ਪ੍ਰੋ. ਦੀਵਾਨ ਸਿੰਘ
ਪੰਜਾਬੀ ਕਵੀ From Wikipedia, the free encyclopedia
Remove ads
ਪ੍ਰੋ. ਦੀਵਾਨ ਸਿੰਘ ਫ਼ਾਰਸੀ ਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਸਨ।
ਆਰੰਭਿਕ ਜੀਵਨ
ਦੀਵਾਨ ਸਿੰਘ ਦਾ ਜਨਮ 19 ਅਗਸਤ, 1920 ਨੂੰ ਸਰਗੋਧਾ (ਪਾਕਿਸਤਾਨ) ਵਿੱਚ ਉਜਾਗਰ ਸਿੰਘ ਜ਼ੈਲਦਾਰ ਦੇ ਘਰ ਹੋਇਆ। ਉਹਨਾਂ ਨੇ ਸਰਗੋਧਾ ਤੋਂ ਮੈਟ੍ਰਿਕ, ਗੌਰਮਿੰਟ ਕਾਲਜ ਲਾਹੌਰ ਤੋਂ ਐਫ.ਏ., ਬੀ.ਏ. ਆਨਰਜ਼, ਐਮ.ਏ. ਅੰਗਰੇਜ਼ੀ ਤੇ ਫ਼ਾਰਸੀ ਪਾਸ ਕੀਤੀਆਂ ਅਤੇ 1943 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਫ਼ਾਰਸੀ-ਉਰਦੂ ਵਿਭਾਗ ਦੇ ਮੁਖੀ ਨਿਯੁਕਤ ਹੋਏ। 1951 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ.ਏ. ਪੰਜਾਬੀ ਪਾਸ ਕੀਤੀ ਅਤੇ ਉਸੇ ਕਾਲਜ ਵਿੱਚ 1951 ਤੋਂ 1970 ਤੱਕ ਉਹਨਾਂ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਅਤੇ ਫਿਰ ਜੂਨ 1970 ਤੋਂ 1981 ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਵਜੋਂ ਕੰਮ ਕੀਤਾ।
Remove ads
ਪੁਸਤਕਾਂ
- ਫਰੀਦ ਦਰਸ਼ਨ
- ਸੂਫੀਵਾਦ ਤੇ ਹੋਰ ਲੇਖ
- ਗੁਰਮਤਿ ਗਿਆਨ
- ਗੁਰੂ ਨਾਨਕ ਦਰਸ਼ਨ
- ਹਮ ਸੰਤਨ ਕੀ ਰੇਨੁ
- ਗੁਰਮਤਿ ਵਿਚਾਰ
- ਸਿੱਖ ਧਰਮ ਬਾਰੇ
- ਗੁਰਬਾਣੀ ਚਿੰਤਨ
- ਗੁਰਮਤਿ ਅਨੁਭਵ
- ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ
- ਕਿੱਸਾ ਅਤੇ ਪੰਜਾਬੀ ਕਿੱਸਾ
- ਆਧੁਨਿਕ ਪੰਜਾਬੀ ਸਾਹਿਤ ਆਲੋਚਨਾ
- ਆਧੁਨਿਕ ਕਵਿਤਾ ਅਤੇ ਪੰਜਾਬੀ ਗ਼ਜ਼ਲ
ਹਵਾਲੇ
Wikiwand - on
Seamless Wikipedia browsing. On steroids.
Remove ads