ਪੰਜਾਬੀ ਅਕਾਦਮੀ ਦਿੱਲੀ
From Wikipedia, the free encyclopedia
Remove ads
ਪੰਜਾਬੀ ਅਕਾਦਮੀ ਦਿੱਲੀ ਪੰਜਾਬੀ ਸਾਹਿਤ ਦੇ ਵਿਕਾਸ ਲਈ ਸਰਗਰਮ ਕਾਰਜ ਕਰਨ ਵਾਲੀ ਸੰਸਥਾ ਹੈ।[1] ਇਹ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦਾ ਇੱਕ ਸੋਸਾਇਟੀ ਰਜਿਸਟ੍ਰੇਸ਼ਨ ਐਕਟ 1860 ਅਧੀਨ ਰਜਿਸਟਰਡ ਇੱਕ ਅਦਾਰਾ ਹੈ ਅਤੇ। ਆਜ਼ਾਦੀ ਤੋਂ ਬਾਅਦ ਦਿੱਲੀ ਬਹੁਤ ਸਾਰੇ ਸਭਿਆਚਾਰਾਂ ਅਤੇ ਭਾਸ਼ਾਵਾਂ ਦਾ ਇੱਕ ਵਿਸ਼ਵ-ਵਿਆਪੀ ਸ਼ਹਿਰ ਵਜੋਂ ਉੱਭਰਿਆ। ਦਿੱਲੀ ਸਰਕਾਰ ਦਾ ਇਹ ਯਤਨ ਰਿਹਾ ਹੈ ਕਿ ਵੱਖ ਵੱਖ ਭਾਸ਼ਾਵਾਂ ਦੇ ਵਿਕਾਸ ਅਤੇ ਪ੍ਰਸਾਰ ਲਈ ਅਤੇ ਦਿੱਲੀ ਦੇ ਸਾਂਝੇ ਸਭਿਆਚਾਰ ਦੀ ਪੇਸ਼ਕਾਰੀ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁੱਹਈ ਆ ਕਰਵਾਈਆ ਜਾਣ। ਇਸ ਤਰ੍ਹਾਂ ਦਿੱਲੀ ਸਰਕਾਰ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਤੰਬਰ, 1981 ਵਿੱਚ ਪੰਜਾਬੀ ਅਕਾਦਮੀ ਦੀ ਸਥਾਪਨਾ ਕੀਤੀ। 2016 ਵਿੱਚ ਗੁਰਭੇਜ ਸਿੰਘ ਗੁਰਾਇਆ ਅਕਾਦਮੀ ਦੇ ਸਕੱਤਰ ਵਜੋ ਨਿਯੁਕਤ ਹੋਏ।[2]
ਮੁੱਢ ਤੋਂ ਹੀ ਅਕਾਦਮੀ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਪ੍ਰਸਾਰ,ਸੰਗੀਤ, ਲੋਕ ਨਾਚਾਂ, ਸੈਮੀਨਾਰਾਂ, ਗੋਸ਼ਿਟੀਆਂ, ਕਹਾਣੀ, ਕਵਿਤਾ, ਨਾਵਲ, ਸਾਹਿਤਕ ਅਲੋਚਨਾ, ਨਾਟਕ ਆਦਿ ਦੇ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
Remove ads
ਪਿਛਲੇ ਦਹਾਕੇ ਦੀਆਂ ਗਤੀਵਿਧੀਆਂ
ਪੰਜਾਬੀ ਅਕਾਦਮੀ, ਦਿੱਲੀ ਨੇ ਪਿਛਲੇ ਦਹਾਕੇ ਦੌਰਾਨ ਕਈ ਵੱਡੇ ਸਮਾਗਮਾਂ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਪੰਜਾਬੀ ਵਿਸਾਖੀ ਮੇਲਾ, ਪੰਜਾਬ ਦੇ ਰਵਾਇਤੀ ਸੰਗੀਤ ਦਾ ਸਮਾਗਮ, ਨਾਟਕ ਮੇਲਾ, ਗੁਰਮਤਿ ਸੰਗੀਤ ਸਮਾਗਮ, ਪੰਜਾਬੀ ਵਿਰਾਸਤੀ ਮੇਲਾ ਆਦਿ ਸ਼ਾਮਲ ਹਨ। ਪੰਜਾਬੀ ਸਾਹਿਤ ਦਾ ਇਤਿਹਾਸ 14 ਖੰਡਾਂ ਵਿੱਚ ਪ੍ਰਕਾਸ਼ਤ ਕੀਤਾ ਹੈ। ਪੱਛਮੀ ਚਿੰਤਕਾਂ ਤੇ ਅਧਾਰਤ ਕਿਤਾਬਾਂ ਦੀ ਲੜੀ ਪ੍ਰਕਾਸ਼ਤ ਕਰਨ ਲਈ ਇੱਕ ਪ੍ਰਾਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਅਕਾਦਮੀ ਵੱਲੋਂ ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕਾ ਅਤੇ ਪਾਠ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ ਸਿਖਾਉਣ ਤੇ ਵੀ ਜ਼ੋਰ ਦਿੱਤਾ ਹੈ।
Remove ads
ਇਹ ਵੀ ਵੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads