ਪੀਲੂ (ਰਾਗ)

From Wikipedia, the free encyclopedia

Remove ads

ਰਾਗ ਪੀਲੂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਤੇ ਮਧੁਰ ਰਾਗ ਹੈ। ਇਹ ਜਿਆਦਾਤਰ ਹਲਕੇ-ਕਲਾਸੀਕਲ ਰੂਪਾਂ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਥੁਮਰੀਸ

ਰਾਗ ਪੀਲੂ ਦੀ ਸੰਖੇਪ ਜਾਣ-ਪਛਾਣ

ਸੁਰ ਅਰੋਹ 'ਚ ਰਿਸ਼ਭ ਤੇ ਧੈਵਤ ਵਰਜਿਤ।

ਅਵਰੋਹ 'ਚ ਦੋਂਵੇਂ ਗੰਧਾਰ,ਦੋਂਵੇਂ ਧੈਵਤ ਅਤੇ ਦੋਂਵੇਂ ਨਿਸ਼ਾਦ। ਬਾਕੀ ਸਾਰੇ ਸੁਰ ਸ਼ੁੱਧ।

ਜਾਤੀ ਔਡਵ-ਸੰਪੂਰਣ
ਥਾਟ ਕਾਫੀ
ਵਾਦੀ-ਸੰਵਾਦੀ ਗੰਧਾਰ-ਨਿਸ਼ਾਦ
ਸਮਾਂ ਦਿਨ ਦਾ ਤੀਜਾ ਪਹਿਰ
ਠੇਹਿਰਾਵ ਦੇ ਸੁਰ ਸ,ਗ,ਪ,ਨੀ-ਨੀ,,ਗ
ਮੁੱਖ ਅੰਗ ਗ ਮ ਪ ਨੀ ਸੰ ; ਨੀ ਧ ਪ  ; ਮ ਪ ਨੀ  ; ਮ ਰੇ ਸ ;ਪ ਰੇ ਸ ; ਪ ਰੇ ਸ;ਨੀ;ਸ ਰੇ ਸ
ਅਰੋਹ ਨੀ(ਮੰਦਰ)ਸ ਗ ਮ ਪ ਨੀ ਸੰ
ਅਵਰੋਹ ਸੰ ਨੀ ਧ ਪ,ਗ ਮ - ਰੇ ਸ

ਰਾਗ ਪੀਲੂ ਦੀ ਖਾਸਿਅਤ-

  • ਰਾਗ ਪੀਲੂ ਵਿੱਚ ਕਦੀ ਕਦੀ ਕਈਆਂ ਰਾਗਾਂ ਦੀ ਝਲਕ ਦਿਖਦੀ ਹੈ ਜਿਸ ਕਰਕੇ ਇਸ ਨੂੰ ਸੰਕੀਰਣ ਜਾਤੀ ਦਾ ਰਾਗ ਕਿਹਾ ਜਾਂਦਾ ਹੈ।
  • ਰਾਗ ਪੀਲੂ ਚੰਚਲ ਅਤੇ ਸਿੰਗਾਰ ਸੁਭਾ ਦਾ ਰਾਗ ਹੈ।ਇਸ ਰਾਗ ਵਿੱਚ ਠੁਮਰੀ, ਟੱਪਾ. ਭਜਨ ਆਦਿ ਗਾਏ ਜਾਂਦੇ ਹ੍ਨ।
  • ਚੰਚਲ ਸੁਭਾ ਦਾ ਹੋਣ ਕਰਕੇ ਰਾਗ ਪੀਲੂ ਵਿੱਚ ਧ੍ਰੁਪਦ ਸੁਣਨ ਨੂੰ ਨਹੀ ਮਿਲਦਾ।
  • ਰਾਗ ਪੀਲੂ ਬਹੁਤ ਹੀ ਪ੍ਰਚਲਿਤ ਅਤੇ ਮਨ ਭਾਉਂਦਾ ਰਾਗ ਹੈ।
  • ਰਾਗ ਪੀਲੂ ਪੁਰਵਾੰਗ ਵਾਦੀ ਰਾਗ ਹੈ। ਇਸ ਵਿੱਚ ਮੰਦਰ ਸਪਤਕ ਦਾ ਚਲਣ ਬਹੁਤ ਸੁਵਿਧਾਜਨਕ ਹੁੰਦਾ ਹੈ।
  • ਬੇਸ਼ਕ ਰਾਗ ਪੀਲੂ ਦੀ ਜਾਤੀ ਔਡਵ-ਸੰਪੂਰਨ ਹੈ ਪਰ ਅਰੋਹ ਵਿੱਚ ਸੱਤੇ ਸੁਰਾਂ ਦਾ ਪ੍ਰਯੋਗ ਵਕ੍ਰ ਰੂਪ ਵਿੱਚ ਹੁੰਦਾ ਹੈ।
  • ਬੇਸ਼ਕ ਇਸ ਰਾਗ ਨੂੰ ਗਾਉਣ-ਵਜਾਉਣ ਦਾ ਸਮਾਂ ਦਿਨ ਦਾ ਤੀਜਾ ਪਹਿਰ ਹੈ ਪਰ ਇਹ ਇੰਨਾ ਮਨਭਾਉਂਦਾ ਤੇ ਪ੍ਰਚਲਿਤ ਰਾਗ ਹੈ ਕਿ ਇਸ ਨੂੰ ਕਦੀਂ ਵੀ ਗਾਇਆ-ਵਜਾਇਆ ਜਾ ਸਕਦਾ ਹੈ।
  • ਪ,ਨੀ(ਮਨ੍ਦ੍ਤਰ) ਸ , ਰੇ ਸ,ਨੀ(ਮੰਦਰ) ;ਨੀ (ਮੰਦਰ) ਸ -ਇਹ ਸੁਰ ਸੰਗਤੀ ਰਾਗ ਪੀਲੂ ਦਾ ਪੂਰਾ ਸਰੂਪ ਦਿਖਾਂਦੀ ਹੈ।
  • ਰਾਗ ਪੀਲੂ 'ਚ ਫਿਲਮੀ ਗਾਨੇ ਬਹੁਤ ਸੁਰ ਬੱਧ ਕੀਤੇ ਗਏ ਹਨ।
ਹੋਰ ਜਾਣਕਾਰੀ ਗੀਤ, ਫਿਲਮ/ਸਾਲ ...
Remove ads
Loading related searches...

Wikiwand - on

Seamless Wikipedia browsing. On steroids.

Remove ads