ਪਿਰਾਮਿਡ

From Wikipedia, the free encyclopedia

ਪਿਰਾਮਿਡ
Remove ads
Remove ads

ਪਿਰਾਮਿਡ ਓਹ ਢਾਂਚੇ ਜਾਂ ਰਚਨਾ ਨੂੰ ਕਹਿੰਦੇ ਹਨ ਜਿਸਦਾ ਬਾਹਰੀ ਤਲ ਤਿਕੋਣੀ ਹੁੰਦਾ ਹੈ ਤੇ ਚੋਟੀ ਤੇ ਇੱਕ ਬਿੰਦੁ ਤੇ ਮਿਲਦਾ ਹੈ ਜਿਸ ਕਾਰਣ ਇਸਦੀ ਆਕ੍ਰਿਤੀ ਪਿਰਾਮਿਡ ਵਰਗੀ ਜਿਆਮਿਤੀ ਦੀ ਤਰਾਂ ਹੈ। ਇਸਦਾ ਤਲਾ ਤ੍ਰੈਬਾਹੀ, ਚੁਬਾਹੀਆ ਜਾਂ ਬਹੁਭੁਜ ਆਕਾਰ ਵਿੱਚ ਹੋ ਸਕਦਾ ਹੈ। ਪਿਰਾਮਿਡ ਆਕਾਰ ਦੀ ਸੰਰਚਨਾਂਵਾਂ ਦੀ ਵਿਸ਼ੇਸ਼ਤਾ ਇਹ ਹੈ ਕੀ ਇਸਦੇ ਭਾਰ ਦਾ ਅੰਸ਼ ਜ਼ਮੀਨ ਦੇ ਕੋਲ ਹੁੰਦਾ ਹੈ। ਇਸ ਕਾਰਣ ਪੁਰਾਤਨ ਸੱਭਿਅਤਾਂਵਾਂ ਵਿੱਚ ਇਸ ਵੰਡ ਨੂੰ ਮਜ਼ਬੂਤ ਇਮਾਰਤਾਂ ਬਣਾਉਣ ਲਈ ਵਰਤਿਆ ਜਾਂਦਾ ਸੀ। ਵਿਸ਼ਵ ਵਿੱਚ ਬਹੁਤ ਸੰਰਚਨਾਂਵਾਂ ਪਿਰਾਮਿਡ ਦੀ ਆਕਾਰ ਦੀ ਹੇਨ ਜਿੰਨਾ ਵਿੱਚ ਮਿਸਰ ਦੇ ਪਿਰਾਮਿਡ ਬਹੁਤ ਪ੍ਰਸਿਧ ਹੈ। ਮਿਸਰ ਦੇ ਪਿਰਾਮਿਡਾਂ ਦਾ ਨਿਰਮਾਣ ਉੱਥੋਂ ਦੇ ਸਮਰਾਟਾਂ ਦੇ ਮ੍ਰਿਤਕ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਹੋਇਆ ਸੀ। ਮਿਸਰ ਵਿੱਚ 138 ਪਿਰਾਮਿਡ ਹਨ, ਪਰ ਸਿਰਫ਼ ਗੀਜ਼ਾ ਦਾ ਗ੍ਰੇਟ ਪਿਰਾਮਿਡ ਹੀ ਪ੍ਰਾਚੀਨ ਵਿਸ਼ਵ ਦੇ 7 ਅਜੂਬਿਆਂ ਦੀ ਸੂਚੀ ਵਿੱਚ ਹੈ। ਇਸ ਦਾ ਨਿਰਮਾਣ ਕਰੀਬ 2560 ਸਾਲ ਈਸਾ ਪੂਰਵ ਮਿਸਰ ਦੇ ਸ਼ਾਸਕ ਖ਼ੁਫ਼ੂ ਦੇ ਚੌਥੇ ਵੰਸ਼ ਰਾਹੀਂ ਆਪਣੀ ਕਬਰ ਦੇ ਤੌਰ ’ਤੇ ਕਰਵਾਿੲਆ ਗਿਆ ਸੀ। ਇਸ ਨੂੰ ਬਣਾਉਣ ਵਿੱਚ ਕਰੀਬ 25 ਸਾਲ ਲੱਗੇ ਸਨ। ਇਸ ਦੀ ਲੰਬਾਈ 450 ਫੁੱਟ ਹੈ। ਜ਼ਮੀਨ ’ਤੇ ਇਸ ਰਾਹੀਂ ਘੇਰਿਆ ਗਿਆ ਖੇਤਰਫਲ 16 ਫੁੱਟਬਾਲ ਦੇ ਮੈਦਾਨਾਂ ਦੇ ਬਰਾਬਰ ਹੈ। ਇਸ ਨੂੰ 25 ਲੱਖ ਚੂਨਾ ਪੱਥਰਾਂ ਦੇ ਖੰਡਾਂ ਨਾਲ ਬਣਾਇਆ ਿਗਆ ਹੈ। ਵਿਗਿਆਨੀ ਹੁਣ ਤਕ ਇਹ ਨਹੀਂ ਸਮਝ ਸਕੇ ਕਿ ਐਨੇ ਵੱਡੇ ਪੱਥਰਾਂ ਨੂੰ 450 ਫੁੱਟ ਦੀ ਉੱਚਾਈ ਤਕ ਕਿਵੇਂ ਲਿਜਾਇਆ ਗਿਆ ਸੀ। ਇਹ ਵੀ ਇੱਕ ਹੈਰਾਨੀ ਵਾਲਾ ਤੱਥ ਹੈ ਕਿ ਇਸ ਨੂੰ ਸਿਰਫ਼ 30 ਸਾਲਾਂ ਵਿੱਚ ਿਕਵੇਂ ਬਣਾਇਆ ਗਿਆ ਸੀ। ਉਸ ਸਮੇਂ ਅਜਿਹੀ ਸੰਰਚਨਾ ਬਣਾਉਣੀ ਮੁਸ਼ਕਲ ਸੀ।

Thumb
ਪਿਰਾਮਿਡ ਦੇ ਅੰਦਰੂਨੀ ਸਤ੍ਹਾ ਦਾ ਢਾਚਾ
Thumb
ਮਹਾਨ ਸਫਿਨਕਸ ਅਤੇ ਪਿਰਾਮਿਡ
Remove ads

ਬਣਾਵਟ ਦੀ ਤਕਨੀਕਾਂ

Thumb
ਕੰਮ ਕਰਨ ਦਾ ਢੰਗ

ਪਿਰਾਮਿਡ ਨੂੰ ਬਣਾਉਣ ਲਈ ਵਿਸ਼ਾਲ ਮਾਤਰਾ ਵਿੱਚ ਪੱਥਰਾਂ ਦੀ ਢੋਆ-ਢੁਆਈ ਕਰਨੀ ਪੈਂਦੀ ਹੈ। ਪੱਥਰ ਜਾਂ ਬਲਾਕ ਇੱਕ ਥਾਂ ਤੋਂ ਦੂਜੀ ਥਾਂ ਲੱਕੜ ਦੀ ਰੇੜੀਆਂ ਦੇ ਨਾਲ ਪਹੁੰਚਾਏ ਜਾਂਦੇ ਸੀ। ਢੁਆਈ ਤੋਂ ਪਹਿਲਾਂ ਰੇਤ ਨੂੰ ਗਿੱਲਾ ਕਰ ਦਿੱਤਾ ਜਾਂਦਾ ਸੀ ਜਿਸ ਨਾਲ ਰੇਤ ਕੱਠੀ ਹੋਕੇ ਚਿਪਕ ਜਾਂਦੀ ਤੇ ਭਾਰੀ ਪੱਥਰਾਂ ਦੀ ਰੇੜੀ ਤੇ ਢੁਆਈ ਕਰਨੀ ਸੌਖੀ ਹੋ ਜਾਂਦੀ ਸੀ।[1][2]

ਮਿਸਰ ਦੇ ਪਿਰਾਮਿਡ

Thumb
ਦੱਖਣੀ ਪਠਾਰ ਤੋਂ ਪਿਰਾਮਿਡ ਦਾ ਦ੍ਰਿਸ਼
Thumb
ਗੀਜ਼ਾ ਦਾ ਨਕਸ਼ਾ
Thumb
ਗੀਜ਼ਾ ਪਿਰਾਮਿਡਾ ਦਾ ਅਸਮਾਨੀ ਦ੍ਰਿਸ਼

ਮਿਸਰ ਵਿੱਚ ਰਾਜੇ ਤੇ ਰਾਣੀਆਂ ਨੂੰ ਫ਼ਿਰਔਨ(pharaoh) ਆਖਿਆ ਜਾਂਦਾ ਸੀ ਜੋ ਕੀ ਪਥਰਾਂ ਦੇ ਬਣੇ ਵਿਸ਼ਾਲ ਪਿਰਾਮਿਡ ਵਿੱਚ ਦਫ਼ਨਾਏ ਜਾਂਦੇ ਸੀ। ਤੇ ਇੰਨਾ ਦੇ ਸ਼ਵ ਨੂੰ ਮਮੀ ਆਖਿਆ ਜਾਂਦਾ ਹੈ। ਇੰਨਾ ਦੇ ਸ਼ਵਾਂ ਦੇ ਨਾਲ ਖਾਣ-ਪੀਣ ਦਾ ਸਮਾਨ, ਕਪੜੇ, ਗਹਿਣੇ, ਬਰਤਨ, ਹਥਿਆਰ, ਜਾਨਵਰ, ਤੇ ਕਦੇ ਕਦੇ ਤਾਂ ਸੇਵਕਾਂ ਨੂੰ ਵੀ ਨਾਲ ਹੀ ਦਫ਼ਨਾ ਦਿੱਤਾ ਜਾਂਦਾ ਸੀ। ਪਿਰਾਮਿਡ ਫ਼ਿਰਔਨ ਮਕਬਰੇ ਲਈ ਖਾਸ ਤੌਰ ਤੇ ਬਨਾਏ ਜਾਂਦੇ ਸੀ ਜੋ ਕੀ ਬਹੁਤ ਮਜ਼ਬੂਤ ਸੀ ਤੇ ਅੱਜ ਵੀ ਮੌਜੂਤ ਹਨ। ਭਾਰਤ ਦੀ ਤਰਾਂ ਮਿਸਰ ਦੀ ਸੱਭਿਅਤਾਂ ਵੀ ਬਹੁਤ ਪੁਰਾਣੀ ਹੈ। ਮਿਸਰ ਵਿੱਚ 138 ਪਿਰਾਮਿਡ ਹਨ। ਸਬਤੋਂ ਪ੍ਰਾਚੀਨ ਪਿਰਾਮਿਡ ਸਟੈਪ ਪਿਰਾਮਿਡ ਹੈ ਜੋ ਕੀ ਕਾਇਰੋ, ਮਿਸਰ ਦੇ ਕੋਲ ਹੈ। ਇਹ ਸਮਰਾਟ ਦਜੋਸਰ ਲਈ ਹਜ਼ਾਰਾਂ ਸਾਲ ਪਹਿਲਾਂ ਬਣਾਇਆ ਗਿਆ ਸੀ। ਉਸ ਤੋਂ ਬਾਦ ਪਿਰਾਮਿਡ ਵੱਡੇ ਆਕਾਰ ਵਿੱਚ ਬਣਨ ਲੱਗ ਪਏ। ਸਬਤੋਂ ਵੱਡਾ ਪਿਰਾਮਿਡ ਗੀਜ਼ਾ ਦਾ "ਗ੍ਰੇਟ ਪਿਰਾਮਿਡ" ਹੈ। ਇਹ ਕਾਇਰੋ ਦੇ ਨਜ਼ਦੀਕ ਹੈ। ਇਹ ਫ਼ਿਰਔਨ ਖ਼ੁਫ਼ੂ ਨੇ ਬਣਵਾਇਆ ਸੀ। ਇਸਨੂੰ ਬਣਾਉਣ ਲਈ ਵੀਹ ਸਾਲ ਲੱਗ ਗਏ ਸੀ। ਗੀਜ਼ਾ ਦਾ ਇਹ ਪੁਰਾਤਨ ਪਿਰਾਮਿਡ ਦੁਨਿਆ ਦੇ ਸੱਤ ਅਚੰਭੇ ਦੀ ਸੂਚੀ ਵਿੱਚ ਮੌਜੂਦ ਹੈ। ਦੁਨਿਆ ਦੇ ਪੁਰਾਣੇ ਸੱਤ ਅਚੰਭੇ ਵਿੱਚੋਂ ਸਿਰਫ ਇੱਕ ਇਹੀ ਹੈ ਜਿਸਨੂੰ ਕਾਲ ਨੇ ਪ੍ਰਭਾਵਿਤ ਨਹੀਂ ਕਿੱਤਾ ਹੈ। ਲੋਕ ਸੋਚਦੇ ਸੀ ਕੀ ਪਿਰਾਮਿਡ ਗੁਲਾਮਾਂ ਦੁਆਰਾ ਬਣਾਏ ਜਾਂਦੇ ਸੀ ਪਰ ਹਾਲ ਹੀ ਦੇ ਸਬੂਤ ਸੁਝਾਅ ਦਿੰਦੇ ਹਨ ਕੀ ਪਿਰਾਮਿਡ ਬਣਾਉਣ ਵਾਲੇ ਮਜ਼ਦੂਰਾਂ ਦੀ ਖੂਬ ਸੇਵਾ ਕਿੱਤੀ ਜਾਂਦੀ ਤੇ ਦੌਲੱਤ ਪ੍ਰਦਾਨ ਕਿੱਤੀ ਜਾਂਦੀ ਸੀ। ਪਿਰਾਮਿਡ ਵਿੱਚ ਚੋਰਾਂ ਤੋਂ ਖ਼ਜ਼ਾਨੇ ਨੂੰ ਬਚਾਉਣ ਲਈ ਕੁੜਿੱਕੀ ਜਾਂ ਫੰਦੇ ਲਗਾਏ ਜਾਂਦੇ ਸੀ ਤੇ ਜੇ ਕੋਈ ਚੋਰ ਪਕੜਿਆ ਜਾਂਦਾ ਤਾਂ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। ਇੱਕ ਹਜ਼ਾਰ ਈਸਵੀ ਪੂਰਵ ਤੱਕ ਤਕਰੀਬਨ ਸਾਰੇ ਪਿਰਾਮਿਡਾਂ ਵਿਚੋਂ ਖ਼ਜ਼ਾਨਾ ਚੋਰੀ ਹੋ ਚੁੱਕਿਆ ਹੈ। ਪ੍ਰਾਚੀਨ ਮਿਸਰੀ ਮੰਨਦੇ ਸੀ ਕੀ ਮਿਸਰੀ ਫ਼ਿਰਔਨ ਦੀ ਆਤਮਾ ਨੂੰ ਸਵਰਗ ਪਹੂੰਚਾਣ ਲਈ ਪਿਰਾਮਿਡ ਇੱਕ ਤਰਾਂ ਦੀ ਸੀੜ੍ਹੀ ਦਾ ਕੰਮ ਕਰਦੇ ਸੀ।

ਹੋਰ ਜਾਣਕਾਰੀ Pharaoh, Ancient name ...
Remove ads

ਗੈਲਰੀ

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads