸ਼ਵ ਕੱਪ 2014 ਦਾ ਅਧਿਕਾਰਤ ਥੀਮ ਚੁਣਿਆ ਗਿਆ ਸੀ।[2]

Remove ads

ਮੁੱਢਲਾ ਜੀਵਨ

ਅਰਮਾਂਡੋ ਕ੍ਰਿਸਟਨ ਪੇਰੇਜ਼ ਦਾ ਜਨਮ 15 ਜਨਵਰੀ, 1981 ਨੂੰ ਮਿਆਮੀ, ਫਲੋਰਰਡਾ ਵਿੱਚ ਕਿਊਬਨ ਦੇ ਪ੍ਰਵਾਸੀ ਘਰ ਵਿੱਚ ਹੋਇਆ ਸੀ। ਜਦੋਂ ਉਹ 3 ਸਾਲਾਂ ਦਾ ਸੀ ਤਾਂ ਉਹ ਸਪੇਨੀ ਭਾਸ਼ਾ ਵਿੱਚ ਕਿਊਬਾ ਦੇ ਕੌਮੀ ਨਾਇਕ ਅਤੇ ਕਵੀ ਜੋਸੇ ਮਾਰਟੀ ਦੀਆਂ ਰਚਨਾਵਾਂ ਪੜ੍ਹ ਸਕਦਾ ਸੀ।[3] ਉਹ ਮਿਆਮੀ ਬਾਸ ਪੌਪ ਸੰਗੀਤ ਦੁਆਰਾ ਪ੍ਰਭਾਵਿਤ ਸੀ ਅਤੇ ਉਸਨੇ, ਸੇਲਿਆ ਕ੍ਰੂਜ਼ ਅਤੇ ਵਿਲੀ ਚਿਰੋਨੋ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਿਆ ਹੈ।[4] ਛੋਟੀ ਉਮਰ ਵਿੱਚ ਹੀ ਉਸਦੇ ਮਾਤਾ ਪਿਤਾ ਅਲੱਗ ਹੋ ਗਏ ਅਤੇ ਉਸਨੂੰ ਉਸਦੀ ਮਾਂ ਨੇ ਹੀ ਪਾਲਿਆ ਸੀ। ਉਹ ਮਿਆਮੀ ਕੋਰਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਤੋਂ ਪਹਿਲਾਂ ਦੱਖਣੀ ਮਿਆਮੀ ਸੀਨੀਅਰ ਹਾਈ ਸਕੂਲ ਵਿੱਚ ਦਾਖ਼ਲ ਹੋਇਆ ਸੀ, ਜਿੱਥੇ ਉਸਨੇ ਆਪਣੇ ਰੈਪਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads