ਪੀਸਾ ਦੀ ਮੀਨਾਰ

From Wikipedia, the free encyclopedia

ਪੀਸਾ ਦੀ ਮੀਨਾਰ
Remove ads

ਪੀਸਾ ਦੀ ਝੁਕੀ ਹੋਈ ਮੀਨਾਰ (ਅੰਗ੍ਰੇਜ਼ੀ ਵਿੱਚ Leaning Tower of Pisa ਜਾਂ The Tower of Pisa ਅਤੇ ਇਤਾਲਵੀ ਵਿੱਚ Torre pendente di Pisa ਜਾਂ La Torre di Pisa) ਇਟਲੀ ਦੇ ਪੀਸਾ ਸ਼ਹਿਰ ਵਿੱਚ ਸਥਿਤ ਹੈ। ਇਸ ਦੀ ਝੁਕੇ ਹਏ ਪਾਸੇ ਦੀ ਉਚਾਈ 55.86 ਮੀਟਰ ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਚੋਟੀ ਤੇ 2.48 ਮੀਟਰ ਹੈ। ਇਸ ਦਾ ਭਾਰ 14,500 ਮੇਟਰੀਕ ਟਨ ਅਤੇ 294 ਪੌੜੀਆਂ ਹਨ। ਇਹ 3.97 ਡਿਗਰੀ ਝੁਕੀ ਹੋਈ ਹੈ।[1] ਇਸ ਦਾ ਮਤਲਬ ਇਹ ਹੈ, ਕਿ ਜੇ ਇਹ ਮਿਨਾਰ ਦੀ ਸਿਧਾ ਹੁੰਦਾ ਤਾਂ ਇਸ ਦੀ ਉਚਾਈ 3.9 ਮੀਟਰ ਹੋਰ ਹੁੰਦੀ।[2]

Thumb
ਪੀਸਾ ਦੀ ਝੁਕੀ ਮੀਨਾਰ
Remove ads

ਨਿਰਮਾਣ

ਇਸ ਮੀਨਾਰ ਦਾ ਨਿਰਮਾਣ ਵੋਨੇਤਰੋ ਪਿਸਾਨੋ ਨੇ 1173 'ਚ ਸ਼ੁਰੂ ਕਰਵਾਇਆ ਸੀ ਅਤੇ 1350 'ਚ (177 ਸਾਲ ਬਾਅਦ) ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ। 1178 'ਚ ਜਦੋਂ ਤੀਜ਼ੀ ਮੰਜਲ ਬਣ ਰਹੀ ਸੀ ਤਾਂ ਇਹ ਅਚਾਨਕ ਝੁਕ ਗਈ। ਇਸ ਦੇ ਝੁਕਣ ਦਾ ਕਾਰਨ ਨੀਂਹਾਂ ਦਾ ਸਿਰਫ 3 ਮੀਟਰ ਚੌੜਾ ਹੋਣਾ ਅਤੇ ਢਿਲੀ ਅਤੇ ਡੋਲਵੀਂ ਜ਼ਮੀਨ ਸੀ। ਇਸ ਤੋਂ ਬਾਅਦ, ਪੀਸਾ ਵਾਸੀਆਂ ਦਾ ਨਾਲ ਦੇ ਇਲਾਕਿਆਂ ਦੇ ਨਾਲ ਲਗਾਤਾਰ ਜੰਗ ਕਰਕੇ, ਮੀਨਾਰ ਦਾ ਨਿਰਮਾਣ ਲਗ ਭਗ ਸੈਂਕੜੇ ਸਾਲ ਬੰਦ ਰਿਹਾ। 1272 ਵਿੱਚ ਇਸ ਦਾ ਨਿਰਮਾਣ ਫਿਰ ਸ਼ੁਰੂ ਹੋਇਆ। ਹੋਰ ਮੰਜ਼ਲਾਂ ਨੂੰ ਇੱਕ ਪਾਸੇ ਤੋਂ ਉਚਾ ਬਣਾਇਆ ਗਿਆ।

Remove ads

ਤਸਵੀਰਾਂ

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads