ਪ੍ਰੋ. ਹਮਦਰਦਵੀਰ ਨੌਸ਼ਹਿਰਵੀ

From Wikipedia, the free encyclopedia

Remove ads

ਪ੍ਰੋ. ਹਮਦਰਦਵੀਰ ਨੌਸ਼ਹਿਰਵੀ (1 ਦਸੰਬਰ 1937[1] - 2 ਜੂਨ 2020) ਇੱਕ ਪੰਜਾਬੀ ਲੇਖਕ ਸੀ। ਹਮਦਰਦਵੀਰ ਨੌਸ਼ਹਿਰਵੀ ਉਸ ਦਾ ਕਲਮੀ ਨਾਮ ਸੀ, ਅਸਲੀ ਨਾਮ ਬੂਟਾ ਸਿੰਘ ਪੰਨੂ ਸੀ।

ਵਿਸ਼ੇਸ਼ ਤੱਥ ਹਮਦਰਦਵੀਰ ਨੌਸ਼ਹਿਰਵੀ, ਜਨਮ ...

ਹਮਦਰਦਵੀਰ ਨੌਸ਼ਹਿਰਵੀ ਦਾ ਜਨਮ 1 ਦਸੰਬਰ 1937 ਨੂੰ ਸ. ਉਤਮ ਸਿੰਘ ਪੰਨੂ ਦੇ ਘਰ ਪਿੰਡ ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਸ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿੰਡ ਨੌਸ਼ਹਿਰਾ ਪੰਨੂਆਂ ਦੇ ਸਰਕਾਰੀ ਸਕੂਲ ਤੋਂ ਕੀਤੀ। ਅੱਠਵੀਂ ਪਾਸ ਕਰਕੇ ਉਸ ਨੇ ਅੱਠ ਕਿਲੋਮੀਟਰ ਦੀ ਦੂਰੀ ਉਤੇ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ ਵਿੱਚ ਨੌਵੀਂ 'ਚ ਦਾਖਲ ਲਿਆ। ਬਾਅਦ ਵਿੱਚ ਉਸਨੇ ਪੰਜਾਬੀ, ਇਤਿਹਾਸ ਅਤੇ ਰਾਜਨੀਤੀ ਵਿਗਿਆਨ ਐਮ ਏ ਕੀਤੀ। ਪਹਿਲਾਂ ਉਹ ਦਸ ਸਾਲ ਹਵਾਈ ਸੈਨਾ ਵਿੱਚ ਰਿਹਾ ਜਿਸ ਦੌਰਾਨ ਉਸ ਨੂੰ ਭਾਰਤ ਦੇਖਣ ਦਾ ਮੌਕਾ ਮਿਲਿਆ। ਤੇ ਫਿਰ 1966 ਤੋਂ ਕਾਲਜ ਵਿੱਚ ਲੈਕਚਰਾਰ ਲੱਗ ਗਿਆ`। ਉਸ ਨੇ ਮਾਲਵਾ ਕਾਲਜ ਬੌਂਦਲੀ, ਨੇੜੇ ਸਮਰਾਲਾ ਵਿੱਚ ਲੰਮਾ ਸਮਾਂ ਅਧਿਆਪਨ ਦਾ ਕੰਮ ਕੀਤਾ ਅਤੇ ਸਮਰਾਲੇ ਵਿੱਚ ਵੱਸ ਗਿਆ ਸੀ।

Remove ads

ਰਚਨਾਵਾਂ

ਕਹਾਣੀ ਸੰਗ੍ਰਹਿ

  • ਡਾਚੀ ਵਾਲਿਆ ਮੋੜ ਮੁਹਾਰ
  • ਕਾਲੇ ਲਿਖੁ ਨਾ ਲੇਖ
  • ਬਰਫ਼ ਦੇ ਆਦਮੀ ਤੇ ਸੂਰਜ[2]
  • ਤੁਰਾਂ ਮੈਂ ਨਦੀ ਦੇ ਨਾਲ ਨਾਲ[3]
  • ਅੰਧੇ ਕਾ ਨਾਉ ਪਾਰਖੂ
  • ਨੀਰੋ ਬੰਸਰੀ ਵਜਾ ਰਿਹਾ ਸੀ[4]
  • ਕਹਾਣੀ ਅਜੇ ਮੁੱਕੀ ਨਹੀਂ
  • ਧੁੱਪ ਉਜਾੜ ਤੇ ਰਾਹਗੀਰ
  • ਮੇਰੇ ਹਿੱਸੇ ਦਾ ਆਸਮਾਨ
  • ਪੰਡਿਤ ਮਨੁੱਖ ਦੀ ਕਥਾ
  • ਨਿੱਕੇ ਨਿੱਕੇ ਹਿਟਲਰ
  • ਗਵਾਚ ਗਏ ਟਾਪੂਆਂ ਦੀ ਤਲਾਸ਼
  • ਮੇਰੇ ਹਿੱਸੇ ਦਾ ਆਸਮਾਨ
  • ਬੰਦੇ ਅਤੇ ਖੰਭੇ
  • ਤੀਲੇ ਅਤੇ ਆਲ੍ਹਣਾ (ਪੰਜਾਬ ਸੰਕਟ ਬਾਰੇ ਚੋਣਵਾਂ ਕਹਾਣੀ ਸੰਗ੍ਰਹਿ, ਸੰਪਾਦਨਾ)

ਕਾਵਿ-ਸੰਗ੍ਰਹਿ

  • ਧਰਤੀ ਭਰੇ ਹੁੰਗਾਰਾ
  • ਤਪਦਾ ਥਲ ਨੰਗੇ ਪੈਰ
  • ਚੱਟਾਨ ਤੇ ਕਿਸ਼ਤੀ
  • ਧੁੱਪੇ ਖੜਾ ਆਦਮੀ
  • ਫੇਰ ਆਈ ਬਾਬਰਵਾਣੀ[5]
  • ਕਾਲੇ ਸਮਿਆਂ ਦੇ ਨਾਲ ਨਾਲ
  • ਵਕਤ ਨੂੰ ਆਵਾਜ਼

ਵਾਰਤਕ

  • ਆਧੁਨਿਕ ਸਾਹਿਤਕ ਅਨੁਭਵ (ਆਲੋਚਨਾ)
  • ਦੂਰ ਦੀ ਨਜ਼ਰ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads