ਪੀਟਰ ਸੈਲਰਸ

From Wikipedia, the free encyclopedia

ਪੀਟਰ ਸੈਲਰਸ
Remove ads

ਪੀਟਰ ਸੈਲਰਸ, ਸੀਬੀਈ (ਜਨਮ ਰਿਚਰਡ ਹੈਨਰੀ ਸੈਲਰਸ; 8 ਸਤੰਬਰ 1925 – 24 ਜੁਲਾਈ 1980) ਇੱਕ ਅੰਗਰੇਜ਼ੀ ਫ਼ਿਲਮ ਅਦਾਕਾਰ, ਕਮੇਡੀਅਨ ਅਤੇ ਗਾਇਕ ਸੀ। ਉਸਨੇ ਬੀਬੀਸੀ ਕਾਮੇਡੀ ਲੜੀ ਦ ਗੂਨ ਸ਼ੋਅ ਵਿੱਚ ਕੰਮ ਕੀਤਾ ਸੀ। ਉਹ ਬਹੁਤ ਸਾਰੇ ਹਿੱਟ ਕੌਮਿਕ ਗੀਤਾਂ ਲਈ ਵਿਸ਼ਵਭਰ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਫ਼ਿਲਮ ਪਾਤਰਾਂ ਦੇ ਕਿਰਦਾਰਾਂ ਲਈ ਵੀ ਉਹ ਬਹੁਤ ਪ੍ਰਸਿੱਧ ਹੋਇਆ ਜਿਸ ਵਿੱਚ ਦ ਪਿੰਕ ਪੈਂਥਰ ਫ਼ਿਲਮ ਲ਼ੜੀ ਵਿੱਚ ਇੰਸਪੈਕਟਰ ਕਲੌਸ਼ੋ ਦਾ ਰੋਲ ਵੀ ਸ਼ਾਮਿਲ ਹੈ।

ਵਿਸ਼ੇਸ਼ ਤੱਥ ਪੀਟਰ ਸੈਲਰਸਸੀਬੀਈ, ਜੀਵਨ ਸਬੰਧੀ ਜਾਣਕਾਰੀ ...

ਉਸਦਾ ਜਨਮ ਪੋਰਟਸਮਾਊਥ ਵਿੱਚ ਹੋਇਆ ਸੀ। ਸੈਲਰਸ ਨੇ ਆਪਣੇ ਸਟੇਜੀ ਕੈਰੀਅਰ ਦੀ ਸ਼ੁਰੂਆਤ ਕਿੰਗਜ਼ ਥੀਏਟਰ, ਸਾਊਥਸੀ ਤੋਂ ਕੀਤੀ ਸੀ, ਜਦੋਂ ਉਹ ਦੋ ਹਫ਼ਤਿਆਂ ਦਾ ਹੀ ਸੀ। ਉਸਨੇ ਸਭ ਤੋਂ ਪਹਿਲਾਂ ਇੱਕ ਡਰਮਰ ਦੇ ਤੌਰ ਕੰਮ ਕੀਤਾ ਜਿਸ ਵਿੱਚ ਐਂਟਰਟੇਨਮੈਂਟਸ ਨੈਸ਼ਨਲਸ ਸਰਵਿਸ ਐਸੋਸੀਏਸ਼ਨ (ENSA) ਦੇ ਤੌਰ 'ਤੇ ਇੰਗਲੈਂਡ ਵਿੱਚ ਘੁੰਮਿਆ। ਉਸਨੇ ਰਾਲਫ ਰੀਡਰ ਦੇ ਗੈਂਗ ਸ਼ੋਅ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਨਕਲ ਅਤੇ ਇੰਮਪਰੋਵਾਈਸੇਸ਼ਨ ਤਕਨੀਕਾਂ ਵਿੱਚ ਬਹੁਤ ਸੁਧਾਰ ਕੀਤਾ। ਦੂਜੀ ਸੰਸਾਰ ਜੰਗ ਤੋਂ ਬਾਅਦ ਸੈਲਰਸ ਨੇ ਆਪਣੇ ਰੇਡੀਏ ਕੈਰੀਅਰ ਦੀ ਸ਼ੁਰੂਆਤ ਸ਼ੋਅਟਾਈਮ ਤੋਂ ਕੀਤੀ ਅਤੇ ਇਸ ਪਿੱਛੋਂ ਉਹ ਬੀਬੀਸੀ ਰੇਡੀਓ ਦੇ ਬਹੁਤ ਸਾਰੇ ਨਾਟਕਾਂ ਵਿੱਚ ਲਗਾਤਾਰ ਕੰਮ ਕਰਨ ਲੱਗ ਗਿਆ। 1950 ਦੇ ਪਹਿਲੇ ਸਾਲਾਂ ਦੌਰਾਨ, ਸੈਲਰਸ ਨੇ ਸਪਾਈਕ ਮਿਲੀਗਨ, ਹੈਰੀ ਸੇਕੌਂਬੇ ਅਤੇ ਮਾਈਕਲ ਬੈਨਟਾਈਮ ਦੇ ਨਾਲ ਮਿਲ ਕੇ ਬਹੁਤ ਸਫਲ ਰੇਡੀਓ ਲੜੀ ਦ ਗੂਨ ਸ਼ੋਅ ਵਿੱਚ ਕੰਮ ਕੀਤਾ ਜੋ ਕਿ 1960 ਵਿੱਚ ਖ਼ਤਮ ਹੋਈ ਸੀ।

ਸੈਲਰਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 1950 ਦੇ ਦਹਾਕੇ ਤੋਂ ਕੀਤੀ ਸੀ। ਭਾਵੇਂ ਉਸਦਾ ਬਹੁਤਾ ਕੰਮ ਕਾਮੇਡੀ ਵਾਲਾ ਹੁੰਦਾ ਸੀ ਜਿਸ ਵਿੱਚ ਮਿਲਟਰੀ ਦੇ ਅਫ਼ਸਰਾਂ ਜਾਂ ਪੁਲਿਸ ਵਾਲਿਆਂ ਦੀ ਪੈਰੋਡੀ ਕਰਦਾ ਸੀ, ਪਰ ਇਸ ਤੋਂ ਇਲਾਵਾ ਉਸਨੇ ਹੋਰ ਕਿਸਮਾਂ ਦੀਆਂ ਫ਼ਿਲਮਾਂ ਅਤੇ ਰੋਲ ਵੀ ਨਿਭਾਏ ਸਨ। ਉਸਦੀ ਕਲਾ ਦੀ ਡੂੰਘਾਈ ਨੂੰ ਬਹੁਤ ਸਾਰੀਆਂ ਵੱਖੋ-ਵੱਖ ਫ਼ਿਲਮਾਂ ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਆਈ ਐਮ ਆਲ ਰਾਈਟ ਜੈਕ (1959), ਸਟੈਨਲੀ ਕੁਬਰਿਕ ਦੀ ਲੋਲਿਤਾ (1962), ਡਾ. ਸਟ੍ਰੇਂਜਲਵ (1964), ਵਾਟਸ ਨਿਊ, ਪੂਸੀਕੈਟ? (1965), ਕਸੀਨੋ ਰੋਯਾਲ (1967), ਦ ਪਾਰਟੀ (1968), ਬੀਂਗ ਦੇਅਰ (1979) ਅਤੇ ਪਿੰਕ ਪੈਂਥਰ ਲੜੀ ਦੀਆਂ ਪੰਜ ਫ਼ਿਲਮਾਂ ਸ਼ਾਮਿਲ ਹਨ। ਸੈਲਰਸ ਆਪਣੀ ਪ੍ਰਤਿਭਾ ਕਰਕੇ ਉਹ ਬਹੁਤ ਸਾਰੇ ਕੌਮਿਕ ਕਿਰਦਾਰਾਂ ਵਿੱਚ ਆਪਣੀ ਆਵਾਜ਼ ਕਰਕੇ ਬੜੀ ਅਸਾਨੀ ਨਾਲ ਰੋਲ ਕਰ ਦਿੰਦਾ ਸੀ। ਇਸ ਤੋਂ ਇਲਾਵਾ ਉਸਨੇ ਇੱਕੋ ਫ਼ਿਲਮ ਵਿੱਚ ਵੱਖ-ਵੱਖ ਰੋਲ ਵੀ ਕੀਤੇ। ਵਿਅੰਗ ਅਤੇ ਬਲੈਕ ਕਾਮੇਡੀ ਉਸਦੀਆਂ ਫ਼ਿਲਮਾਂ ਦੀ ਮੁੱਖ ਖ਼ਾਸੀਅਤ ਹੁੰਦੀ ਸੀ ਅਤੇ ਉਸਦੇ ਪ੍ਰਦਰਸ਼ਨ ਨੇ ਆਉਣ ਵਾਲੇ ਕਾਮੇਡੀਅਨਾਂ ਦੇ ਬਹੁਤ ਪ੍ਰਭਾਵ ਪਾਇਆ। ਸੈਲਰ ਨੂੰ ਤਿੰਨ ਵਾਰ ਅਕਾਦਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ "ਡਾ. ਸਟ੍ਰੇਂਜਲਵ" ਅਤੇ "ਬੀਂਗ ਦੇਅਰ" ਲਈ ਦੋ ਵਾਰ ਸਭ ਤੋਂ ਵਧੀਆ ਅਦਾਕਾਰ ਲਈ ਅਕਾਦਮੀ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਅਤੇ ਇੱਕ ਵਾਰ ਲਘੂ ਫ਼ਿਲਮ ਲਈ ਇਹਨਾਂ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਸਨੇ "ਆਈ ਐਮ ਆਲ ਰਾਈਟ ਜੈਕ" ਫ਼ਿਲਮ ਅਤੇ ਮੂਲ "ਪਿੰਕ ਪੈਂਥਰ" ਫ਼ਿਲਮ ਲਈ ਦੋ ਵਾਰ ਬਾਫ਼ਟਾ ਅਵਾਰਡ ਜਿੱਤਿਆ ਅਤੇ ਉਸਨੂੰ ਸਭ ਤੋਂ ਅਦਾਕਾਰ ਲਈ ਦੋ ਵਾਰ ਨਾਮਜ਼ਦਗੀ ਵੀ ਮਿਲੀ। 1980 ਵਿੱਚ ਉਸਨੂੰ "ਬੀਂਗ ਦੇਅਰ" ਫ਼ਿਲਮ ਗੋਲਡਨ ਗਲੋਬ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਟਰਨਰ ਕਲਾਸਿਕ ਮੂਵੀਜ਼ ਦੇ ਅਨੁਸਾਰ "ਸੈਲਰਸ ਪਿਛਲੀ 20ਵੀਂ ਸ਼ਤਾਬਦੀ ਦੇ ਸਭ ਤੋਂ ਸੰਪੂਰਨ ਅਦਾਕਾਰਾਂ ਵਿੱਚੋਂ ਇੱਕ ਸੀ।"[1]

ਆਪਣੇ ਨਿੱਜੀ ਜੀਵਨ ਵਿੱਚ, ਸੈਲਰਸ ਬਹੁਤ ਸਾਰੀਆਂ ਪਰੇਸ਼ਾਨੀਆਂ ਅਤੇ ਅਸੁਰੱਖਿਆਵਾਂ ਨਾਲ ਜੂਝਦਾ ਰਿਹਾ ਸੀ। ਇੱਕ ਪੇਚੀਦਾ ਸ਼ਖਸ਼ੀਅਤ ਦੇ ਤੌਰ 'ਤੇ ਉਹ ਕਹਿੰਦਾ ਸੀ ਕਿ ਉਸਨੂੰ ਉਸਦੇ ਨਿਭਾਏ ਗਏ ਕਿਰਦਾਰਾਂ ਦੇ ਬਾਹਰ ਕੋਈ ਨਹੀਂ ਜਾਣਦਾ। ਉਸ ਰਵੱਈਆ ਅਕਸਰ ਖਿਝਾਊ ਅਤੇ ਅਣਮਨੁੱਖੀ ਹੁੰਦਾ ਸੀ, ਅਤੇ ਉਹ ਆਮ ਹੀ ਡਾਇਰੈਕਟਰਾਂ ਅਤੇ ਸਾਥੀ ਕਲਾਕਾਰਾਂ ਨਾਲ ਲੜ ਪੈਂਦਾ ਸੀ, ਖ਼ਾਸ ਕਰਕੇ 1970 ਦੇ ਦਹਾਕੇ ਦੇ ਅੱਧ ਵਿੱਚ ਜਦੋਂ ਉਸਦੀ ਸਰੀਰਕ ਅਤੇ ਦਿਮਾਗੀ ਸਿਹਤ ਸ਼ਰਾਬ ਅਤੇ ਨਸ਼ਿਆਂ ਕਰਕੇ ਬਹੁਤ ਜ਼ਿਆਦਾ ਵਿਗੜ ਗਈ ਸੀ। ਸੈਲਰਸ ਦਾ ਵਿਆਹ ਚਾਰ ਵਾਰ ਹੋਇਆ ਸੀ, ਪਹਿਲੇ ਦੋ ਵਿਆਹਾਂ ਤੋਂ ਉਸਦੇ ਤਿੰਨ ਬੱਚੇ ਸਨ। 1980 ਵਿੱਚ, 54 ਸਾਲਾਂ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਉਸਦੀ ਮੌਤ ਹੋ ਗਈ ਸੀ। ਅੰਗਰੇਜ਼ੀ ਫ਼ਿਲਮਕਾਰ ਬੌਲਟਿੰਗ ਭਰਾਵਾਂ ਨੇ ਸੈਲਰਸ ਨੂੰ ਚਾਰਲੀ ਚੈਪਲਿਨ ਤੋਂ ਬਾਅਦ ਦੇਸ਼ ਦੇ ਸਭ ਤੋਂ ਬਿਹਤਰੀਨ ਕਾਮੇਡੀ ਕਲਾਕਾਰਾਂ ਵਿੱਚੋਂ ਇੱਕ ਕਿਹਾ ਸੀ।

Remove ads

ਫ਼ਿਲਮ ਨਾਮਜ਼ਦਗੀਆਂ ਅਤੇ ਹੋਰ ਕੰਮ

ਹੋਰ ਜਾਣਕਾਰੀ ਫ਼ਿਲਮ, ਸਾਲ ...
Remove ads

ਹਵਾਲੇ

ਬਾਹਰਲੇ ਲਿੰਕ

Loading related searches...

Wikiwand - on

Seamless Wikipedia browsing. On steroids.

Remove ads