ਪ੍ਰਿਯਾਦਰਸ਼ਨੀ ਰਾਜੇ ਸਿੰਧੀਆ

From Wikipedia, the free encyclopedia

Remove ads

ਪ੍ਰਿਯਾਦਰਸ਼ਨੀ ਰਾਜੇ ਸਿੰਧੀਆ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਅਤੇ ਪਾਰਲੀਮੈਂਟ ਦੀ ਮੈਂਬਰ ਹੈ। ਉਹ ਜੋਤੀਰਾਦਿਤੀਆ ਮਾਧਵਰਾਓ ਸਿੰਧੀਆ ਦੀ ਪਤਨੀ ਹੈ।

ਵਿਸ਼ੇਸ਼ ਤੱਥ ਪ੍ਰਿਯਾਦਰਸ਼ਨੀ ਰਾਜੇ ਸਿੰਧੀਆ, ਜਨਮ ...
Remove ads

ਜੀਵਨ

ਸਿੰਧੀਆ ਦਾ ਜਨਮ 1975 ਵਿੱਚ ਹੋਇਆ ਸੀ। ਉਸ ਦੇ ਪਿਤਾ, ਕੁਮਾਰ ਸੰਗਰਾਮ ਸਿੰਘ ਗਾਏਕਵਾੜ, ਬੜੌਦਾ ਰਾਜ ਦੇ ਆਖ਼ਰੀ ਸ਼ਾਸਕ ਪ੍ਰਤਾਪ ਸਿੰਘ ਰਾਓ ਗਾਏਕਵਾੜ ਦੇ ਅੱਠਵਾਂ ਬੱਚਾ ਅਤੇ ਤੀਸਰਾ ਪੁੱਤਰ ਸੀ। ਉਸ ਦੇ ਦਾਦੇ ਨੇ 1951 ਤੱਕ ਰਾਜ ਕੀਤਾ ਜਦੋਂ ਤੱਕ ਰਾਜ ਭਾਰਤੀ ਗਣਤੰਤਰ ਦਾ ਇੱਕ ਹਿੱਸਾ ਨਾ ਬਣਿਆ।[1] ਉਸ ਦੀ ਮਾਂ, ਅਸ਼ਾਰਾਜੇ ਗਾਏਕਵਾੜ, ਨੇਪਾਲ ਦੇ ਵੰਸ਼, ਜਗੀਰੂ, ਦੇ ਰਾਣਾ ਖ਼ਾਨਦਾਨ ਦੀ ਇੱਕ ਵੰਸ਼ਜ ਹੈ।[2][3] ਉਸ ਦੀ ਸਿੱਖਿਆ ਫੋਰਟ ਕਾਨਵੈਂਟ ਸਕੂਲ ਮੁੰਬਈ ਅਤੇ ਇਸ ਤੋਂ ਬਾਅਦ ਸੋਫੀਆ ਕਾਲਜ ਫਾਰ ਵੂਮੈਨ, ਮੁੰਬਈ ਵਿਖੇ ਹੋਈ।[4] ਦਸੰਬਰ 1994 ਵਿੱਚ, ਉਸ ਨੇ ਜਯੋਤੀਰਾਦਿਤਿਆ ਸਿੰਧੀਆ ਨਾਲ ਵਿਆਹ ਕਰਵਾਇਆ, ਜੋ ਕਿ ਭਾਰਤ ਸਰਕਾਰ ਵਿੱਚ ਜੂਨੀਅਰ ਮੰਤਰੀ ਅਤੇ ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਸੀ।[5] ਜੋੜੇ ਦਾ ਇੱਕ ਬੇਟਾ ਅਤੇ ਇੱਕ ਧੀ ਹੈ।[6]

ਸਿੰਧੀਆ ਵੇਰਵ ਦੇ "ਬੈਸਟ ਡਰੈੱਸਡ - 2008" ਪ੍ਰਸਿੱਧੀ ਦੀ ਸੂਚੀ ਵਿੱਚ ਪ੍ਰਗਟ ਹੋਈ।[7] 2012 ਵਿੱਚ, ਉਸ ਨੂੰ ਫੇਮਿਨਾ ਦੁਆਰਾ "ਭਾਰਤ ਦੀਆਂ 50 ਸਭ ਤੋਂ ਸੁੰਦਰ ਔਰਤਾਂ" ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ।[8]

ਉਹ ਜੈ ਵਿਲਾਸ ਮਹਿਲ, ਉਸ਼ਾ ਕਿਰਨ ਪੈਲੇਸ ਦੀ ਬਹਾਲੀ ਅਤੇ ਬੱਚਿਆਂ ਲਈ ਪ੍ਰਾਜੈਕਟ ਤਿਆਰ ਕਰਨ ਵਿੱਚ ਸ਼ਾਮਲ ਹੈ।[9] ਉਸ ਦੇ ਅਨੁਸਾਰ, "ਇੱਕ ਮਹਿਲ ਵਿੱਚ ਰਹਿਣਾ ਪੂਰੇ ਸਮੇਂ ਦਾ ਕੰਮ ਹੈ।"[10]

Remove ads

ਸੰਬੰਧਿਤ

  • ਸਿੰਧੀਆ
  • ਸਿੰਧੀਆ ਸਕੂਲ
  • ਸਿੰਧੀਆ ਕੰਨਿਆ ਵਿਦਿਆਲਿਆ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads