ਪ੍ਰੀਤਲੜੀ

From Wikipedia, the free encyclopedia

ਪ੍ਰੀਤਲੜੀ
Remove ads

ਪ੍ਰੀਤਲੜੀ ਮਾਸਿਕ ਪੰਜਾਬੀ ਪਤ੍ਰਿਕਾ ਹੈ ਜਿਸਨੇ ਭਾਰਤ ਦੀ ਅਜ਼ਾਦੀ ਦੇ ਆਰਪਾਰ ਫੈਲੀ ਪੌਣੀ ਤੋਂ ਵਧ ਸਦੀ ਦੌਰਾਨ ਪੰਜਾਬੀ ਪਾਠਕਾਂ ਦੇ ਬੇਹੱਦ ਤੰਗ ਜਿਹੇ ਦਾਇਰੇ ਨੂੰ ਵਾਹਵਾ ਮੋਕਲਾ ਕੀਤਾ ਅਤੇ ਕਈ ਪੁੰਗਰਦੀਆਂ ਪੀੜ੍ਹੀਆਂ ਨੂੰ ਸਾਹਿਤਕ ਸੂਝਬੂਝ ਅਤੇ ਪ੍ਰਗਤੀਸ਼ੀਲ ਵਿਚਾਰਾਂ ਨਾਲ ਲੈਸ ਕੀਤਾ।

ਵਿਸ਼ੇਸ਼ ਤੱਥ ਮੁੱਖ ਸੰਪਾਦਕ, ਪਹਿਲੇ ਸੰਪਾਦਕ ...
Remove ads

ਸ਼ੁਰੂਆਤ

ਪ੍ਰੀਤਲੜੀ ਦੀ ਬੁਨਿਆਦ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1933 ਵਿੱਚ ਅੰਮ੍ਰਿਤਸਰ ਨੇੜੇ ਨਵੇਂ ਵਸਾਏ ਪ੍ਰੀਤਨਗਰ ਤੋਂ ਰੱਖੀ ਸੀ ਅਤੇ ਅੱਜ ਤੱਕ ਛਪਦਾ ਆ ਰਿਹਾ ਹੈ। ਜਲਦ ਹੀ ਗੁਰਬਖ਼ਸ਼ ਸਿੰਘ ਦੇ ਵੱਡੇ ਪੁੱਤਰ ਨਵਤੇਜ ਸਿੰਘ ਪ੍ਰੀਤਲੜੀ ਵੀ ਪੂਰੀ ਤਰ੍ਹਾਂ ਪਰਚੇ ਦੇ ਕੰਮ ਵਿੱਚ ਜੁਟ ਗਏ। ਪ੍ਰੀਤਲੜੀ ਦੇ ਪਹਿਲੇ ਸਫੇ ‘ਤੇ ਅੰਕਿਤ ਹੁੰਦਾ ਸੀ,

ਕਿਸੇ ਦਿਲ ਸਾਂਝੇ ਦੀ ਧੜਕਣ
ਕਿਸੇ ਪ੍ਰੀਤ ਗੀਤ ਦੀ ਲੈਅ।
ਪਤੇ ਪ੍ਰੀਤ ਲੜੀ ਦੇ ਦੱਸਣ
ਜਿਸ ਵਿੱਚ ਪਰੋਤੀ ਸਭੇ ਸ਼ੈਅ।[1]

ਜਲਦੀ ਹੀ ਇਹ ਪਰਚਾ ਏਨਾ ਮਕਬੂਲ ਹੋ ਗਿਆ ਕੀ ਦੋਨੋਂ ਸੰਪਾਦਕਾਂ ਦੇ ਨਾਂ ਨਾਲ ਪਛਾਣ ਵਜੋਂ ਪ੍ਰੀਤਲੜੀ ਜੁੜ ਗਿਆ।

Remove ads

ਸੰਪਾਦਕ

ਗੁਰਬਖਸ਼ ਸਿੰਘ ਪ੍ਰੀਤਲੜੀ (ਬਾਨੀ ਸੰਪਾਦਕ)

ਨਵਤੇਜ ਸਿੰਘ

ਸੁਮੀਤ ਸਿੰਘ

ਪੂਨਮ ਸਿੰਘ

ਸਮੀਆ ਸਿੰਘ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads