ਪੀ ਕੱਕਨ

ਭਾਰਤੀ ਸਿਆਸਤਦਾਨ From Wikipedia, the free encyclopedia

Remove ads

ਪੀ ਕੱਕਨ (18 ਜੂਨ 1908 – 23 ਦਸੰਬਰ 1981) ਇੱਕ ਭਾਰਤੀ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਆ ਸੀ ਜੋ ਭਾਰਤ ਦੀ ਸੰਵਿਧਾਨ ਸਭਾ ਦੇ ਮੈਂਬਰ, ਪਾਰਲੀਮੈਂਟ ਮੈਂਬਰ, ਤਾਮਿਲਨਾਡੂ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ 1957 ਅਤੇ 1967 ਦਰਮਿਆਨ ਸਾਬਕਾ ਮਦਰਾਸ ਰਾਜ ਵਿੱਚ ਕਾਂਗਰਸ ਸਰਕਾਰਾਂ ਦੇ ਵੱਖੋ-ਵੱਖ ਮੰਤਰੀਆਂ ਦੇ ਅਹੁਦਿਆਂ ਤੇ ਕੰਮ ਕੀਤਾ। 

ਵਿਸ਼ੇਸ਼ ਤੱਥ ਪੀ ਕੱਕਨ, ਗ੍ਰਹਿ ਮਾਮਲਿਆਂ ਦਾ ਮੰਤਰੀ (ਮਦਰਾਸ ਰਾਜ) ...
Remove ads

ਸ਼ੁਰੂ ਦਾ ਜੀਵਨ

ਕੱਕਨ ਦਾ ਜਨਮ 18 ਜੂਨ 1908 ਨੂੰ ਮਦਰਾਸ ਪ੍ਰੈਜ਼ੀਡੈਂਸੀ ਦੇ ਮਦੁਰਾਈ ਜ਼ਿਲ੍ਹੇ ਵਿੱਚ ਮੇਲੂਰ ਤਾਲੂ ਵਿੱਚ ਥੰਬਾਈਪੱਟੀ ਨਾਮਕ ਇੱਕ ਪਿੰਡ ਦੇ ਇੱਕ ਤਾਮਿਲ ਪਰਿਵਾਰ ਵਿੱਚ ਹੋਇਆ ਸੀ।[1] ਉਸ ਦਾ ਪਿਤਾ ਪੂਸਾਰੀ ਕੱਕਨ ਪਿੰਡ ਦੇ ਮੰਦਰ ਵਿੱਚ ਇੱਕ ਪੁਜਾਰੀ ਸੀ।[2]

ਭਾਰਤ ਦੀ ਆਜ਼ਾਦੀ ਦੀ ਲਹਿਰ

ਆਪਣੇ ਜੀਵਨ ਵਿੱਚ ਇੱਕ ਸ਼ੁਰੂਆਤੀ ਪੜਾਅ ਤੇ ਹੀ ਕੱਕਨ ਆਜ਼ਾਦੀ ਅੰਦੋਲਨ ਵਿੱਚ ਖਿੱਚਿਆ ਗਿਆ ਸੀ। ਸਕੂਲ ਵਿੱਚ ਹੁੰਦਿਆਂ ਹੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਜਦੋਂ ਰਾਜ ਸਰਕਾਰ ਨੇ 1939 ਵਿੱਚ ਮੰਦਰ ਐਂਟਰੀ ਪ੍ਰਮਾਣਿਕਤਾ ਅਤੇ ਮੁਆਵਜ਼ੇ ਦਾ ਐਕਟ ਪੇਸ਼ ਕੀਤਾ, ਜਿਸ ਨੇ ਪਰਾਈਯਾਰ ਅਤੇ ਸ਼ਨਾਰਾਂ ਦੇ ਮੰਦਰਾਂ ਵਿੱਚ ਦਾਖਲ ਹੋਣ ਤੋਂ ਪਾਬੰਦੀਆਂ ਨੂੰ ਹਟਾ ਦਿੱਤਾ, ਕੱਕਨ ਨੇ ਮਦੁਰਾਈ ਵਿਖੇ ਮੰਦਰ ਦਾ ਸੰਚਾਲਨ ਕੀਤਾ। ਉਸ ਨੇ ਭਾਰਤ ਛੱਡੋ ਮੁਹਿੰਮ ਵਿੱਚ ਵੀ ਹਿੱਸਾ ਲਿਆ ਅਤੇ ਉਸ ਨੂੰ ਅਲੀਪੋਰ ਜੇਲ੍ਹ ਭੇਜਿਆ ਗਿਆ। 1946 ਵਿਚ, ਉਹ ਸੰਵਿਧਾਨ ਸਭਾ ਲਈ ਚੁਣਿਆ ਗਿਆ ਸੀ [3] ਅਤੇ 1946 ਤੋਂ 1950 ਤਕ ਸੇਵਾ ਕੀਤੀ।.

Remove ads

ਆਜ਼ਾਦ ਭਾਰਤ ਦੀ ਰਾਜਨੀਤੀ 

ਕੱਕਨ 1952 ਤੋਂ 1957 ਤੱਕ ਲੋਕ ਸਭਾ ਮੈਂਬਰ ਰਿਹਾ।[4] ਜਦੋਂ ਕੇ. ਕਾਮਰਾਜ ਨੇ ਤਾਮਿਲਨਾਡੂ ਦੀ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤਾਂ ਕਿ ਮਦਰਾਸ ਰਾਜ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਜਾ ਸਕੇ, ਕੱਕਨ ਨੂੰ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਪ੍ਰਧਾਨ ਚੁਣ ਲਿਆ ਗਿਆ।[5][6][7] 1957 ਦੀਆਂ ਚੋਣਾਂ ਦੇ ਬਾਅਦ ਜਦੋਂ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਮਦਰਾਸ ਰਾਜ ਵਿੱਚ ਸੱਤਾ ਵਿੱਚ ਦੁਬਾਰਾ ਚੁਣਿਆ ਗਿਆ ਸੀ, ਤਾਂ ਕੱਕਨ ਨੇ 13 ਅਪ੍ਰੈਲ 1957 ਨੂੰ ਲੋਕ ਨਿਰਮਾਣ ਮੰਤਰੀ (ਬਿਜਲੀ ਨੂੰ ਛੱਡ ਕੇ), ਹਰੀਜਨ ਵੈਲਫੇਅਰ, ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਮੰਤਰੀ ਵਜੋਂ ਸਹੁੰ ਚੁਕੀ ਸੀ।[8][9] 13 ਮਾਰਚ 1962 ਤੋਂ 3 ਅਕਤੂਬਰ 1963 ਤਕ, ਕੱਕਨ ਨੇ ਖੇਤੀਬਾੜੀ ਮੰਤਰੀ ਵਜੋਂ ਸੇਵਾ ਨਿਭਾਈ। 24 ਅਪ੍ਰੈਲ 1962 ਨੂੰ, ਉਹਨਾਂ ਨੂੰ ਵਣਜ ਸਲਾਹਕਾਰ ਕਮੇਟੀ ਦੇ ਮੈਂਬਰ  [10] ਅਤੇ 3 ਅਕਤੂਬਰ 1963 ਨੂੰ ਗ੍ਰਹਿ ਮੰਤਰੀ ਦੇ ਤੌਰ 'ਤੇ ਨਿਯੁਕਤ ਕੀਤਾ ਗਿਆ। ਅਤੇ 1967 ਤੱਕ ਸੇਵਾ ਕੀਤੀ ਜਦੋਂ ਭਾਰਤੀ ਰਾਸ਼ਟਰੀ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ ਸੀ।[11]

ਨੋਟਸ

Loading related searches...

Wikiwand - on

Seamless Wikipedia browsing. On steroids.

Remove ads