ਪ੍ਰਜਾਤੀ
From Wikipedia, the free encyclopedia
Remove ads
ਪ੍ਰਜਾਤੀ (ਅੰਗਰੇਜ਼ੀ: species, ਸਪੀਸ਼ੀਜ) ਜੀਵਾਂ ਦੇ ਜੀਵਵਿਗਿਆਨਕ ਵਰਗੀਕਰਣ ਵਿੱਚ ਸਭ ਤੋਂ ਬੁਨਿਆਦੀ ਅਤੇ ਹੇਠਲੀ ਸ਼੍ਰੇਣੀ ਹੁੰਦੀ ਹੈ। ਸ਼ੁਰੂ ਵਿਚ, ਸਪੀਸ਼ੀਜ ਸ਼ਬਦ ਦੀ ਵਰਤੋਂ ਗੈਰਰਸਮੀ ਤੌਰ 'ਤੇ ਅਸਪਸ਼ਟ ਤਰੀਕੇ ਨਾਲ ਕੀਤੀ ਜਾਂਦੀ ਸੀ, ਪਰ ਹੁਣ ਇਸ ਨੂੰ ਘੱਟੋ-ਘੱਟ 26 ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ।[1]
ਜੀਵਵਿਗਿਆਨਿਕ ਨਜਰੀਏ ਤੋਂ ਅਜਿਹੇ ਜੀਵਾਂ ਦੇ ਸਮੂਹ ਨੂੰ ਇੱਕ ਪ੍ਰਜਾਤੀ ਕਿਹਾ ਜਾਂਦਾ ਹੈ ਜੋ ਇੱਕ ਦੂਜੇ ਦੇ ਨਾਲ ਔਲਾਦ ਪੈਦਾ ਕਰਨ ਦੀ ਸਮਰੱਥਾ ਰੱਖਦੇ ਹੋਣ ਅਤੇ ਜਿਹਨਾਂ ਦੀ ਔਲਾਦ ਆਪ ਅੱਗੇ ਔਲਾਦ ਜਣਨ ਦੀ ਸਮਰੱਥਾ ਰੱਖਦੀ ਹੋਵੇ। ਉਦਾਹਰਨ ਲਈ ਇੱਕ ਬਘਿਆੜ ਅਤੇ ਸ਼ੇਰ ਆਪਸ ਵਿੱਚ ਬੱਚਾ ਪੈਦਾ ਨਹੀਂ ਕਰ ਸਕਦੇ, ਇਸ ਲਈ ਉਹ ਵੱਖ ਪ੍ਰਜਾਤੀਆਂ ਦੇ ਮੰਨੇ ਜਾਂਦੇ ਹਨ। ਇੱਕ ਘੋੜਾ ਅਤੇ ਗਧਾ ਆਪਸ ਵਿੱਚ ਬੱਚਾ ਪੈਦਾ ਕਰ ਸਕਦੇ ਹਨ (ਜਿਸ ਨੂੰ ਖੱਚਰ ਕਿਹਾ ਜਾਂਦਾ ਹੈ), ਲੇਕਿਨ ਕਿਉਂਕਿ ਖੱਚਰ ਅੱਗੇ ਬੱਚਾ ਜਣਨ ਵਿੱਚ ਅਸਮਰਥ ਹੁੰਦੇ ਹਨ, ਇਸ ਲਈ ਘੋੜੇ ਅਤੇ ਗਧੇ ਵੀ ਵੱਖ ਪ੍ਰਜਾਤੀਆਂ ਦੇ ਮੰਨੇ ਜਾਂਦੇ ਹਨ। ਇਸ ਦੇ ਵਿਪਰੀਤ ਕੁੱਤੇ ਬਹੁਤ ਵੱਖ ਵੱਖ ਸ਼ਕਲਾਂ ਵਿੱਚ ਮਿਲਦੇ ਹਨ ਲੇਕਿਨ ਕਿਸੇ ਵੀ ਨਰ ਕੁੱਤੇ ਅਤੇ ਮਾਦਾ ਕੁੱਤੇ ਦੇ ਆਪਸ ਵਿੱਚ ਬੱਚੇ ਹੋ ਸਕਦੇ ਹਨ ਜੋ ਆਪ ਅੱਗੇ ਔਲਾਦ ਪੈਦਾ ਕਰਨ ਵਿੱਚ ਸਮਰੱਥ ਹਨ। ਇਸ ਲਈ ਸਾਰੇ ਕੁੱਤੇ, ਚਾਹੇ ਉਹ ਕਿਸੇ ਨਸਲ ਦੇ ਹੀ ਕਿਉਂ ਨਾ ਹੋਣ, ਜੀਵਵਿਗਿਆਨਕ ਦ੍ਰਿਸ਼ਟੀ ਤੋਂ ਇੱਕ ਹੀ ਜਾਤੀ ਦੇ ਮੈਂਬਰ ਸਮਝੇ ਜਾਂਦੇ ਹਨ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads