ਪ੍ਰਤਿਮਾ ਦੇਵੀ

From Wikipedia, the free encyclopedia

ਪ੍ਰਤਿਮਾ ਦੇਵੀ
Remove ads

ਪ੍ਰਤਿਮਾ ਦੇਵੀ (1893-1969) ਇੱਕ ਭਾਰਤੀ ਬੰਗਾਲੀ ਕਲਾਕਾਰ ਸਨ, ਜੋ ਰਬਿੰਦਰਨਾਥ ਟੈਗੋਰ ਨਾਲ ਸਬੰਧ ਅਤੇ ਸਹਿਯੋਗ ਲਈ ਸਭ ਤੋਂ ਮਸ਼ਹੂਰ ਸਨ।

ਵਿਸ਼ੇਸ਼ ਤੱਥ ਪ੍ਰਤਿਮਾ ਦੇਵੀ, ਜਨਮ ...

ਪ੍ਰਤਿਮਾ ਟੈਗੋਰ ਨੇ ਚਿੱਤਰਕਾਰ ਨੰਦਾਲਾਲ ਬੋਸ ਅਤੇ ਰਬਿੰਦਰਨਾਥ ਟੈਗੋਰ ਹੇਠ ਕਲਾ ਦਾ ਅਧਿਐਨ ਕੀਤਾ।[1] ਰਬਿੰਦਰਨਾਥ ਨੇ ਪ੍ਰਤਿਮਾ ਨੂੰ ਉਸਦੀ ਕਲਾਤਮਕ ਪ੍ਰਤਿਭਾ ਨੂੰ ਉਭਾਰਣ ਲਈ ਉਸ ਨੂੰ ਹੌਸਲਾ ਦਿੱਤਾ।[2] ਉਸ ਨੇ 1915 ਤੋਂ ਬਾਅਦ ਟੈਗੋਰਸ ਦੁਆਰਾ ਚਲਾਏ ਜਾਂਦੇ ਭਾਰਤੀ ਸੁਸਾਇਟੀ ਆਫ ਓਰੀਐਂਟਲ ਆਰਟ ਵਿੱਚ ਆਪਣੇ ਕੰਮ ਦਾ ਪ੍ਰਦਰਸ਼ਨ ਕੀਤਾ।[3] ਫਿਰ ਉਹ ਪੈਰਿਸ ਚਲੀ ਗਈ, ਜਿੱਥੇ ਉਸਨੇ ਇਤਾਲਵੀ " ਵੈੱਟ ਫਰੈਸਕੋ " ਢੰਗ ਦੀ ਪੜ੍ਹਾਈ ਕੀਤੀ.[3]

ਭਾਰਤ ਵਿਚ, ਰਬਿੰਦਰਨਾਥ ਟੈਗੋਰ ਨੇ ਸ਼ਾਂਤੀਨਿਕੇਤਨ ਵਿੱਚ ਡਾਂਸ ਸਕੂਲ ਸਥਾਪਿਤ ਕੀਤਾ, ਜਿਸ ਵਿੱਚ ਉਹ ਡਾਂਸ ਪਾਠਕ੍ਰਮ ਦੀ ਇੰਚਾਰਜ ਸੀ।[4] ਉਸ ਨੂੰ ਟੈਗੋਰ ਨਾਚ-ਨਾਟਕਾਂ ਵਿੱਚ ਉਸਦੇ ਯੋਗਦਾਨ ਲਈ ਮਹੱਤਵਪੂਰਨ ਪ੍ਰਭਾਵਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ।[5]

Remove ads

ਸ਼ੁਰੂਆਤੀ ਜ਼ਿੰਦਗੀ, ਵਿਆਹ ਅਤੇ ਮੌਤ

ਪ੍ਰਤਿਮਾ ਦੇਵੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ 1893 ਵਿੱਚ ਭਾਰਤ ਵਿੱਚ ਪੈਦਾ ਹੋਏ ਸਨ।[6] ਉਸਦਾ ਨਿਲਨਾਥ ਮੁਖੋਪਾਧਿਆਏ ਨਾਲ ਪਹਿਲਾਂ ਬਾਲ ਵਿਆਹ ਹੋਇਆ ਸੀ। ਜਦੋਂ ਮੁਖੋਪਾਧਿਆਏ ਦਾ ਦੇਹਾਂਤ ਹੋ ਗਿਆ, ਤਾਂ ਰਬਿੰਦਰਨਾਥ ਟੈਗੋਰ ਨੇ 17 ਸਾਲ ਦੀ ਪ੍ਰਤਿਮਾ ਦਾ ਵਿਆਹ ਆਪਣੇ ਪੁੱਤਰ ਰਾਠਿੰਦਰਨਾਥ ਟੈਗੋਰ ਨਾਲ ਕਰਵਾ ਦਿੱਤਾ।[6] ਰਾਠਿੰਦਰਨਾਥ ਅਤੇ ਪ੍ਰਤਿਮਾ ਨੇ ਇੱਕ ਕੁੜੀ ਨੂੰ ਗੋਦ ਲੈ ਲਿਆ ਸੀ। ਉਸਦਾ ਨਾਮ ਨੰਦਿਨੀ ਸੀ, ਜੋ ਉਸ ਦੇ ਉਪਨਾਮ - ਪੀਊਪ ਨਾਲ ਵਧੇਰੇ ਜਾਣੀ ਜਾਂਦੀ ਸੀ।[6] ਉਹਨਾਂ ਨੇ 1941 ਵਿੱਚ ਰਬਿੰਦਰਨਾਥ ਟੈਗੋਰ ਦੀ ਮੌਤ ਦੇ ਬਾਅਦ ਤਲਾਕ ਲੈ ਲਿਆ। ਪ੍ਰਤਿਮਾ ਦੀ ਮੌਤ 1969 ਵਿੱਚ ਹੋ ਗਈ ਸੀ।

Remove ads

ਪਰਿਵਾਰ

ਨੰਦਿਨੀ ਟੈਗੋਰ ਦਾ ਵਿਆਹ 1940 ਵਿੱਚ ਹੋਇਆ ਸੀ। ਰਬਿੰਦਰਨਾਥ ਨੇ ਸੁਮੰਗਾਲੀ ਬੋਧੋ ਸੰਚਿਤਾ ਰੇਖੋ ਪ੍ਰਣ, ਗੀਤ ਦੀ ਰਚਨਾ ਗਿਰੀਧਾਰੀ ਲਾਲਾ ਨਾਲ ਆਪਣੀ ਪੋਤੀ ਦੇ ਵਿਆਹ ਦੇ ਮੌਕੇ ਲਈ ਤਿਆਰ ਕੀਤਾ। ਉਹ ਰਤਨਪੱਲੀ ਦੇ ਛਿਆਨੀਰ ਵਿੱਚ ਰਹਿੰਦੇ ਸਨ।[7][8] ਨੰਦਿਨੀ ਦੇ ਬੇਟੇ ਸੁਨੰਦਨ ਲਾਲਾ ਨੇ 'ਪੱਥ ਭਾਵਨਾ' ਵਿੱਚ ਦਾਖਿਲ ਹੋਇਆ ਅਤੇ ਫੇਰ ਉਹ ਸਿੰਥੈਟਿਕ ਜੈਵਿਕ ਰਸਾਇਣ ਵਿੱਚ ਪੀਐਚ.ਡੀ ਕਰਨ ਗਿਆ। 2012 ਤੱਕ, ਉਹ ਬੈਂਗਲੁਰੂ ਵਿੱਚ ਰਹੇ।[9][10]

ਕਿਤਾਬਾਂ

ਪ੍ਰਤਿਮਾ ਨੇ ਕਈ ਕਿਤਾਬਾਂ ਲਿਖੀਆਂ। 'ਨਿਰਬਾਨ' ਕਵੀ ਦੇ ਜੀਵਨ ਦੇ ਆਖ਼ਰੀ ਸਾਲ 'ਤੇ ਕੇਂਦ੍ਰਤ ਹੈ। ਸਮ੍ਰਿਤੀਚੀਨਾ ਵਿੱਚ, ਉਹ ਆਬਿੰਦਰਨਾਥ ਅਤੇ ਰਬਿੰਦਰਨਾਥ ਦੀ ਗੱਲ ਕਰਦੀ ਹੈ। 'ਨ੍ਰਿਤਿਆ' 'ਚ ਸ਼ਾਂਤੀਨੀਕੇਤਨ ਵਿਖੇ ਨਾਚ ਦੀ ਪਰੰਪਰਾ ਨੂੰ ਦੱਸਦੀ ਹੈ। 'ਚਿੱਤਰਲੇਖਾ' ਉਸ ਦੀਆਂ ਕਵਿਤਾਵਾਂ ਅਤੇ ਹੋਰ ਲਿਖਤਾਂ ਦਾ ਸੰਗ੍ਰਹਿ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads