ਪ੍ਰਜਨਨ

From Wikipedia, the free encyclopedia

ਪ੍ਰਜਨਨ
Remove ads

ਪ੍ਰਜਨਨ (ਜਾਂ ਪ੍ਰਸਵ) ੳਹ ਜੈਵਿਕ ਪਰਿਕਿਰਿਆ ਹੈ ਜਿਸ ਰਾਹੀਂ ਵੱਖ ਵੱਖ ਜੀਵਾਂਂ ਦੁਆਰਾ ਸੰਤਾਨ ਦੀ ਉਤਪੱਤੀ ਕੀਤੀ ਜਾਦੀ ਹੈ। ਪ੍ਰਜਨਨ ਸਾਰੇ ਗਿਆਤ ਜੀਵਨ ਦੀ ਇੱਕ ਮੁੱਢਲੀ ਵਿਸ਼ੇਸ਼ਤਾ ਹੈ ਅਤੇ ਹਰ ਇੱਕ ਜੀਵ ਦਾ ਜੀਵਨ ਪ੍ਰਜਨਨ ਦਾ ਨਤੀਜਾ ਹੈ। ਪ੍ਰਜਨਨ ਦੇ ਗਿਆਤ ਤਰੀਕਿਆ ਨੂੰ ਮੋਟੇ ਤੌਰ ਉੱਤੇ ਦੋ ਮੁੱਖ ਸਮੂਹ ਯੋਨ ਅਤੇ ਅਲੈਂਗਿਕ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ।

Thumb
ਚਮਤਕਾਰੀ ਪੱਤੇ ਦੇ ਪੌਦੇ (ਕਲੈਂਚੋਏ ਪਿੰਨਾਟਾ) ਦੇ ਪੱਤੇ ਦੇ ਹਾਸ਼ੀਏ ਦੇ ਨਾਲ ਨਵੇਂ ਵਿਅਕਤੀਆਂ ਦਾ ਉਤਪਾਦਨ। ਸਾਹਮਣੇ ਛੋਟਾ ਪੌਦਾ ਲਗਭਗ 1 ਸੈਂਟੀਮੀਟਰ (0.4 ਇੰਚ) ਲੰਬਾ ਹੁੰਦਾ ਹੈ। "ਵਿਅਕਤੀਗਤ" ਦੀ ਧਾਰਨਾ ਸਪੱਸ਼ਟ ਤੌਰ 'ਤੇ ਇਸ ਅਲੌਕਿਕ ਪ੍ਰਜਨਨ ਪ੍ਰਕਿਰਿਆ ਦੁਆਰਾ ਖਿੱਚੀ ਗਈ ਹੈ।

ਅਲੈਂਗਿਕ ਪ੍ਰਜਨਨ ਵਿੱਚ, ਕੋਈ ਜੀਵ ਆਪਣੀ ਪ੍ਰਜਾਤੀ ਦੇ ਕਿਸੇ ਦੂਸਰੇ ਜੀਵ ਦੀ ਭਾਗੀਦਾਰੀ ਦੇ ਬਿਨਾਂ ਜਨਨ ਕਰ ਸਕਦੇ ਹਨ। ਬੈਕਟੀਰੀਆ ਕੋਸ਼ਿਕਾ ਦਾ ਦੋ ਸੰਤਾਨ ਕੋਸ਼ਿਕਾਵਾਂ ਵਿੱਚ ਵਿਭਾਜਨ ਅਲੈਂਗਿਕ ਪ੍ਰਜਨਨ ਦਾ ਇੱਕ ਉਦਾਹਰਨ ਹੈ। ਅਲੈਂਗਿਕ ਪ੍ਰਜਨਨ ਇੱਕ-ਕੋਸ਼ਿਕੀ ਜੀਵਾਂ ਤੱਕ ਸੀਮਿਤ ਨਹੀਂ ਹੈ। ਲੱਗਪਗ ਸਾਰੇ ਪੌਦੇ ਅਲੈਂਗਿਕ ਪ੍ਰਜਨਨ ਕਰ ਸਕਦੇ ਹਨ ਅਤੇ Mycocepurus smithii ਕੀੜੀ ਪ੍ਰਜਾਤੀਆਂ ਅਲੈਂਗਿਕ ਪ੍ਰਜਨਨ ਦੇ ਕਾਬਲ ਸਮਝੀਆਂ ਜਾਂਦੀਆਂ ਹਨ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads