ਪ੍ਰਾਹੁਣਚਾਰੀ
From Wikipedia, the free encyclopedia
Remove ads
ਆਏ ਪ੍ਰਾਹੁਣੇ ਦੀ ਜੋ ਟਹਿਲ ਸੇਵਾ ਕੀਤੀ ਜਾਂਦੀ ਹੈ, ਉਸ ਨੂੰ ਪ੍ਰਾਹੁਣਚਾਰੀ ਕਹਿੰਦੇ ਹਨ। ਰਿਸ਼ਤੇਦਾਰ ਜਾਂ ਮਿੱਤਰ ਜੋ ਤੁਹਾਨੂੰ ਥੋੜੇ ਸਮੇਂ ਲਈ ਮਿਲਣ ਆਇਆ ਹੋਵੇ, ਉਸ ਨੂੰ ਪ੍ਰਾਹੁਣਾ ਕਹਿੰਦੇ ਹਨ। ਪਰ ਸਾਡੀ ਰੋਜ ਦੀ ਜਿੰਦਗੀ ਵਿਚ ਪ੍ਰਾਹੁਣਾ ਸ਼ਬਦ ਜੁਆਈ ਲਈ ਵਰਤਿਆ ਜਾਂਦਾ ਹੈ। ਪਹਿਲੇ ਸਮਿਆਂ ਵਿਚ ਆਬਾਦੀ ਥੋੜ੍ਹੀ ਸੀ। ਪੈਸਾ ਵੀ ਲੋਕਾਂ ਕੋਲ ਥੋੜ੍ਹਾ ਸੀ। ਲਾਲਚ ਤਾਂ ਹੈ ਈ ਨੀ ਸੀ। ਪਰ ਪਿਆਰ ਬਹੁਤ ਸੀ। ਪਿਆਰ ਹੀ ਪ੍ਰਾਹੁਣਾਚਾਰੀ ਦਾ ਮੁੱਖ ਲੱਛਣ ਹੈ। ਪਹਿਲੇ ਸਮਿਆਂ ਵਿਚ ਖੇਤੀ ਬਾਰਸ਼ਾਂ ਤੇ ਨਿਰਭਰ ਹੋਣ ਕਰਕੇ ਲੋਕਾਂ ਕੋਲ ਵਿਹਲ ਬਹੁਤ ਸੀ। ਸਾਂਝੇ ਪਰਿਵਾਰ ਹੁੰਦੇ ਸਨ। ਇਸ ਲਈ ਪ੍ਰਾਹੁਣੇ ਕਈ ਕਈ ਦਿਨ ਰਿਸ਼ਤੇਦਾਰੀ ਵਿਚ ਰਹਿ ਕੇ ਪ੍ਰਾਹੁਣਚਾਰੀ ਦਾ ਅਨੰਦ ਮਾਣਦੇ ਸਨ। ਪਹਿਲੇ ਸਮਿਆਂ ਵਿਚ ਲੋਕਾਂ ਦੀਆਂ ਲੋੜਾਂ ਵੀ ਘੱਟ ਸਨ। ਇਸ ਕਰਕੇ ਲੋਕ ਸੰਤੁਸ਼ਟ ਹੁੰਦੇ ਸਨ| ਸੰਤੁਸ਼ਟ ਵਿਅਕਤੀ, ਸੰਤੁਸ਼ਟ ਪਰਿਵਾਰ ਹੀ ਪ੍ਰਾਹੁਣਾਚਾਰੀ ਮਨੋਂ ਕਰ ਸਕਦਾ ਹੈ।
ਹੁਣ ਲੋਕਾਂ/ਪਰਿਵਾਰਾਂ ਵਿਚ ਲਾਲਚ ਬਹੁਤ ਵੱਧ ਗਿਆ ਹੈ। ਲੋਕਾਂ/ਪਰਿਵਾਰਾਂ ਨੇ ਇੱਛਾਵਾਂ ਵੀ ਬਹੁਤ ਵਧਾ ਲਈਆਂ ਹਨ ਜਿਹੜੀਆਂ ਉਨ੍ਹਾਂ ਦੀਆਂ ਸਮਰਥਾਵਾਂ ਨਾਲੋਂ ਬਹੁਤ ਵੱਧ ਹੁੰਦੀਆਂ ਹਨ। ਇਨ੍ਹਾਂ ਇੱਛਾਵਾਂ ਦੀ ਪੂਰਤੀ ਕਰਨ ਲਈ ਸਾਰਾ ਪਰਿਵਾਰ, ਸਾਰਾ ਦਿਨ ਗਦੀਗੇੜ ਵਿਚ ਪਿਆ ਰਹਿੰਦਾ ਹੈ। ਜਦ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਬਹੁਤੇ ਪਰਿਵਾਰ ਤਣਾਓ ਵਿਚ ਰਹਿੰਦੇ ਹਨ। ਜਿਸ ਪਰਿਵਾਰ ਵਿਚ ਤਣਾਓ ਹੋਵੇ, ਉੱਥੇ ਪ੍ਰਾਹੁਣਾਚਾਰੀ ਮਨੋਂ ਨਹੀਂ ਕੀਤੀ ਜਾ ਸਕਦੀ, ਸਗੋਂ ਗੱਲ ਪਿਆ ਢੋਲ ਵਜਾਉਣਾ ਪੈਂਦਾ ਹੈ। ਡੰਗ ਟਪਾਈ ਕੀਤੀ ਜਾਂਦੀ ਹੈ। ਪ੍ਰਾਹੁਣਿਆਂ ਨੂੰ ਘਰੋਂ ਕੱਢਣ ਲਈ ਬਹਾਨੇ ਭਾਲੇ ਜਾਂਦੇ ਹਨ। ਹੁਣ ਤਾਂ ਪੈਸੇ ਖ਼ਾਤਰ ਲੋਕਾਂ/ਪਰਿਵਾਰਾਂ ਦੀ ਦੌੜ ਲੱਗੀ ਹੋਈ ਹੈ। ਅੱਜ ਪੈਸਾ ਹੀ ਪ੍ਰਧਾਨ ਹੈ। ਹੁਣ ਸਾਰੇ ਰਿਸ਼ਤੇ ਪੈਸੇ ਨਾਲ ਨਾਪੇ ਜਾਂਦੇ ਹਨ। ਪ੍ਰਾਹੁਣਚਾਰੀ ਵੀ ਹੁਣ ਗੌਂ ਦੀ ਰਹਿ ਗਈ ਹੈ।[1][2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads