ਪੂਨਮ ਸਿਨਹਾ

From Wikipedia, the free encyclopedia

ਪੂਨਮ ਸਿਨਹਾ
Remove ads

ਪੂਨਮ ਸਿਨਹਾ ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ, ਜੋ ਕਿ ਖ਼ਾਸ ਕਰਕੇ ਹਿੰਦੀ ਸਿਨੇਮਾ ਵਿੱਚ ਆਪਣੇ ਕੋਮਲ ਨਾਮ ਕਰਕੇ ਜਾਣੀ ਜਾਂਦੀ ਹੈ। ਉਹ ਸਾਬਕਾ ਮਿਸ ਯੰਗ ਇੰਡੀਆ (1968) ਵੀ ਹੈ ਅਤੇ ਉਸਨੇ ਦੋ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ ਹੈ।[1]

ਵਿਸ਼ੇਸ਼ ਤੱਥ ਪੂਨਮ ਸਿਨਹਾ, ਜਨਮ ...
Remove ads

ਨਿੱਜੀ ਜ਼ਿੰਦਗੀ ਅਤੇ ਪਰਿਵਾਰ

ਉਹ ਭਾਰਤੀ ਫ਼ਿਲਮੀ ਅਦਾਕਾਰ ਅਤੇ ਰਾਜਨੀਤੀਵਾਨ ਸ਼ਤਰੁਘਨ ਸਿਨਹਾ ਦੀ ਪਤਨੀ ਹੈ। ਪੂਨਮ ਸਿਨਹਾ ਨੇ ਬੰਬੇ ਯੂਨੀਵਰਸਿਟੀ ਤੋਂ ਅੰਗਰੇਜ਼ੀ ਦੀ ਐੱਮ.ਏ. ਕੀਤੀ ਹੋਈ ਹੈ। ਉਹ ਸੋਨਾਕਸ਼ੀ ਸਿਨਹਾ, ਲਵ ਸਿਨਹਾ ਅਤੇ ਕੁਸ਼ ਸਿਨਹਾ ਦੀ ਮਾਂ ਹੈ।[2][3]

ਕੈਰੀਅਰ

ਉਸ ਨੂੰ ਆਪਣੀਆਂ ਸਾਰੀਆਂ ਫ਼ਿਲਮਾਂ ਜਿਗਰੀ ਦੋਸਤ, ਦਿਲ ਦੀਵਾਨਾ ਅਤੇ ਹੋਰ ਵਿੱਚ ਬਤੌਰ ਹੀਰੋਇਨ ਕੋਮਲ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ ਸੀ। ਉਸ ਨੂੰ ਸ਼ਤਰੂਘਨ ਸਿਨਹਾ ਨਾਲ ਫ਼ਿਲਮ "ਸਬਕ" (1973) ਵਿੱਚ ਕਾਸਟ ਕੀਤਾ ਗਿਆ ਸੀ।

ਬਾਅਦ ਵਿੱਚ ਦੋਵਾਂ ਨੇ 1980 ਵਿੱਚ ਵਿਆਹ ਕਰਵਾ ਲਿਆ। ਦੋਵੇਂ ਪਹਿਲਾਂ ਰੇਲ-ਯਾਤਰਾ ਦੌਰਾਨ ਮਿਲੇ ਸਨ।[4] ਉਸ ਦੇ ਵਿਆਹ ਤੋਂ ਬਾਅਦ, ਉਸ ਨੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਆਪਣੇ ਅਦਾਕਾਰੀ ਕੈਰੀਅਰ ਨੂੰ ਵੱਡੇ ਪੱਧਰ 'ਤੇ ਛੱਡ ਦਿੱਤਾ। ਤੀਹ ਸਾਲਾਂ ਦੇ ਲੰਬੇ ਵਕਫ਼ੇ ਬਾਅਦ, ਉਸ ਨੇ ਫ਼ਿਲਮ ਜੋਧਾ ਅਕਬਰ (2008)) ਵਿੱਚ ਮੱਲਿਕਾ ਹਮੀਦਾ ਬਾਨੋ ਬੇਗਮ - ਫ਼ਿਲਮ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੁਆਰਾ ਨਿਰਦੇਸ਼ਤ ਅਤੇ ਅਭਿਨੇਤਾ ਰਿਤਿਕ ਰੌਸ਼ਨ, ਦੁਆਰਾ ਬਣਾਈ ਗਈ, ਸਮਰਾਟ ਅਕਬਰ ਦੀ ਮਾਂ, ਦੀ ਭੂਮਿਕਾ ਨਿਭਾਈ।

Remove ads

ਰਾਜਨੀਤੀ

16 ਅਪ੍ਰੈਲ, 2019 ਨੂੰ, ਉਹ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋਈ, ਜਦਕਿ ਉਸ ਦਾ ਪਤੀ ਸ਼ਤਰੂਘਨ ਸਿਨਹਾ ਭਾਜਪਾ ਤੋਂ ਅਸਤੀਫਾ ਦੇਣ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਹ ਲਖਨਊ ((ਲੋਕ ਸਭਾ ਹਲਕੇ) ਤੋਂ ਰਾਜਨਾਥ ਸਿੰਘ ਤੋਂ ਲੋਕ ਸਭਾ ਚੋਣ ਹਾਰ ਗਈ।[5] She lost the Loksabha election to Rajnath Singh from Lucknow (Lok Sabha constituency).[6]

ਫ਼ਿਲਮੀ ਜੀਵਨ

  • ਜਿਗਰੀ ਦੋਸਤ (1968)
  • ਆਦਮੀ ਔਰ ਇਨਸਾਨ (1969)
  • ਆਗ ਔਰ ਦਾਗ (1970)
  • ਸਬਕ (1973)
  • ਸ਼ੈਤਾਨ (1974)
  • ਦਿਲ ਦੀਵਾਨਾ (1974)
  • ਡਰੀਮ ਗਰਲ (1977)
  • ਮਿੱਤਰ, ਮਾਈ ਫ਼ਰੈਂਡ (2002)
  • ਯੋਧਾ ਅਕਬਰ (2008)
ਨਿਰਮਾਤਾ ਵਜੋਂ
  • ਪ੍ਰੇਮ ਗੀਤ (1981) (ਸਹਾਇਕ ਨਿਰਮਾਤਾ)
  • ਮੇਰਾ ਦਿਲ ਲੇਕੇ ਦੇਖੋ (2006)

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads